menu-icon
Punjabi Story Line
  • Home
  • News
  • National
  • ਕਾਂਗਰਸ ਨੇ 'ਵੰਦੇ ਮਾਤਰਮ' ਦੇ ਦੋ ਟੁਕੜੇ ਕੀਤੇ..ਅਮਿਤ ਸ਼ਾਹ ਦਾ ਵੱਡਾ ਇਲਜ਼ਾਮ, ਕਿਹਾ- ਪਾਰਟੀ ਨੇ ਦੇਸ਼ ਵਿਰੋਧੀ ਫੈਸਲਾ ਲਿਆ

ਕਾਂਗਰਸ ਨੇ 'ਵੰਦੇ ਮਾਤਰਮ' ਦੇ ਦੋ ਟੁਕੜੇ ਕੀਤੇ..ਅਮਿਤ ਸ਼ਾਹ ਦਾ ਵੱਡਾ ਇਲਜ਼ਾਮ, ਕਿਹਾ- ਪਾਰਟੀ ਨੇ ਦੇਸ਼ ਵਿਰੋਧੀ ਫੈਸਲਾ ਲਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪਾਰਟੀ ਨੇ ਦੇਸ਼ ਵਿਰੋਧੀ ਫੈਸਲਾ ਲਿਆ ਹੈ। ਉਨ੍ਹਾਂ ਪਾਰਟੀ 'ਤੇ 'ਵੰਦੇ ਮਾਤਰਮ' ਦੇ ਦੋ ਟੁਕੜੇ ਕਰਨ ਦਾ ਦੋਸ਼ ਲਾਇਆ।

Date Updated Last Updated : 20 August 2026, 01:25 PM IST
Share:

ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਬੁੱਧਵਾਰ ਨੂੰ ਕਾਂਗਰਸ ਵੱਲੋਂ ਪਾਸ ਕੀਤੇ ਗਏ 'ਵੰਦੇ ਮਾਤਰਮ' ਸੰਬੰਧੀ ਮਤੇ ਨੂੰ ਲੈ ਕੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਹਾਲ ਹੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪਾਰਟੀ ਨੇ ਦੇਸ਼ ਵਿਰੋਧੀ ਫੈਸਲਾ ਲਿਆ ਹੈ। ਉਨ੍ਹਾਂ ਪਾਰਟੀ 'ਤੇ 'ਵੰਦੇ ਮਾਤਰਮ' ਦੇ ਦੋ ਟੁਕੜੇ ਕਰਨ ਦਾ ਦੋਸ਼ ਲਾਇਆ। ਇਸਦੇ ਨਾਲ ਹੀ ਉਨ੍ਹਾਂ ਇਸਦੇ ਖਿਲਾਫ਼ ਦੇਸ਼ ਦੀ ਜਨਤਾ ਨੂੰ ਇਕ ਜੁੱਟ ਹੋਣ ਲਈ ਕਿਹਾ।

ਅਮਿਤ ਸ਼ਾਹ ਨੇ ਕਿਹਾ "1937 ਵਿੱਚ, ਕਾਂਗਰਸ ਪਾਰਟੀ ਨੇ ਮੁਸਲਿਮਾਂ ਨੂੰ ਖੁਸ਼ ਕਰਨ ਲਈ 'ਵੰਦੇ ਮਾਤਰਮ' ਦੇ ਦੋ ਟੁਕੜੇ ਕਰ ਕੇ ਦੇਸ਼ ਦੀ ਵੰਡ ਦੀ ਨੀਂਹ ਰੱਖੀ, ਜਿਸ ਨਾਲ ਪਾਕਿਸਤਾਨ ਦਾ ਜਨਮ ਹੋਇਆ। 


ਕਾਂਗਰਸ 'ਤੇ ਲਾਇਆ ਦੋਸ਼
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਅਣਗਿਣਤ ਸ਼ਹੀਦਾਂ ਦਾ ਵੀ ਅਪਮਾਨ ਕੀਤਾ ਜੋ 'ਵੰਦੇ ਮਾਤਰਮ' ਦਾ ਨਾਅਰਾ ਲਗਾਉਂਦੇ ਹੋਏ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਗਏ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਸਦ ਦੇ ਇੱਕ ਐਕਟ ਨੂੰ ਰੱਦ ਕਰਦੇ ਹੋਏ ਆਪਣੇ 1937 ਦੇ ਮਤੇ 'ਤੇ ਕਾਇਮ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ, ਕਾਂਗਰਸ ਪਾਰਟੀ ਇੱਕ ਵਾਰ ਫਿਰ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰ ਰਹੀ ਹੈ।

ਜਨਤਾ ਨੂੰ ਕੀਤੀ ਅਪੀਲ
ਅਮਿਤ ਸ਼ਾਹ ਨੇ ਅਪੀਲ ਕਰਦਿਆਂ ਕਿਹਾ- ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਨੇ ਗਲਤੀ ਕੀਤੀ ਸੀ ਅਤੇ ਅਸੀਂ ਗੰਭੀਰ ਨਤੀਜੇ ਭੁਗਤੇ। ਹੁਣ, ਇਸ ਦੇ ਵਿਰੁੱਧ ਇੱਕਜੁੱਟ ਹੋਵੋ ਅਤੇ ਕਾਂਗਰਸ ਦੇ ਫੈਸਲੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ। ਅਸੀਂ ਇੱਕ ਆਜ਼ਾਦ ਰਾਸ਼ਟਰ ਹਾਂ। ਨਰਿੰਦਰ ਮੋਦੀ ਨੇ ਉਸ ਗਲਤੀ ਨੂੰ ਸੁਧਾਰਿਆ ਹੈ।"

ਕੀ ਹੈ ਪੂਰਾ ਵਿਵਾਦ?
ਦਰਅਸਲ, ਪਹਿਲਾਂ ਮਾਨਸੂਨ ਸੈਸ਼ਨ ਦੌਰਾਨ ਲੰਬੀ ਚਰਚਾ ਤੋਂ ਬਾਅਦ ਸਰਕਾਰ ਨੇ ਸੰਸਦ ਵਿੱਚ 'ਵੰਦੇ ਮਾਤਰਮ' ਬਿੱਲ ਪਾਸ ਕਰ ਦਿੱਤਾ ਸੀ। ਇਸ ਬਿੱਲ ਵਿੱਚ 'ਵੰਦੇ ਮਾਤਰਮ' ਦੀਆਂ 6 ਪਉੜੀਆਂ (ਛੰਦ) ਗਾਉਣ ਨੂੰ ਲਾਜ਼ਮੀ ਬਣਾਇਆ ਗਿਆ ਸੀ। ਇਸ ਦੇ ਉਲਟ, ਕਾਂਗਰਸ ਨੇ ਤਰਕ ਦਿੱਤਾ ਕਿ ਆਜ਼ਾਦੀ ਤੋਂ ਪਹਿਲਾਂ ਦੇ ਰਾਸ਼ਟਰੀ ਨੇਤਾਵਾਂ ਨੇ 'ਵੰਦੇ ਮਾਤਰਮ' ਦੀਆਂ ਸਿਰਫ਼ ਦੋ ਪਉੜੀਆਂ ਗਾਉਣ ਨੂੰ ਸਵੀਕਾਰ ਕੀਤਾ ਸੀ। ਕਾਂਗਰਸ ਨੇ ਕਿਹਾ ਕਿ ਇਸ ਰਾਸ਼ਟਰੀ ਗੀਤ ਨੂੰ ਲੈ ਕੇ ਕੋਈ ਦੁਵਿਧਾ ਨਹੀਂ ਹੈ। ਪਾਰਟੀ ਦਾ ਰੁਖ਼ ਸਪਸ਼ੱਟ ਹੈ। 1937 ਵਿੱਚ ਗਾਂਧੀ, ਨੇਹਰੂ ਅਤੇ ਪਟੇਲ ਨੇ ਇੱਕ ਮਤੇ ਵਿੱਚ ਫੈਸਲਾ ਲਿਆ ਸੀ ਤੇ ਅਸੀ ਅਜੇ ਵੀ ਉਸ ਫੈਸਲੇ ਦੇ ਨਾਲ ਹਾਂ। ਇਸਦੇ ਨਾਲ ਹੀ ਕਾਂਗਰਸ ਨੇ ਇਸਨੂੰ ਭਾਜਪਾ ਲਈ ਰਾਜਨੀਤਿਕ ਮੁੱਦਾ ਦੱਸਦਿਆਂ ਰੱਦ ਕਰ ਦਿੱਤਾ।

Recent News