Courtesy: X@HarjeetMann71
ਨਵੀਂ ਦਿੱਲੀ. 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 80 ਸਾਲ ਦੇ ਸੱਜਣ ਕੁਮਾਰ ਨੇ ਤਿਹਾੜ ਜੇਲ੍ਹ ਵਿੱਚ ਹੀ ਦਮ ਤੋੜ ਦਿੱਤਾ ਹੈ। ਨਿਊਜ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ, ਸੱਜਣ ਕੁਮਾਰ ਨੂੰ ਮ੍ਰਿਤ ਹਾਲਤ ਵਿੱਚ ਹੀ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ। ਉਹ 1984 ਦੇ ਸਿੱਖ ਵਿਰੋਧੀ ਦੰਗਿਆ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸਨ ਅਤੇ ਅੱਜ ਉਨ੍ਹਾਂ 80 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚ ਹੀ ਦਮ ਤੋੜ ਦਿੱਤਾ।
ਹਾਲਾਂਕਿ, ਸੱਜਣ ਕੁਮਾਰ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਇਸ ਵਿਚਾਲੇ ਸੱਜਣ ਦੇ ਵਕੀਲ ਅਤੇ ਗਵਾਂਢੀ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਕਈ ਬੀਮਾਰੀਆਂ ਤੋਂ ਜੂਝ ਰਿਹਾ ਸੀ। ਉਸਦੇ ਸਰੀਰ 'ਚ ਸੋਡੀਅਮ ਦੀ ਮਾਤਰਾ ਕਾਫੀ ਘੱਟ ਗਈ ਸੀ। ਇਸੇ ਕਾਰਨ ਉਹ ਕਈ ਵਾਰ ਜੇਲ੍ਹ ਵਿੱਚ ਬੇਹੋਸ਼ ਵੀ ਹੋ ਜਾਂਦੇ ਸਨ। ਸੁਪਰੀਮ ਕੋਰਟ 'ਚ ਉਸਦੀ ਅਪੀਲ 8 ਸਾਲ ਤੋਂ ਲਟਕਦੀ ਪਈ ਸੀ। ਉਸ 'ਤੇ ਸੁਣਵਾਈ ਨਹੀਂ ਹੋ ਰਹੀ ਸੀ।
ਦਰਅਸਲ, ਦਿੱਲੀ ਕੈਂਟ ਦੀ ਪਾਲਮ ਕਲੋਨੀ 'ਚ 5 ਸਿੱਖਾ ਦੀ ਹੱਤਿਆ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ ਸੀ। ਇਸੇ ਮਾਮਲੇ 'ਚ ਹੀ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸੀ। ਉਸਨੂੰ 17 ਦਿਸੰਬਰ, 2018 ਵਿੱਚ ਦਿੱਲੀ ਹਾਈਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਇਸਤੋਂ ਬਾਅਦ ਉਸਨੂੰ ਸਿਤੰਬਰ, 2023 ਵਿੱਚ ਰਾਊਜ ਐਵਨਿਊ ਕੋਰਟ ਨੇ ਦਿੱਲੀ ਦੇ ਸੁਲਤਾਨਪੁਰੀ 'ਚ 3 ਸਿੱਖਾਂ ਦੀ ਹੱਤਿਆ ਦੇ ਮਾਮਲੇ 'ਚ ਬਰੀ ਕਰ ਦਿੱਤਾ ਸੀ। ਦੰਗਿਆਂ ਦੌਰਾਨ ਸੀਬੀਆਈ ਦੀ ਇੱਕ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ 'ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀ।
1 ਨਵੰਬਰ, 1984 ਨੂੰ ਸਰਸਵਤੀ ਵਿਹਾਰ 'ਚ ਸਰਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦਾ ਕਤਲ ਹੋਇਆ ਸੀ। ਦੰਗਾਕਾਰੀਆਂ ਨੇ ਲੋਹੇ ਦੀ ਰਾਡ ਅਤੇ ਲਾਠੀਆਂ ਨਾਲ ਉਸ 'ਤੇ ਹਮਲਾ ਕੀਤਾ ਸੀ ਅਤੇ ਬਾਅਦ 'ਚ ਦੋਵੇ ਸਿੱਖਾਂ ਨੂੰ ਜਿੰਦਾ ਜਲਾ ਦਿੱਤਾ ਸੀ। ਇਸ ਮਾਮਲੇ 'ਚ 12 ਫਰਵਰੀ, 2025 ਨੂੰ ਦੋਸ਼ੀ ਠਹਰਾਏ ਜਾਣ ਤੋਂ ਬਾਅਦ ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।