menu-icon
Punjabi Story Line
  • Home
  • News
  • National
  • ਪੈਲੇਟ ਗਨ ਮੁੱਦਾ: DCP ਬਾਹਰ ਧਰਨੇ 'ਤੇ ਬੈਠੇ ਰਾਹੁਲ ਗਾਂਧੀ ਨੂੰ ਮਿਲਿਆ ਭੈਣ ਦਾ ਪ੍ਰਿਯੰਕਾ ਦਾ ਸਾਥ, ਸਲਮਾਨ ਖੁਰਸ਼ੀਦ ਵੀ ਪਹੁੰਚੇ

ਪੈਲੇਟ ਗਨ ਮੁੱਦਾ: DCP ਬਾਹਰ ਧਰਨੇ 'ਤੇ ਬੈਠੇ ਰਾਹੁਲ ਗਾਂਧੀ ਨੂੰ ਮਿਲਿਆ ਭੈਣ ਦਾ ਪ੍ਰਿਯੰਕਾ ਦਾ ਸਾਥ, ਸਲਮਾਨ ਖੁਰਸ਼ੀਦ ਵੀ ਪਹੁੰਚੇ

ਪੈਲੇਟ ਗਨ ਦੇ ਮੁੱਦੇ 'ਤੇ ਪੀੜਤ ਵਿਦਿਆਰਥੀ ਸਾਹਿਲ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਸੰਸਦ ਮਾਰਗ ਥਾਣੇ ਪਹੁੰਚੇ ਹਨ ਅਤੇ ਇਸ ਮਾਮਲੇ 'ਤੇ ਸ਼ਿਕਾਇਤ ਦਰਜ ਕਰਨ ਦੀ ਮੰਗ ਨੂੰ ਉਹ ਦਫ਼ਤਰ ਦੇ ਬਾਹਰ ਹੀ ਧਰਨੇ 'ਤੇ ਬੈਠ ਗਏ ਹਨ।

Date Updated Last Updated : 21 August 2026, 01:40 PM IST
Share:

ਨਵੀਂ ਦਿੱਲੀ. ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਦੌਰਾਨ ਪੈਲੇਟ ਗਨ ਨਾਲ ਜਖ਼ਮੀ ਹੋਏ ਵਿਦਿਆਰਥੀ ਸਾਹਿਲ ਲਾਛੋਬ ਦੇ ਮੁੱਦੇ 'ਚ ਹਾਲ ਹੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ ਹਨ। ਇਸ ਦੌਰਾਨ ਉਹ ਪੈਲੇਟ ਗਨ ਨਾਲ ਜਖ਼ਮੀ ਹੋਏ ਵਿਦਿਆਰਥੀ ਨੂੰ ਵੀ ਨਾਲ ਲੈ ਕੇ ਪਹੁੰਚੇ। ਰਾਹੁਲ ਗਾਂਧੀ ਨੇ ਪੁਲਿਸ 'ਤੇ ਸ਼ਿਕਾਇਤ ਦਰਜ ਨਾ ਕਰਨ ਦਾ ਦੋਸ਼ ਲਾਇਆ ਅਤੇ ਇਸਦੇ ਨਾਲ ਹੀ ਉਹ DCP ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਹੁਣ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਅਤੇ ਸਲਮਾਨ ਖੁਰਸ਼ੀਦ ਦਾ ਸਾਥ ਵੀ ਮਿਲ ਗਿਆ।

ਪ੍ਰਿਯੰਕਾ ਗਾਂਧੀ ਅਤੇ ਸਲਮਾਨ ਖੁਰਸ਼ੀਦ ਵੀ ਪਹੁੰਚੇ

ਹਾਲ ਹੀ 'ਚ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵੀ ਧਰਨੇ 'ਤੇ ਬੈਠੇ ਭਰਾ ਦਾ ਸਾਥ ਦੇਣ ਪ੍ਰਿਯੰਕਾ ਗਾਂਧੀ ਵੀ ਉੱਥੇ ਪਹੁੰਚ ਗਈ ਹੈ। ਉਨ੍ਹਾਂ ਤੋਂ ਇਲਾਵਾ ਕਾਂਗਰਸ ਲੀਡਰ ਸਲਮਾਨ ਖੁਰਸ਼ੀਦ ਵੀ ਉੱਥੇ ਪਹੁੰਚੇ ਹਨ।

 

ਰਾਹੁਲ ਗਾਂਧੀ ਕਿਉਂ ਪਹੁੰਚੇ ਥਾਣੇ?

ਰਾਹੁਲ ਗਾਂਧੀ ਦਿੱਲੀ ਦੇ ਜੰਤਰ ਮੰਤਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਦੀ ਕਥਿਤ ਵਰਤੋਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਪੀੜਤ ਵਿਦਿਆਰਥੀ ਨਾਲ ਸੰਸਦ ਮਾਰਗ ਥਾਣੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਜਖ਼ਮੀ ਵਿਦਿਆਰਥੀ ਦਾ ਹਵਾਲਾ ਦਿੰਦਿਆਂ ਮਾਮਲੇ 'ਚ ਡੀਸੀਪੀ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ, ਪਰ ਮਾਮਲਾ ਦਰਜ ਕਰਨ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨੇ ਡੀਸੀਪੀ ਦਫ਼ਤਰ ਦੇ ਬਾਹਰ ਧਰਨਾ ਲਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸ਼ਰਤ ਰੱਖੀ ਕਿ ਜਦੋਂ ਤੱਕ ਐਫਆਈਆਰ ਦਰਜ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

 

ਦੂਜੇ ਪਾਸੇ ਦਿੱਲੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਦੇ ਡੀਸੀਪੀ ਸਚਿਨ ਸ਼ਰਮਾ ਰਾਹੁਲ ਗਾਂਧੀ ਨਾਲ ਲਗਾਤਾਰ ਸੰਪਰਕ ਵਿੱਚ ਬਣੇ ਹੋਏ ਹਨ।
 

ਇਸ ਦੌਰਾਨ ਕਾਂਗਰਸ ਦੇ ਇੱਕ ਨੇਤਾ ਗੁਲਾਮ ਅਹਿਮਦ ਮੀਰ ਨੇ ਦੱਸਿਆ ਕਿ 20 ਜੁਲਾਈ ਨੂੰ ਜਿਸ ਤਰ੍ਹਾ ਕਾਰਵਾਈ ਹੋਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਇਜਾਜ਼ਤ ਦਿੱਤੀ ਤਾਂ ਦੱਸੋ ਜੇਕਰ ਨਹੀਂ ਦਿੱਤੀ ਤਾਂ ਦੱਸੋ, ਤਾਂ ਕਿ ਦੇਸ਼ ਨੂੰ ਵੀ ਪਤਾ ਚਲੇ। ਪਰ ਉਹ ਇਸ ਤੋਂ ਭੱਜ ਰਹੇ ਹਨ। ਦੇਸ਼ ਨੂੰ ਜਵਾਬ ਨਹੀਂ ਦੇ ਰਹੇ। 

ਸੰਸਦ ਵਿੱਚ ਵੀ ਚੁੱਕਿਆ ਸੀ ਪੀੜਤ ਵਿਦਿਆਰਥੀ ਦਾ ਮੁੱਦਾ

ਰਾਹੁਲ ਗਾਂਧੀ ਪਹਿਲਾਂ 20 ਜੁਲਾਈ ਨੂੰ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਜਵਾਬਦੇਹੀ ਤੈਅ ਕਰਨ ਦੀ ਮੰਗ ਕਰ ਚੁੱਕੇ ਹਨ। ਕਾਂਗਰਸ ਨੇਤਾ ਨੇ ਸੰਸਦ ਵਿੱਚ ਵੀ ਦੱਸਿਆ ਸੀ ਕਿ ਉਨ੍ਹਾਂ ਨੇ 19 ਸਾਲਾ ਪੀੜਤ ਵਿਦਿਆਰਥੀ ਸਾਹਿਲ ਲੋਛਾਬ ਨਾਲ ਮੁਲਾਕਾਤ ਕੀਤੀ, ਉਹ ਬੁਰੀ ਤਰ੍ਹਾਂ ਜਖ਼ਮੀ ਹੋਇਆ ਹੈ। ਪੈਲੇਟ ਗਨ ਲੱਗਣ ਕਾਰਨ ਉਸਦੀ ਅੱਖ ਦੀ ਰੋਸ਼ਨੀ ਵੀ ਜਾ ਸਕਦੀ ਹੈ। 

Recent News