menu-icon
Punjabi Story Line
  • Home
  • News
  • Crime
  • ਦਰਬਾਰ ਸਾਹਿਬ ਨੇੜੇ ਚੱਲੀਆਂ ਗੋਲੀਆਂ, ਗੈਂਗਵਾਰ 'ਚ ਗੈਂਗਸਟਰ ਸੋਨੂੰ ਮੋਟਾ ਦਾ ਕਤਲ 

ਦਰਬਾਰ ਸਾਹਿਬ ਨੇੜੇ ਚੱਲੀਆਂ ਗੋਲੀਆਂ, ਗੈਂਗਵਾਰ 'ਚ ਗੈਂਗਸਟਰ ਸੋਨੂੰ ਮੋਟਾ ਦਾ ਕਤਲ 

ਘਟਨਾ ਮਗਰੋਂ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਘਟਨਾ ਵਾਲੀ ਥਾਂ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਦੋਸ਼ੀਆਂ ਦਾ ਪਤਾ ਲਗਾ ਰਹੀ ਹੈ। 

Date Updated Last Updated : 29 April 2025, 06:58 PM IST
Share:

ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਨੇੜੇ ਕਾਠੀਆਂ ਵਾਲੇ ਬਾਜ਼ਾਰ ਵਿੱਚ ਗੈਂਗਵਾਰ ਹੋਈ। ਜਿਸ ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਗੈਂਗਵਾਰ ਗੈਂਗਸਟਰ ਸੋਨੂੰ ਮੋਟਾ ਅਤੇ ਅਣਪਛਾਤੇ ਨੌਜਵਾਨਾਂ ਵਿਚਕਾਰ ਹੋਈ। ਸੋਨੂੰ ਮੋਟਾ ਨੂੰ 4-5 ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਘਟਨਾ ਮਗਰੋਂ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਘਟਨਾ ਵਾਲੀ ਥਾਂ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਦੋਸ਼ੀਆਂ ਦਾ ਪਤਾ ਲਗਾ ਰਹੀ ਹੈ। 

ਸੇਵਾ ਕਰਕੇ ਵਾਪਸ ਆ ਰਿਹਾ ਸੀ ਸੋਨੂੰ ਮੋਟਾ 

ਜਾਣਕਾਰੀ ਅਨੁਸਾਰ ਸੋਨੂੰ ਮੋਟਾ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ। ਏਡੀਸੀਪੀ-1 ਵਿਸ਼ਾਲਜੀਤ ਸਿੰਘ ਦੇ ਅਨੁਸਾਰ, ਨੌਜਵਾਨਾਂ ਨੇ ਉਸਨੂੰ ਹਰਿਮੰਦਰ ਸਾਹਿਬ ਦੇ ਨੇੜੇ ਕਾਠੀਆਂ ਵਾਲੇ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚ ਘੇਰ ਲਿਆ। ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਸਨ। ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਸੋਨੂੰ ਮੋਟਾ ਦੀ ਛਾਤੀ ਵਿੱਚ 5 ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਉਹ ਡਿੱਗ ਪਿਆ ਅਤੇ ਹਮਲਾਵਰ ਉੱਥੋਂ ਭੱਜ ਗਏ।

ਗੁਰਦੀਪ ਕਤਲ ਕੇਸ ਵਿੱਚ ਸੋਨੂੰ ਮੋਟਾ ਦਾ ਨਾਮ 

ਦੱਸ ਦਈਏ ਕਿ ਗੁਰਦੀਪ ਕਤਲ ਕੇਸ ਵਿੱਚ ਗੈਂਗਸਟਰ ਸੋਨੂੰ ਮੋਟਾ ਦਾ ਨਾਂਅ ਸਾਮਣੇ ਆਇਆ ਸੀ।  ਉਸ ਵਿਰੁੱਧ ਪੰਜਾਬ ਦੀਆਂ ਕਈ ਅਦਾਲਤਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਚੱਲ ਰਹੇ ਸਨ। ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਮੁਸਤਫਾਬਾਦ ਵਿੱਚ ਸੋਨੂੰ ਮੋਟਾ ਦੇ ਘਰ 'ਤੇ ਕਾਰਵਾਈ ਕੀਤੀ ਸੀ ਅਤੇ ਉਸਨੂੰ ਢਾਹ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਸੋਨੂੰ ਮੋਟਾ ਅਤੇ ਉਸਦੀ ਮਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ 6 ਮਾਮਲੇ ਦਰਜ ਹਨ। ਸੋਨੂੰ ਮੋਟਾ 'ਤੇ ਗੁਰਦੀਪ ਪਹਿਲਵਾਨ ਦੇ ਕਤਲ ਦਾ ਵੀ ਦੋਸ਼ ਲੱਗਿਆ ਸੀ, ਜੋਕਿ ਅੰਮ੍ਰਿਤਸਰ ਤੋਂ ਕੌਂਸਲਰ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਇਸ ਕੇਸ ਵਿੱਚੋਂ ਬਰੀ ਦਿੱਤਾ ਗਿਆ ਸੀ। 

ਗੈਂਗਵਾਰ ਪੁਰਾਣੀ ਰੰਜਿਸ਼ ਕਾਰਨ ਹੋਈ

ਪੁਲਿਸ ਨੇ ਅਜੇ ਤੱਕ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਜਾਣਕਾਰੀ ਅਨੁਸਾਰ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਹੈ। ਦਰਅਸਲ, ਸੋਨੂੰ ਮੋਟਾ ਦੇ ਖਿਲਾਫ ਕਈ ਗੈਂਗ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਸੋਨੂੰ ਮੋਟਾ ਦੀ ਰੇਕੀ ਕੀਤੀ ਜਾ ਰਹੀ ਸੀ ਤੇ ਮੌਕਾ ਪਾ ਕੇ ਉਸਨੂੰ ਮਾਰਨ ਦੀ ਯੋਜਨਾ ਸੀ। ਪੁਲਿਸ ਕਾਲ ਡਿਟੇਲ ਰਾਹੀਂ ਵੀ ਸੁਰਾਗ ਇਕੱਠੇ ਕਰਨ 'ਚ ਜੁਟੀ ਹੋਈ ਹੈ। 

Recent News