menu-icon
Punjabi Story Line
  • Home
  • News
  • Crime
  • 2 ਬੱਚਿਆਂ ਦੀ ਮਾਂ ਦੀ ਭੇਦਭਰੇ ਹਾਲਾਤਾਂ 'ਚ ਮੌਤ, ਪੇਕੇ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ

2 ਬੱਚਿਆਂ ਦੀ ਮਾਂ ਦੀ ਭੇਦਭਰੇ ਹਾਲਾਤਾਂ 'ਚ ਮੌਤ, ਪੇਕੇ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ

ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਵੀ ਸਨ, ਜਿਨ੍ਹਾਂ 'ਤੇ ਲਿਖਿਆ ਸੀ - ਪ੍ਰੀਤੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰੋ, ਪ੍ਰੀਤੀ ਨੂੰ ਇਨਸਾਫ਼ ਦਿਓ... ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਉਨ੍ਹਾਂ ਨੂੰ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰਨ ਲਈ ਕਿਹਾ ਅਤੇ 2 ਹਫ਼ਤਿਆਂ ਦਾ ਸਮਾਂ ਮੰਗਿਆ। 

Date Updated Last Updated : 23 April 2025, 08:31 PM IST
Share:

ਖੰਨਾ 'ਚ 2 ਬੱਚਿਆਂ ਦੀ ਮਾਂ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਇਸਨੂੰ ਕਤਲ ਦੱਸਿਆ।  ਇਨਸਾਫ਼ ਦੀ ਖ਼ਾਤਰ ਪੇਕੇ ਪਰਿਵਾਰ ਦੇ ਲੋਕ ਆਪਣੇ ਰਿਸ਼ਤੇਦਾਰਾਂ ਸਮੇਤ ਡੀਐਸਪੀ ਦਫ਼ਤਰ ਪਹੁੰਚੇ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਵੀ ਸਨ, ਜਿਨ੍ਹਾਂ 'ਤੇ ਲਿਖਿਆ ਸੀ - ਪ੍ਰੀਤੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰੋ, ਪ੍ਰੀਤੀ ਨੂੰ ਇਨਸਾਫ਼ ਦਿਓ... ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋਏ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਉਨ੍ਹਾਂ ਨੂੰ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰਨ ਲਈ ਕਿਹਾ ਅਤੇ 2 ਹਫ਼ਤਿਆਂ ਦਾ ਸਮਾਂ ਮੰਗਿਆ। 

10 ਸਾਲ ਪਹਿਲਾਂ ਹੋਇਆ ਸੀ ਵਿਆਹ 

31 ਸਾਲਾ ਪ੍ਰੀਤੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਪ੍ਰੀਤੀ ਦਾ ਵਿਆਹ ਲਗਭਗ 10 ਸਾਲ ਪਹਿਲਾਂ ਗੁਰੂ ਨਾਨਕ ਮੁਹੱਲਾ ਸਮਰਾਲਾ ਰੋਡ ਖੰਨਾ ਦੇ ਰਹਿਣ ਵਾਲੇ ਹੀਰਾ ਸਿੰਘ ਨਾਲ ਹੋਇਆ ਸੀ। ਉਸਦੀ ਭੈਣ ਦੇ ਦੋ ਬੱਚੇ ਹਨ। ਵੱਡਾ ਪੁੱਤਰ 9 ਸਾਲ ਦਾ ਹੈ ਅਤੇ ਛੋਟੀ ਧੀ 4 ਸਾਲ ਦੀ ਹੈ। ਉਸਦੇ ਜੀਜਾ ਹੀਰਾ ਸਿੰਘ ਦੀ ਬਿਮਾਰੀ ਕਾਰਨ ਲਗਭਗ 2 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੀ ਭੈਣ ਆਪਣੇ ਸਹੁਰੇ ਪਰਿਵਾਰ ਨਾਲ ਰਹਿੰਦੀ ਸੀ। 16 ਅਪ੍ਰੈਲ ਨੂੰ ਉਸਨੂੰ ਪ੍ਰੀਤੀ ਦੇ ਸਹੁਰੇ ਭੁਪਿੰਦਰ ਸਿੰਘ ਦਾ ਫੋਨ ਆਇਆ ਕਿ ਉਸਦੀ ਭੈਣ ਪ੍ਰੀਤੀ ਦੀ ਮੌਤ ਹੋ ਗਈ ਹੈ। ਜਦੋਂ ਉਹ ਖੰਨਾ ਪਹੁੰਚੇ ਤਾਂ ਉਸਦੀ ਭੈਣ ਦੀ ਮੌਤ ਕੁਦਰਤੀ ਦੱਸਿਆ ਗਿਆ। ਜਦੋਂ ਪ੍ਰੀਤੀ ਦੇ ਅੰਤਿਮ ਸੰਸਕਾਰ ਕੀਤਾ ਜਾਣਾ ਸੀ, ਤਾਂ ਉਸਨੂੰ ਨਹਾਉਣ ਸਮੇਂ ਪੇਕੇ ਪਰਿਵਾਰ ਨੂੰ ਨੇੜੇ ਆਉਣ ਤੋਂ ਰੋਕਿਆ ਗਿਆ। ਜਦੋਂ ਗਰਦਨ 'ਤੇ ਨਿਸ਼ਾਨ ਦੇਖੇ ਗਏ ਤਾਂ ਉੱਥੇ ਹੰਗਾਮਾ ਹੋ ਗਿਆ ਅਤੇ ਪ੍ਰੀਤੀ ਦਾ ਸਹੁਰਾ ਪਰਿਵਾਰ ਉੱਥੋਂ ਭੱਜ ਗਿਆ। ਬਾਅਦ ਵਿੱਚ, ਭੁਪਿੰਦਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਪ੍ਰੀਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਕਾਰਨ ਉਹਨਾਂ ਨੂੰ ਪ੍ਰੀਤੀ ਦੀ ਮੌਤ ਬਾਰੇ ਸ਼ੱਕ ਹੈ। ਗੁਰਪ੍ਰੀਤ ਸਿੰਘ ਅਨੁਸਾਰ ਉਸਦੀ ਭੈਣ ਦਾ ਕਤਲ ਕੀਤਾ ਗਿਆ ਹੈ। ਜਿਸ ਲਈ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

16 ਅਪ੍ਰੈਲ ਨੂੰ ਹੋਈ ਸੀ ਮੌਤ 

ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਮੌਤ 16 ਅਪ੍ਰੈਲ ਨੂੰ ਹੋਈ ਸੀ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਭਾਰਤੀ ਦੰਡਾਵਲੀ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਸੀ। ਹੁਣ ਪਰਿਵਾਰਕ ਮੈਂਬਰ ਕਤਲ ਦਾ ਸ਼ੱਕ ਜਤਾ ਰਹੇ ਹਨ। ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਸਾਹਮਣੇ ਆਉਣ ਵਾਲੇ ਤੱਥਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੂੰ ਪੁਲਿਸ ਜਾਂਚ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਕਰਾਇਆ ਜਾਵੇਗਾ। 


 

Recent News