menu-icon
Punjabi Story Line
  • Home
  • News
  • Crime
  • ਮਾਨਸਿਕ ਤੌਰ 'ਤੇ ਪਰੇਸ਼ਾਨ ਔਰਤ ਨਾਲ 5 ਦਿਨ ਤੱਕ ਬਲਾਤਕਾਰ ਕਰਦਾ ਰਿਹਾ ਗੁਆਂਢੀ, ਸਰੀਰ ਵਿੱਚ ਦਰਦ ਹੋਣ 'ਤੇ ਹੋਇਆ ਖੁਲਾਸਾ

ਮਾਨਸਿਕ ਤੌਰ 'ਤੇ ਪਰੇਸ਼ਾਨ ਔਰਤ ਨਾਲ 5 ਦਿਨ ਤੱਕ ਬਲਾਤਕਾਰ ਕਰਦਾ ਰਿਹਾ ਗੁਆਂਢੀ, ਸਰੀਰ ਵਿੱਚ ਦਰਦ ਹੋਣ 'ਤੇ ਹੋਇਆ ਖੁਲਾਸਾ

ਪੀੜਤਾ ਦੇ ਬਿਆਨ ਅਨੁਸਾਰ, ਆਰੋਪੀ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਆਰੋਪੀ ਨੇ ਹਰ ਰੋਜ਼ ਇਸ ਤਰੀਕੇ ਨਾਲ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ।

Date Updated Last Updated : 31 January 2025, 01:25 PM IST
Share:

Crime Update: ਲੁਧਿਆਣਾ ਵਿੱਚ 33 ਸਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਗੁਆਂਢੀ ਨੇ 5 ਦਿਨਾਂ ਤੱਕ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਜਦੋਂ ਔਰਤ ਨੂੰ ਆਪਣੇ ਸਰੀਰ ਵਿੱਚ ਦਰਦ ਹੋਣ ਲੱਗਾ ਤਾਂ ਉਸਨੇ ਆਪਣੀ ਵੱਡੀ ਭੈਣ ਅਤੇ ਮਾਂ ਨੂੰ ਆਪਣੇ ਗੁਆਂਢੀ ਦੇ ਇਸ ਘਿਨਾਉਣੇ ਕੰਮ ਬਾਰੇ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ।

ਘਟਨਾ ਵਾਲੇ ਦਿਨ ਪੀੜਤ ਔਰਤ ਘਰ ਵਿੱਚ ਇਕੱਲੀ ਸੀ

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਭੋਲਾ ਆਪਣੀ ਮਾਸੀ ਦੇ ਘਰ ਰਹਿੰਦਾ ਹੈ। ਪੀੜਤ ਔਰਤ ਉਸਦੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਹੈ। ਘਟਨਾ ਵਾਲੇ ਦਿਨ ਪੀੜਤ ਔਰਤ ਘਰ ਵਿੱਚ ਇਕੱਲੀ ਸੀ। ਪੀੜਤਾ ਦੇ ਬਿਆਨ ਅਨੁਸਾਰ, ਆਰੋਪੀ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਆਰੋਪੀ ਨੇ ਹਰ ਰੋਜ਼ ਇਸ ਤਰੀਕੇ ਨਾਲ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ।

ਆਰੋਪੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਪੀੜਤਾ ਦੀ ਮਾਂ ਅਤੇ ਭੈਣ ਉਸਨੂੰ ਕਿਸੇ ਕੰਮ ਲਈ ਕਿਤੇ ਲੈ ਜਾ ਰਹੀਆਂ ਸਨ, ਜਦੋਂ ਰਸਤੇ ਵਿੱਚ ਅਚਾਨਕ ਪੀੜਤਾ ਨੂੰ ਆਪਣੇ ਸਰੀਰ ਵਿੱਚ ਦਰਦ ਮਹਿਸੂਸ ਹੋਇਆ ਤਾਂ ਉਸਨੇ ਉਨ੍ਹਾਂ ਨੂੰ ਦੋਸ਼ੀ ਭੋਲਾ ਦੀ ਘਿਣਾਉਣੀ ਹਰਕਤ ਬਾਰੇ ਦੱਸਿਆ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 64BNS ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਆਰੋਪੀ ਜਲਦੀ ਹੀ ਫੜਿਆ ਜਾਵੇਗਾ।

Recent News