Chandigarh: ਪੁਲਿਸ ਨੇ ਛਾਪਾ ਮਾਰ ਕੇ ਬਰਾਮਦ ਕੀਤੀ 80 ਲੱਖ ਰੁਪਏ ਦੀ ਨਾਜ਼ਾਇਜ ਸ਼ਰਾਬ, 4 ਮੁਲਜ਼ਮ ਗ੍ਰਿਫ਼ਤਾਰ

Chandigarh: ਪੁਲਿਸ ਨੇ ਸੈਕਟਰ-17 ਥਾਣੇ 'ਚ ਧਾਰਾ 61-1-14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕੁੱਲ 640 ਅੰਗਰੇਜ਼ੀ ਸ਼ਰਾਬ/ਵਾਈਨ ਅਤੇ 2468 ਵੱਖ-ਵੱਖ ਬਰਾਂਡਾਂ ਦੀ ਬੀਅਰ ਦੇ ਬਰਾਮਦ ਕੀਤੇ ਹਨ। ਜਿਸ ਨੂੰ ਬੇਸਮੈਂਟ ਵੇਅਰਹਾਊਸ/ਬੇਸਮੈਂਟ SCO ਨੰਬਰ 2469, ਸੈਕਟਰ 22/C ਵਿੱਚ ਰੱਖਿਆ ਗਿਆ ਸੀ।

Share:

Chandigarh: ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਨੇ ਕਰੀਬ 80 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਿਸਦੇ ਖਿਲਾਫ ਪੁਲਿਸ ਨੇ ਸੈਕਟਰ-17 ਥਾਣੇ 'ਚ ਧਾਰਾ 61-1-14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਫੇਜ਼-11 ਵਾਸੀ ਰਾਕੇਸ਼ ਕੁਮਾਰ, ਯੂਪੀ ਵਾਸੀ ਨਵੀਨ, ਸੰਤ ਪ੍ਰਕਾਸ਼ ਅਤੇ ਹਰਿਆਣਾ ਵਾਸੀ ਕਰਮਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕੁੱਲ 640 ਅੰਗਰੇਜ਼ੀ ਸ਼ਰਾਬ/ਵਾਈਨ ਅਤੇ 2468 ਵੱਖ-ਵੱਖ ਬਰਾਂਡਾਂ ਦੀ ਬੀਅਰ ਦੇ ਬਰਾਮਦ ਕੀਤੇ ਹਨ।  

ਸੈਕਟਰ-35 ਸਥਿਤ ਗੋਦਾਮ ਵਿੱਚ ਭੇਜੀ ਜਾਣੀ ਸੀ ਸ਼ਰਾਬ

ਜਾਣਕਾਰੀ ਅਨੁਸਾਰ ਚੰਡੀਗੜ੍ਹ ਆਪ੍ਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-22 ਸਥਿਤ ਬੇਸਮੈਂਟ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਪਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਥੇ ਛਾਪਾ ਮਾਰਿਆ ਤਾਂ ਦੇਖਿਆ ਕਿ ਉਥੇ ਸ਼ਰਾਬ ਦੀਆਂ ਕਈ ਪੇਟੀਆਂ ਪਈਆਂ ਸਨ। ਜਦੋਂ ਪੁਲਿਸ ਨੇ ਉਥੇ ਮੌਜੂਦ ਲੋਕਾਂ ਤੋਂ ਪਰਮਿਟ ਜਾਂ ਲਾਇਸੰਸ ਮੰਗੇ ਤਾਂ ਉਹ ਵਿਖਾ ਨਹੀਂ ਸਕੇ। ਇਸ ਤੋਂ ਬਾਅਦ ਪੁਲਿਸ ਨੇ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਾਮਦ ਕੀਤੀ ਨਾਜਾਇਜ਼ ਸ਼ਰਾਬ ਸੈਕਟਰ-35 ਸਥਿਤ ਇੱਕ ਗੋਦਾਮ ਵਿੱਚ ਭੇਜੀ ਜਾਣੀ ਸੀ। ਹੁਣ ਪੁਲੀਸ ਸੈਕਟਰ-35 ਸਥਿਤ ਗੋਦਾਮ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਇਹ ਕਿਸਦਾ ਗੋਦਾਮ ਹੈ, ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਸ ਤੋਂ ਪਹਿਲਾਂ ਕਿੰਨੀ ਨਾਜਾਇਜ਼ ਸ਼ਰਾਬ ਸਪਲਾਈ ਕਰ ਚੁੱਕੇ ਹਨ।

ਇਹ ਵੀ ਪੜ੍ਹੋ

Tags :