menu-icon
Punjabi Story Line
  • Home
  • News
  • Crime
  • ਪੰਜਾਬ ਦੇ ਖ਼ਤਰਨਾਕ ਗੈਂਗਸਟਰ ਦੀ ਜੇਲ੍ਹ 'ਚ ਹੋਈ ਮੌਤ

ਪੰਜਾਬ ਦੇ ਖ਼ਤਰਨਾਕ ਗੈਂਗਸਟਰ ਦੀ ਜੇਲ੍ਹ 'ਚ ਹੋਈ ਮੌਤ

ਪੁਲਿਸ ਅਨੁਸਾਰ, ਉਸਦੇ ਦੋਵੇਂ ਗੁਰਦੇ ਕੁਝ ਸਮੇਂ ਤੋਂ ਫੇਲ੍ਹ ਹੋ ਗਏ ਸਨ ਅਤੇ ਉਸਦੀ ਸਿਹਤ ਠੀਕ ਨਹੀਂ ਸੀ। ਮੰਗਲਵਾਰ ਸਵੇਰੇ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ। ਗੈਂਗਸਟਰ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਗੇ।

Date Updated Last Updated : 04 February 2025, 11:46 PM IST
Share:

ਪੰਜਾਬ ਦੇ ਖ਼ਤਰਨਾਕ ਗੈਂਗਸਟਰ ਸਾਗਰ ਨਿਊਟਨ ਦੀ ਮੰਗਲਵਾਰ ਨੂੰ ਸੰਗਰੂਰ ਜੇਲ੍ਹ ਵਿੱਚ ਮੌਤ ਹੋ ਗਈ।  ਪੁਲਿਸ ਅਨੁਸਾਰ, ਉਸਦੇ ਦੋਵੇਂ ਗੁਰਦੇ ਕੁਝ ਸਮੇਂ ਤੋਂ ਫੇਲ੍ਹ ਹੋ ਗਏ ਸਨ ਅਤੇ ਉਸਦੀ ਸਿਹਤ ਠੀਕ ਨਹੀਂ ਸੀ। ਮੰਗਲਵਾਰ ਸਵੇਰੇ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ।  ਗੈਂਗਸਟਰ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਗੇ।

ਯੂਪੀ ਤੋਂ ਕੀਤਾ ਸੀ ਗ੍ਰਿਫਤਾਰ

ਸਾਗਰ ਨਿਊਟਨ ਨੂੰ ਲੁਧਿਆਣਾ ਪੁਲਿਸ ਨੇ 20 ਅਗਸਤ, 2024 ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਗ੍ਰਿਫ਼ਤਾਰ ਕੀਤਾ ਸੀ।  ਉਹ ਪੁਲਿਸ ਤੋਂ ਬਚਣ ਲਈ ਗੰਨੇ ਦੇ ਖੇਤ ਵਿੱਚ ਲੁਕਿਆ ਹੋਇਆ ਸੀ।  ਉਸ ਵਿਰੁੱਧ 19 ਅਪਰਾਧਿਕ ਮਾਮਲੇ ਦਰਜ ਸਨ, ਜਿਸਦੀ ਜ਼ਿੰਮੇਵਾਰੀ ਉਸਨੇ ਖੁਦ ਸੋਸ਼ਲ ਮੀਡੀਆ 'ਤੇ ਲਈ ਸੀ।  ਇਸੇ ਕਾਰਨ ਪੰਜਾਬ ਸਰਕਾਰ ਨੇ ਉਸਦੇ ਦਸ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ।

ਪਤਨੀ ਵੀ ਜੇਲ੍ਹ 'ਚ ਬੰਦ

ਇਸ ਗੈਂਗਸਟਰ ਨੂੰ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਇੱਕ ਘਰ 'ਤੇ ਹੋਏ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ।  ਜ਼ਿਕਰਯੋਗ ਹੈ ਕਿ ਸਾਗਰ ਦੀ ਪਤਨੀ ਵੰਸ਼ਿਕਾ ਵੀ ਇਸ ਸਮੇਂ ਜੇਲ੍ਹ ਵਿੱਚ ਹੈ।  ਇਸਤੋਂ ਪਹਿਲਾਂ ਸਾਗਰ ਨੇ ਪੁਲਿਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਦੀ ਪਤਨੀ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਉਹ ਆਪਣੀਆਂ ਅਪਰਾਧਿਕ ਗਤੀਵਿਧੀਆਂ ਜਾਰੀ ਰੱਖੇਗਾ ਅਤੇ ਆਪਣੀ ਪਤਨੀ ਦੀ ਰਿਹਾਈ ਤੋਂ ਬਾਅਦ ਪੁਲਿਸ ਅੱਗੇ ਸਰੈਂਡਰ ਕਰਨ ਦਾ ਵਾਅਦਾ ਵੀ ਕੀਤਾ ਸੀ।

ਵਕੀਲ ਨੇ ਪੁਲਿਸ 'ਤੇ ਲਾਏ ਇਲਜ਼ਾਮ 

ਗੈਂਗਸਟਰ ਸਾਗਰ ਨਿਊਟਨ ਦੀ ਮੰਗਲਵਾਰ ਨੂੰ ਸੰਗਰੂਰ ਜੇਲ੍ਹ ਵਿੱਚ ਮੌਤ ਹੋ ਗਈ।  ਜਿਸ ਤੋਂ ਬਾਅਦ ਉਸਦੇ ਵਕੀਲ ਸਾਹਿਲ ਸ਼ਰਮਾ ਨੇ ਕਿਹਾ ਕਿ ਨਿਊਟਨ ਇਸ ਤਰ੍ਹਾਂ ਨਹੀਂ ਮਰ ਸਕਦਾ।  ਪੁਲਿਸ ਨੇ ਉਸਨੂੰ ਬਹੁਤ ਤਸੀਹੇ ਦਿੱਤੇ ਹਨ ਅਤੇ ਪਿਛਲੇ ਇੱਕ ਹਫ਼ਤੇ ਤੋਂ ਪੁਲਿਸ ਉਸਨੂੰ ਇਲਾਜ ਦੇ ਬਹਾਨੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾ ਰਹੇ ਸੀ। ਐਡਵੋਕੇਟ ਸਾਹਿਲ ਸ਼ਰਮਾ ਨੇ ਕਿਹਾ ਕਿ ਉਹ ਸਾਗਰ ਨਿਊਟਨ ਦੀ ਮੌਤ ਬਾਰੇ ਹਾਈ ਕੋਰਟ ਜਾਣਗੇ, ਕਿਉਂਕਿ ਉਸਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਹੈ ਅਤੇ ਅਜਿਹੇ ਵਿੱਚ ਸਾਗਰ ਦੀ ਮੌਤ ਲਈ ਪੁਲਿਸ ਜ਼ਿੰਮੇਵਾਰ ਹੈ, ਜੋਕਿ ਸਾਗਰ ਦੇ ਗੁਰਦੇ ਫੇਲ੍ਹ ਹੋਣ, ਸ਼ੂਗਰ ਲੈਵਲ ਬਹੁਤ ਜ਼ਿਆਦਾ ਹੋਣ ਵਰਗੇ ਬਿਆਨ ਦੇ ਕੇ ਬਚਣਾ ਚਾਹੁੰਦੀ ਹੈ। 

Recent News