menu-icon
Punjabi Story Line
  • Home
  • News
  • Crime
  • ਵਿਆਹ ‘ਚ ਬਿਨ ਬੁਲਾਏ ਮਹਿਮਾਨ ਨੇ ਕਰਤਾ ਕਾਰਾ,ਸ਼ਰਾਬ ਦੇ ਨਸ਼ੇ ‘ਚ ਵਿਅਕਤੀ ਤੇ ਚੜਾਈ ਕਾਰ,ਮੌਤ

ਵਿਆਹ ‘ਚ ਬਿਨ ਬੁਲਾਏ ਮਹਿਮਾਨ ਨੇ ਕਰਤਾ ਕਾਰਾ,ਸ਼ਰਾਬ ਦੇ ਨਸ਼ੇ ‘ਚ ਵਿਅਕਤੀ ਤੇ ਚੜਾਈ ਕਾਰ,ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ 43 ਸਾਲਾ ਅਮਰ ਦੇ ਵਿਆਹ ਸਬੰਧੀ ਐਤਵਾਰ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਗਮ ਚੱਲ ਰਿਹਾ ਸੀ। ਸਾਰੇ ਰਿਸ਼ਤੇਦਾਰ ਡੀਜੇ 'ਤੇ ਨੱਚ ਰਹੇ ਸਨ। ਇਸ ਦੌਰਾਨ ਰਾਤ ਕਰੀਬ 11 ਵਜੇ ਗੁਆਂਢ 'ਚ ਰਹਿਣ ਵਾਲਾ ਮੋਹਨ ਨਾਂ ਦਾ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਨੱਚਣ ਲਈ ਪਹੁੰਚਿਆ।

Date Updated Last Updated : 31 December 2024, 08:40 AM IST
Share:

ਕ੍ਰਾਈਮ ਨਿਊਜ਼। ਪੰਜਾਬ ਦੇ ਜਲੰਧਰ 'ਚ ਇਕ ਵਿਆਹ 'ਚ ਇਕ ਬਿਨ ਬੁਲਾਏ ਮਹਿਮਾਨ ਨੇ ਆਪਣੀ ਕਾਰ ਇਕ ਵਿਅਕਤੀ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਜਲੰਧਰ ਦੇ ਬੁਲੰਦਪੁਰ ਰੋਡ 'ਤੇ ਸਥਿਤ ਪਰਸ਼ੂਰਾਮ ਨਗਰ ਦੀ ਹੈ। ਮ੍ਰਿਤਕ ਦਾ ਕਸੂਰ ਇੰਨਾ ਸੀ ਕਿ ਸ਼ਰਾਬ ਦੇ ਨਸ਼ੇ 'ਚ ਨੱਚਦੇ ਹੋਏ ਉਸ ਨੇ ਵਿਆਹ 'ਚ ਆਏ ਬਿਨ ਬੁਲਾਏ ਮਹਿਮਾਨ ਨੂੰ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ। ਇਸੇ ਦੌਰਾਨ ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਸ਼ਰਾਬ ਦੇ ਨਸ਼ੇ 'ਚ ਡਾਂਸ ਕਰਨ ਆਇਆ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ 43 ਸਾਲਾ ਅਮਰ ਦੇ ਵਿਆਹ ਸਬੰਧੀ ਐਤਵਾਰ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਗਮ ਚੱਲ ਰਿਹਾ ਸੀ। ਸਾਰੇ ਰਿਸ਼ਤੇਦਾਰ ਡੀਜੇ 'ਤੇ ਨੱਚ ਰਹੇ ਸਨ। ਇਸ ਦੌਰਾਨ ਰਾਤ ਕਰੀਬ 11 ਵਜੇ ਗੁਆਂਢ 'ਚ ਰਹਿਣ ਵਾਲਾ ਮੋਹਨ ਨਾਂ ਦਾ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਨੱਚਣ ਲਈ ਪਹੁੰਚਿਆ। ਨੱਚਦੇ ਹੋਏ ਮੁਲਜ਼ਮ ਨੇ ਮੌਕੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਅਮਰ ਨੇ ਮੁਲਜ਼ਮ ਨੂੰ ਉਥੋਂ ਚਲੇ ਜਾਣ ਲਈ ਕਿਹਾ। ਜਦੋਂ ਉਹ ਨਾ ਗਿਆ ਤਾਂ ਦੋਵਾਂ ਵਿਚਾਲੇ ਥੋੜ੍ਹਾ ਝਗੜਾ ਹੋ ਗਿਆ।

ਗੁੱਸੇ 'ਚ ਆਏ ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਅਮਰ 'ਤੇ ਕਾਰ ਚੜਾਈ

ਮੋਹਨ ਨੇ ਜਾਂਦੇ ਸਮੇਂ ਅਮਰ ਨੂੰ ਧਮਕੀ ਦਿੱਤੀ ਅਤੇ ਉਥੋਂ ਚਲਾ ਗਿਆ। ਕੁਝ ਸਮੇਂ ਬਾਅਦ ਦੋਸ਼ੀ ਮੋਹਨ ਫਿਰ ਪੰਡਾਲ ਵਿਚ ਆ ਗਿਆ ਅਤੇ ਅਮਰ ਅਤੇ ਹੋਰ ਰਿਸ਼ਤੇਦਾਰਾਂ ਦੀ ਕੁੱਟਮਾਰ ਅਤੇ ਗਾਲੀ-ਗਲੋਚ ਕਰਨ ਲੱਗਾ। ਜਦੋਂ ਵਿਆਹ 'ਚ ਆਏ ਰਿਸ਼ਤੇਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੋਹਨ ਅਤੇ ਰਾਜਵੀਰ ਵਾਸੀ ਪਰਸ਼ੂਰਾਮ ਨਗਰ, ਗਗਨ ਗੱਗੀ ਅਤੇ ਕੁਝ ਅਣਪਛਾਤੇ ਨੌਜਵਾਨ ਆਪਣੀ ਸਵਿਫਟ ਕਾਰ 'ਚ ਬੈਠ ਗਏ ਅਤੇ ਕਾਰ ਭੀੜ ਤੇ ਚੜਾ ਦਿੱਤੀ ਇਸ ਦੌਰਾਨ ਮੁਲਜ਼ਮਾਂ ਨੇ ਜਾਣਬੁੱਝ ਕੇ ਅਮਰ ਦੇ ਉਪਰ ਕਾਰ ਚੜ੍ਹਾ ਦਿੱਤੀ, ਉਸ ਨੂੰ ਕੁਚਲ ਕੇ ਫਰਾਰ ਹੋ ਗਏ। ਦੇਰ ਰਾਤ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਕੁਝ ਸਮੇਂ ਬਾਅਦ ਪੀੜਤਾ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-8 ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮੋਹਨ, ਗਗਨ ਉਰਫ਼ ਗੱਗੀ, ਰਾਜਵੀਰ ਸਿੰਘ ਸਮੇਤ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Tags :

Recent News