Courtesy: instagram@spicesocial
ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਗੌਰੀ ਸਪ੍ਰੈਟ ਨਾਲ ਤੀਜੀ ਵਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਕਪਲ ਦਾ ਵਿਆਹ ਘਰ ਵਿੱਚ ਹੀ ਕਰੀਬੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿੱਚ ਹੋਇਆ। ਹਾਲ ਹੀ 'ਚ ਕਪਲ ਦੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡਿਆ ਤੇ ਸਾਹਮਣੇ ਆਈ ਹੈ, ਜਿਸ ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ।
ਸਾਹਮਣੇ ਆਈ ਤਸਵੀਰ ਵਿੱਚ ਦੇਖਿਆ ਜਾ ਰਿਹਾ ਹੈ ਕਿ ਆਮਿਰ ਅਤੇ ਗੌਰੀ ਬੇਹਦ ਖੁਸ਼ ਹਨ। ਆਮਿਰ ਖਾਨ ਸਫੇਦ ਸ਼ੇਰਵਾਨੀ ਪਹਿਨ ਲਾੜਾ ਬਣੇ ਹਨ ਤੇ ਗੌਰੀ ਬੇਜ਼ ਕਲਰ ਦੀ ਆਉਟਫਿਟ 'ਚ ਉਨ੍ਹਾਂ ਦੀ ਲਾੜੀ ਬਣੀ ਬੇਹਦ ਖੂਬਸੂਰਤ ਲਗ ਰਹੀਆਂ ਹਨ। ਨਿਊਡ ਮੇਕਅਪ ਅਤੇ ਵਾਲਾਂ ਦੀ ਸਟਾਈਲਿਸ਼ ਗੁੱਤ ਉਨ੍ਹਾਂ ਦੇ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।
ਫੋਟੋ ਵਿੱਚ ਆਮਿਰ ਮੈਰਿਜ ਰਜਿਸਟਰਡ ਕਰਦੇ ਨਜ਼ਰ ਆ ਰਹੇ ਹਨ, ਜਦਕਿ ਨੇੜੇ ਬੈਠੀ ਗੌਰੀ ਉਨ੍ਹਾਂ ਨੂੰ ਪਿਆਰ ਨਾਲ ਤੱਕ ਰਹੀ ਹੈ। ਦੋਵਾਂ ਵਿਚਾਲੇ ਉਨ੍ਹਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ। ਇਸ ਖ਼ਾਸ ਮੌਕੇ ਤੇ ਕਪਲ ਦਾ ਪਰਿਵਾਰ ਤੇ ਖਾਸ ਦੋਸਤ ਆਪਣੀ ਮੌਜੂਦਗੀ ਦਰਜ ਕਰਾ ਰਹੇ ਹਨ ਤੇ ਕਪਲ ਦੀਆਂ ਖੁਸ਼ੀਆਂ 'ਚ ਸ਼ਾਮਲ ਹੋ ਕੇ ਖੁਸ਼ੀ ਮਨਾ ਰਹੇ ਹਨ।
ਆਮਿਰ ਖਾਨ ਅਤੇ ਗੌਰੀ ਸਪ੍ਰੈਟ ਨੇ ਆਪਣੇ ਵਿਆਹ ਨੂੰ ਕਾਨੂੰਨੀ ਤੌਰ 'ਤੇ ਰਜਿਸਟਰ ਕਰਨ ਲਈ ਅਧਿਕਾਰਤ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਹਨ।
ਇਸ ਸਮਾਰੋਹ ਵਿੱਚ ਲਗਭਗ 150 ਮਹਿਮਾਨ ਸਨ, ਜਿਨ੍ਹਾਂ ਵਿੱਚ ਵਿਦੇਸ਼ਾਂ ਤੋਂ ਆਏ ਰਿਸ਼ਤੇਦਾਰ ਵੀ ਸ਼ਾਮਲ ਸਨ। ਉੱਥੇ ਹੀ ਆਮਿਰ ਖਾਨ ਦੇ ਤਿੰਨ ਬੱਚੇ ਅਤੇ ਗੌਰੀ ਸਪ੍ਰੇਟ ਦਾ ਪੁੱਤਰ ਵੀ ਸ਼ਾਮਲ ਸੀ।
ਆਮਿਰ ਖਾਨ ਦੀ ਤੀਸਰੀ ਪਤਨੀ ਗੌਰੀ ਸਪ੍ਰੈੱਟ ਇੱਕ ਪੇਸ਼ੇਵਰ ਹੇਅਰ ਡ੍ਰੈਸਰ ਹੈ। ਉਹ ਤਲਾਕਸ਼ੁਦਾ ਹੈ ਅਤੇ ਪਿਛਲੇ ਵਿਆਹ ਤੋਂ ਉਸਦਾ ਅੱਠ ਸਾਲ ਦਾ ਪੁੱਤਰ ਹੈ। ਆਮਿਰ ਨੇ 2025 ਵਿੱਚ ਆਪਣੇ 60ਵੇਂ ਜਨਮਦਿਨ ‘ਤੇ ਗੌਰੀ ਸਪ੍ਰੈੱਟ ਨੂੰ ਫੈਨਜ਼ ਤੇ ਮੀਡੀਆ ਵਿੱਚ ਇੰਟਰੋਡਿਊਸ ਕਰਵਾਇਆ ਸੀ।
ਆਮਿਰ ਖਾਨ ਨੇ 4 ਜੂਨ ਨੂੰ ਗੌਰੀ ਸਪ੍ਰੈਟ ਨਾਲ ਆਪਣੇ ਵਿਆਹ ਦੀ ਪੁਸ਼ਟੀ ਕੀਤੀ। ਉਹ ਇੱਕ ਦੂਜੇ ਨੂੰ 25 ਸਾਲਾਂ ਤੋਂ ਜਾਣਦੇ ਹਨ ਪਰ ਦੋ ਸਾਲ ਪਹਿਲਾਂ ਹੀ ਡੇਟਿੰਗ ਸ਼ੁਰੂ ਕੀਤੀ ਸੀ।
ਦੱਸ ਦੇਈਏ, ਆਮਿਰ ਖਾਨ ਦਾ ਪਹਿਲਾ ਵਿਆਹ 1986 ਵਿੱਚ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਹੋਇਆ ਸੀ। ਜਿਸ ਤੋਂ ਉਸਦੇ ਦੋ ਬੱਚੇ ਹਨ, ਆਇਰਾ ਅਤੇ ਜੁਨੈਦ ਹਨ। ਹਾਲਾਂਕਿ, 2002 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਮਗਰੋਂ ਆਮਿਰ ਨੇ ਸਾਲ 2005 ਵਿੱਚ ਨਿਰਦੇਸ਼ਕ ਕਿਰਨ ਰਾਓ ਨਾਲ ਵਿਆਹ ਕੀਤਾ। ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੋਇਆ ਜਿਸਦਾ ਨਾਮ ਆਜ਼ਾਦ ਹੈ। ਪਰ ਉਨ੍ਹਾਂ ਦੀ ਇਹ ਮੈਰਿਜ਼ ਵੀ ਟਿਕ ਨਹੀਂ ਪਾਈ ਤੇ 2021 ਵਿੱਚ ਤਲਾਕ ਹੋ ਗਿਆ। ਹੁਣ ਦੋ ਤਲਾਕ ਤੋਂ ਬਾਅਦ ਆਮਿਰ ਗਰਲਫ੍ਰੇਂਡ ਗੌਰੀ ਨਾਲ ਤੀਜੀ ਵਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ।