menu-icon
Punjabi Story Line
Raksha Bandhan 2026
  • Home
  • News
  • Entertainment
  • ਗਰਲਫ੍ਰੈਂਡ ਗੌਰੀ ਨਾਲ ਤੀਜਾ ਵਿਆਹ ਰਚਾਉਣ ਜਾ ਰਹੇ ਆਮਿਰ ਖਾਨ, ਦੋ ਦਿਨਾਂ ਬਾਅਦ ਲੈਣਗੇ ਫੇਰੇ

ਗਰਲਫ੍ਰੈਂਡ ਗੌਰੀ ਨਾਲ ਤੀਜਾ ਵਿਆਹ ਰਚਾਉਣ ਜਾ ਰਹੇ ਆਮਿਰ ਖਾਨ, ਦੋ ਦਿਨਾਂ ਬਾਅਦ ਲੈਣਗੇ ਫੇਰੇ

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਸ ਵੇਲੇ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਉਹ ਗਰਲਫ੍ਰੈਂਡ ਗੌਰੀ ਸਪ੍ਰੈਟ 5 ਜੁਲਾਈ ਨੂੰ ਵਿਆਹ ਰਚਾਉਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਐਕਟਰ ਨੇ ਖੁਦ ਮੀਡੀਆ ਦੇ ਨਾਲ ਕੀਤਾ ਹੈ। 

Date Updated Last Updated : 03 July 2026, 11:37 AM IST
Share:

ਮੁੰਬਈ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਪਣੇ 60ਵੇਂ ਜਨਮਦਿਨ ਤੇ ਗਰਲਫ੍ਰੈਂਡ ਗੌਰੀ ਸਪ੍ਰੈਟ ਨੂੰ ਸਾਰਿਆਂ ਨਾਲ ਮਿਲਵਾਇਆ ਸੀ। ਇਸਤੋਂ ਮਗਰੋਂ ਉਹ ਦੋਨੋਂ ਹਮੇਸ਼ਾ ਖੁੱਲ ਕੇ ਮੀਡੀਆਂ ਸਾਹਮਣੇ ਆਉਂਦੇ ਰਹੇ ਹਨ ਤੇ ਹੱਥਾਂ ਵਿੱਚ ਹੱਥ ਪਾ ਕੇ ਆਪਣਾ ਪਿਆਰ ਜਾਹਿਰ ਕਰਦੇ ਰਹੇ ਹਨ। ਪਿੱਛਲੇ ਦਿਨ੍ਹਾਂ 'ਚ ਆਮਿਰ ਖਾਨ ਨੇ ਆਪਣੇ ਤੀਜੇ ਵਿਆਹ ਬਾਰੇ ਹਿੰਟ ਦਿੱਤਾ ਸੀ, ਜਿਸਨੂੰ ਲੈ ਕੇ ਉਹ ਕਾਫ਼ੀ ਚਰਚਾ 'ਚ ਆਏ ਸਨ ਤੇ ਹੁਣ ਹਾਲ ਹੀ 'ਚ ਫਿਰ ਅਦਾਕਾਰ ਨੇ ਗੌਰੀ ਨਾਲ ਆਪਣੇ ਤੀਜੇ ਵਿਆਹ ਦੀ ਤਾਰੀਖ਼ ਦੀ ਘੌਸ਼ਣਾ ਕੀਤੀ। ਇਸ ਖੁਲਾਸੇ ਤੋਂ ਬਾਅਦ ਆਮਿਰ ਇੱਕ ਵਾਰ ਫਿਰ ਸੁਰਖੀਆਂ 'ਚ ਹਨ।

 

ਸਕਰੀਨਿੰਗ 'ਚ ਕੀਤਾ ਵਿਆਹ ਦੀ ਡੇਟ ਦਾ ਖੁਲਾਸਾ


ਦਰਅਸਲ, ਹਾਲ ਹੀ 'ਚ ਆਮਿਰ ਖਾਨ ਰਾਜਕੁਮਾਰ ਹਿਰਾਨੀ ਦੀ ਸੀਰੀਜ਼ ਪ੍ਰੀਤਮ ਐਂਡ ਪੈਡ੍ਰੋ ਦੀ ਸਕਰੀਨਿੰਗ ਤੇ ਬੇਟੇ ਜ਼ੁਨੈਦ ਨਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਵਿਆਹ ਦੀ ਡੇਟ ਦਾ ਖੁਲਾਸਾ ਕੀਤਾ। 


ਇਸ ਦੌਰਾਨ ਉਨ੍ਹਾਂ ਨੇ ਮੀਡੀਆ ਸਾਹਮਣੇ ਕਿਹਾ- "ਵਿਹਾਅ 5 ਜੁਲਾਈ ਨੂੰ ਹੈ, ਘਰ ਤੇ ਹੀ ਕਰ ਰਹੇ ਹਾਂ। ਬਹੁਤ ਛੋਟੀ ਸ਼ਾਦੀ ਹੈ। ਬਹੁਤ ਹੀ ਖਾਸ ਦਿਨ ਹੈ 5 ਤਾਰੀਖ ਸਾਡੇ ਲਈ। ਦੋਵੇਂ ਫੈਮਲੀਆਂ ਅਤੇ ਕੁੱਝ ਖਾਸ ਦੋਸਤ ਹੋਣਗੇ।"


ਅੱਗੇ ਉਨ੍ਹਾਂ ਨੇ ਕਿਹਾ ਕਿ ਘਰ ਤੇ ਹੀ ਕਰ ਰਹੇ ਹਾਂ। ਵਿਆਹ ਲਈ ਤੁਹਾਡੀ ਸਾਰਿਆਂ ਦੀ ਦੁਆ ਚਾਹੀਦੀ ਹੈ ਕਿ ਅਸੀ ਖੁਸ਼ ਰਹੀਏ ਅਤੇ ਪ੍ਰਾਰਥਨਾ ਕਰਨਾ ਕਿ ਸਫ਼ਰ ਵਧੀਆ ਰਹੇ।। ਬਹੁਤ ਹੀ ਘਰੇਲੂ ਹੈ। 

ਯਾਨੀ ਆਮਿਰ ਦੇ ਬਿਆਨ ਤੋਂ ਸਾਫ਼ ਹੈ ਕਿ ਉਹ ਗੌਰੀ ਸਪ੍ਰੈਟ ਨਾਲ 5 ਜੁਲਾਈ ਨੂੰ ਫੇਰੇ ਲੈ ਰਹੇ ਹਨ। ਉਨ੍ਹਾਂ ਦਾ ਇਹ ਵਿਆਹ ਬਹੁਤ ਹੀ ਸਿੰਪਲ ਤੇ ਦੋਸਤ-ਪਰਿਵਾਰ ਦੀ ਮੌਜੂਦਗੀ 'ਚ ਘਰ ਵਿੱਚ ਹੀ ਹੋਵੇਗਾ।
 

ਕੌਣ ਹੈ ਗੌਰੀ ਸਪ੍ਰੈਟ?

ਉਨ੍ਹਾਂ ਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਗੌਰੀ ਨੇ ਬਲੂ ਮਾਊਂਟੇਨ ਸਕੂਲ ਤੋਂ ਪੜ੍ਹਾਈ ਕੀਤੀ ਅਤੇ 2004 ਵਿੱਚ ਯੂਨੀਵਰਸਿਟੀ ਆਫ਼ ਆਰਟਸ ਲੰਡਨ ਤੋਂ ਇੱਕ ਫੈਸ਼ਨ ਕੋਰਸ, FDA ਸਟਾਈਲਿੰਗ ਅਤੇ ਫੋਟੋਗ੍ਰਾਫੀ, ਪੂਰਾ ਕੀਤਾ। ਪ੍ਰੋਫਾਈਲ ਦੇ ਅਨੁਸਾਰ, ਉਹ ਇਸ ਸਮੇਂ ਮੁੰਬਈ ਵਿੱਚ ਇੱਕ BBlunt ਸੈਲੂਨ ਚਲਾਉਂਦੀ ਹੈ। 

ਆਮਿਰ ਖਾਨ ਦੇ ਪਹਿਲੇ ਵਿਆਹ ਤੇ ਤਲਾਕ


ਦੱਸ ਦੇਈਏ, ਗੌਰੀ ਸਪ੍ਰੈਟ ਦੇ ਜਿੰਦਗੀ 'ਚ ਆਉਣ ਤੋਂ ਪਹਿਲਾਂ ਆਮਿਰ ਖਾਨ ਨੇ ਦੋ ਵਿਆਹ ਕੀਤੇ ਤੇ ਦੋਵੇਂ ਸਫਲ ਨਹੀ ਹੋ ਪਾਏ। ਅੰਤ ਉਨ੍ਹਾਂ ਦਾ ਤਲਾਕ ਹੋ ਗਿਆ। ਪਹਿਲਾ ਵਿਆਹ ਆਮਿਰ ਖਾਨ ਨੇ ਰੀਨਾ ਦੱਤਾ ਨਾਲ 1986 'ਚ ਕੀਤਾ ਸੀ ਤੇ ਉਨ੍ਹਾਂ ਨਾਲ ਐਕਟਰ ਨੇ ਦੋ ਬੱਚੇ ਬੇਟੀ ਆਈਰਾ ਖਾਨ ਤੇ ਬੇਟੇ ਜੁਨੈਦ ਦਾ ਸਵਾਗਤ ਕੀਤਾ। ਪਰ 16 ਸਾਲ ਬਾਅਦ ਆਮਿਰ ਤੇ ਰੀਨਾ ਦਾ ਤਲਾਕ ਹੋ ਗਿਆ।


ਰੀਨਾ ਨਾਲ ਤਲਾਕ ਤੋਂ ਬਾਅਦ ਐਕਟਰ ਨੇ ਕਿਰਨ ਰਾਓ ਨਾਲ 2005 'ਚ ਵਿਆਹ ਕੀਤਾ ਦੋਵਾਂ ਦਾ ਇਹ ਵਿਆਹ 15 ਸਾਲ ਚੱਲਿਆ ਤੇ ਸਾਲ 2021 ਵਿੱਚ ਦੋਵੇਂ ਅਲੱਗ ਹੋ ਗਏ। ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਲੜਕਾ ਵੀ ਹੈ, ਜਿਸਦਾ ਨਾਮ ਅਜ਼ਾਦ ਹੈ।

 
 

Recent News