menu-icon
Punjabi Story Line
Raksha Bandhan 2026
  • Home
  • News
  • Entertainment
  • ਅੱਜ ਗੌਰੀ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ 61 ਸਾਲਾ ਆਮਿਰ ਖਾਨ, ਸਮਾਰੋਹ 'ਚ ਸ਼ਾਮਲ ਹੋਣਗੇ ਇਹ ਖ਼ਾਸ ਮਹਿਮਾਨ

ਅੱਜ ਗੌਰੀ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ 61 ਸਾਲਾ ਆਮਿਰ ਖਾਨ, ਸਮਾਰੋਹ 'ਚ ਸ਼ਾਮਲ ਹੋਣਗੇ ਇਹ ਖ਼ਾਸ ਮਹਿਮਾਨ

ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਗੌਰੀ ਸਪ੍ਰੈਟ ਨਾਲ ਤੀਜੀ ਵਾਰ ਵਿਆਹ ਰਚਾਉਣ ਜਾ ਰਹੇ ਹਨ। ਕਪਲ ਦਾ ਵਿਆਹ ਘਰ ਵਿੱਚ ਹੀ ਸਾਦਗੀਪੂਰਣ ਹੋਵੇਗਾ, ਜਿਸ ਵਿੱਚ ਉਨ੍ਹਾਂ ਦੇ ਖ਼ਾਸ ਦੋਸਤ ਤੇ ਪਰਿਵਾਰ ਨਾਲ ਜੁੜੇ ਖ਼ਾਸ ਮਹਿਮਾਨ ਸ਼ਾਮਲ ਹੋਣਗੇ।

Date Updated Last Updated : 05 July 2026, 12:32 PM IST
Share:

ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜ ਗੌਰੀ ਸਪ੍ਰੈਟ ਨਾਲ ਤੀਜੀ ਵਾਰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਹ ਵਿਆਹ ਉਨ੍ਹਾਂ ਦੇ ਘਰ ਵਿੱਚ ਹੀ ਹੋਵੇਗਾ, ਜਿਸ ਵਿੱਚ ਉਨ੍ਹਾਂ ਦੇ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਣਗੇ। ਇਸ ਵਿਚਾਲੇ ਫੈਨਜ਼ ਨੂੰ ਕਪਲ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡਿਓ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 

ਵਿਆਹ ਕਾਨੂੰਨੀ ਤੌਰ ‘ਤੇ ਕਰਵਾਉਣਗੇ ਰਜਿਸਟਰਡ 

ਆਮਿਰ ਖਾਨ ਆਪਣੇ ਘਰ ‘ਚ ਗੌਰੀ ਨਾਲ ਵਿਆਹ ਕਾਨੂੰਨੀ ਤੌਰ ‘ਤੇ ਰਜਿਸਟਰਡ ਕਰਵਾਉਣਗੇ, ਜਿਸ ਵਿੱਚ ਪਰਿਵਾਰ ਅਤੇ ਚੋਣਵੇਂ ਕਰੀਬੀ ਦੋਸਤ ਮੌਜੂਦ ਹੋਣਗੇ। 

ਸਾਬਕਾ ਪਤਨੀਆਂ ਤੇ ਬੱਚੇ ਵੀ ਹੋ ਸਕਦੇ ਹਨ ਸ਼ਾਮਲ

ਇਸ ਸਮਾਰੋਹ ਵਿੱਚ ਆਮਿਰ ਦੀਆਂ ਸਾਬਕਾ ਪਤਨੀਆਂ, ਰੀਨਾ ਦੱਤਾ ਅਤੇ ਕਿਰਨ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵਿਆਹ 'ਚ ਆਮਿਰ ਦੇ ਬੱਚੇ ਵੀ ਵਿਆਹ ‘ਚ ਸ਼ਾਮਿਲ ਹੋਣਗੇ।

ਦੋ ਵਾਰ ਵਿਆਹ ਕਰ ਚੁੱਕੇ ਹਨ ਆਮਿਰ ਖਾਨ

ਦੱਸ ਦੇਈਏ, ਆਮਿਰ ਖਾਨ ਦਾ ਪਹਿਲਾ ਵਿਆਹ 1986 ਵਿੱਚ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਹੋਇਆ ਸੀ। ਜਿਸ ਤੋਂ ਉਸਦੇ ਦੋ ਬੱਚੇ ਹਨ, ਆਇਰਾ ਅਤੇ ਜੁਨੈਦ ਹਨ। ਹਾਲਾਂਕਿ, 2002 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਮਗਰੋਂ ਆਮਿਰ ਨੇ ਸਾਲ 2005 ਵਿੱਚ ਨਿਰਦੇਸ਼ਕ ਕਿਰਨ ਰਾਓ ਨਾਲ ਵਿਆਹ ਕੀਤਾ। ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੋਇਆ ਜਿਸਦਾ ਨਾਮ ਆਜ਼ਾਦ ਹੈ। ਪਰ ਉਨ੍ਹਾਂ ਦੀ ਇਹ ਮੈਰਿਜ਼ ਵੀ ਟਿਕ ਨਹੀਂ ਪਾਈ ਤੇ 2021 ਵਿੱਚ ਤਲਾਕ ਹੋ ਗਿਆ। ਹੁਣ ਦੋ ਤਲਾਕ ਤੋਂ ਬਾਅਦ ਆਮਿਰ ਗਰਲਫ੍ਰੇਂਡ ਗੌਰੀ ਨਾਲ ਸੱਤ ਫੇਨੇ ਲੈਣ ਨੂੰ ਤਿਆਰ ਹਨ।

ਕੌਣ ਹੈ ਆਮਿਰ ਹੀ ਹੋਣ ਵਾਲੀ ਤੀਸਰੀ ਪਤਨੀ?

ਆਮਿਰ ਖਾਨ ਦੀ ਹੋਣ ਵਾਲੀ ਤੀਸਰੀ ਪਤਨੀ ਗੌਰੀ ਸਪ੍ਰੈੱਟ ਇੱਕ ਪੇਸ਼ੇਵਰ ਹੇਅਰ ਡ੍ਰੈਸਰ ਹੈ। ਉਹ ਤਲਾਕਸ਼ੁਦਾ ਹੈ ਅਤੇ ਪਿਛਲੇ ਵਿਆਹ ਤੋਂ ਉਸਦਾ ਅੱਠ ਸਾਲ ਦਾ ਪੁੱਤਰ ਹੈ। ਆਮਿਰ ਨੇ 2025 ਵਿੱਚ ਆਪਣੇ 60ਵੇਂ ਜਨਮਦਿਨ ‘ਤੇ ਗੌਰੀ ਸਪ੍ਰੈੱਟ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਤੇ ਮੀਡੀਆ ਵਿੱਚ ਉਨ੍ਹਾਂ ਨੂੰ ਇੰਟਰੋਡਿਊਸ ਕਰਵਾਇਆ ਸੀ। ਆਮਿਰ ਦੇ ਅਨੁਸਾਰ, ਉਹ ਗੌਰੀ ਸਪ੍ਰੈੱਟ ਨੂੰ ਪਿੱਛਲੇ 25 ਸਾਲਾਂ ਤੋਂ ਜਾਣਦੇ ਹਨ।

Recent News