menu-icon
Punjabi Story Line
Raksha Bandhan 2026
  • Home
  • News
  • Entertainment
  • ਵਿਆਹ 'ਚ ਤੀਜੀ ਪਤਨੀ ਗੌਰੀ ਨਾਲ ਰੋਮਾਂਟਿਕ ਹੋਏ ਆਮਿਰ ਖਾਨ, ਸ਼ਰੇਆਮ ਕੀਤੀ KISS, ਨਵੀਂ ਦੁਲਹਨ ਨੇ ਸਾਂਝਾ ਕੀਤੀਆਂ ਫੋਟੋਆਂ

ਵਿਆਹ 'ਚ ਤੀਜੀ ਪਤਨੀ ਗੌਰੀ ਨਾਲ ਰੋਮਾਂਟਿਕ ਹੋਏ ਆਮਿਰ ਖਾਨ, ਸ਼ਰੇਆਮ ਕੀਤੀ KISS, ਨਵੀਂ ਦੁਲਹਨ ਨੇ ਸਾਂਝਾ ਕੀਤੀਆਂ ਫੋਟੋਆਂ

ਅਦਾਕਾਰ ਆਮਿਰ ਖਾਨ ਅਤੇ ਗੌਰੀ ਸਪ੍ਰੈਟ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਲਗਾਤਾਰ ਚਰਚਾ ਦਾ ਕੇਂਦਰ ਬਣੇ ਹੋਏ ਹਨ। ਵਿਆਹ ਤੋਂ ਬਾਅਦ ਗੌਰੀ ਸਪ੍ਰੈਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਖਾਸ ਝਲਕੀਆਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

Date Updated Last Updated : 06 July 2026, 01:28 PM IST
Share:

ਮੁੰਬਈ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਆਪਣੀ ਗਰਲਫ੍ਰੇਂਡ ਗੌਰੀ ਸਪ੍ਰੈਟ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕਪਲ ਨੇ ਐਤਵਾਰ, 5 ਜੁਲਾਈ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡਿਓ ਹੁਣ ਤੱਕ ਚਰਚਾ 'ਚ ਬਣੀਆਂ ਹੋਈਆਂ ਹਨ। ਇਸ ਵਿਚਾਲੇ ਆਮਿਰ ਦੀ ਨਵੀ ਵਹੁਟੀ ਯਾਨੀ ਗੌਰੀ ਸਪ੍ਰੈਟ ਨੇ ਵੀ ਵਿਆਹ ਸਮਾਰੋਹ ਦੀਆਂ ਕੁੱਝ ਤਸਵੀਰਾਂ ਸਾਂਝਾ ਕੀਤੀਆਂ ਹਨ, ਜੋ ਇੰਟਰਨੇਟ ਤੇ ਆਉਂਦਿਆਂ ਹੀ ਵਾਇਰਲ ਹੋ ਗਈਆਂ।

gauri_spratt

gauri_spratt

 

ਵਿਆਹ ਤੋਂ ਬਾਅਦ ਗੌਰੀ ਸਪ੍ਰੈਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸਮਾਗਮ ਦੀਆਂ ਕਈ ਖਾਸ ਝਲਕੀਆਂ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਉਹ ਅਦਾਕਾਰਾ ਐਲੀ ਅਵਰਾਮ ਨਾਲ ਮੁਸਕਰਾਉਂਦੀਆਂ ਹੋਈਆਂ ਨਜ਼ਰ ਆਈਆਂ, ਜਿੱਥੇ ਉਨ੍ਹਾਂ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਅਤੇ ਨਵੀਂ ਜ਼ਿੰਦਗੀ ਦਾ ਉਤਸ਼ਾਹ ਸਾਫ਼ ਦਿਖਾਈ ਦਿੱਤਾ।

gauri_spratt

gauri_spratt

ਇੱਕ ਹੋਰ ਤਸਵੀਰ ਵਿੱਚ ਆਮਿਰ ਅਤੇ ਗੌਰੀ ਇਕੱਠੇ ਪੋਜ਼ ਦਿੰਦੇ ਨਜ਼ਰ ਆਏ। ਦੋਵੇਂ ਰਵਾਇਤੀ ਪਹਿਰਾਵੇ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸਨ ਅਤੇ ਉਨ੍ਹਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 

ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਦੋਵਾਂ ਨੇ ਕਾਨੂੰਨੀ ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ। ਇਸ ਮੌਕੇ ਆਮਿਰ ਨੇ ਸਭ ਦੇ ਸਾਹਮਣੇ ਆਪਣੀ ਜੀਵਨ ਸਾਥਣ ਪ੍ਰਤੀ ਪਿਆਰ ਜਤਾਉਂਦਿਆਂ ਗੌਰੀ ਦੇ ਹੱਥ 'ਤੇ ਪਿਆਰ ਭਰੀ ਕਿਸ ਕੀਤੀ। ਇਹ ਭਾਵੁਕ ਪਲ ਉੱਥੇ ਮੌਜੂਦ ਮਹਿਮਾਨਾਂ ਲਈ ਵੀ ਖਾਸ ਬਣ ਗਿਆ।

 

ਵਿਆਹ ਤੋਂ ਬਾਅਦ ਨਵੇਂ ਜੋੜੇ ਨੇ ਇਕੱਠੇ ਖੁਸ਼ੀ ਦਾ ਜਸ਼ਨ ਵੀ ਮਨਾਇਆ। ਦੋਵਾਂ ਨੇ ਸੰਗੀਤ 'ਤੇ ਡਾਂਸ ਕੀਤਾ।

ਬੇਜ਼ ਕਲਰ ਦੇ ਲਹਿੰਗੇ 'ਚ ਖੂਬਸੂਰਤ ਦਿਖੀ ਗੌਰੀ

ਦੁਲਹਨ ਦੇ ਰੂਪ ਵਿੱਚ ਗੌਰੀ ਸਪ੍ਰੈਟ ਨੇ ਆਫ-ਵਾਈਟ ਅਤੇ ਬੇਜ਼ ਰੰਗ ਦਾ ਨੈੱਟ ਲਹਿੰਗਾ-ਚੋਲੀ ਪਹਿਨਿਆ। ਉਨ੍ਹਾਂ ਨੇ ਮਲਟੀ-ਲੇਅਰ ਨੈਕਲੇਸ, ਫੁੱਲਾਂ ਨਾਲ ਸਜੀ ਹੇਅਰਸਟਾਈਲ ਅਤੇ ਸਾਦਗੀ ਭਰੇ ਮੇਕਅੱਪ ਨਾਲ ਆਪਣਾ ਬ੍ਰਾਈਡਲ ਲੁੱਕ ਪੂਰਾ ਕੀਤਾ। ਉਨ੍ਹਾਂ ਦਾ ਰਵਾਇਤੀ ਅੰਦਾਜ਼ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਧੋਤੀ-ਕੁਰਤਾ ਪਹਿਨੇ ਦਿਖੇ ਆਮਿਰ ਖਾਨ

ਦੂਜੇ ਪਾਸੇ, ਆਮਿਰ ਖਾਨ ਨੇ ਆਫ-ਵਾਈਟ ਧੋਤੀ-ਕੁਰਤਾ ਪਹਿਨ ਕੇ ਸਾਦਗੀ ਭਰਿਆ ਪਰ ਸ਼ਾਨਦਾਰ ਲੁੱਕ ਅਪਣਾਇਆ।  

ਵਿਆਹ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਨੇ ਵੀ ਖੂਬ ਮੌਜ-ਮਸਤੀ ਕੀਤੀ। ਹਰ ਪਾਸੇ ਜਸ਼ਨ ਦਾ ਮਾਹੌਲ ਸੀ ਅਤੇ ਸਾਰੇ ਮਹਿਮਾਨ ਇਸ ਖਾਸ ਮੌਕੇ ਨੂੰ ਖੁੱਲ੍ਹ ਕੇ ਆਨੰਦ ਮਾਣਦੇ ਨਜ਼ਰ ਆਏ।

ਆਮਿਰ ਦੇ ਤਿੰਨੋਂ ਬੱਚੇ ਵੀ ਆਏ ਨਜ਼ਰ

ਆਮਿਰ ਖਾਨ ਦੇ ਤਿੰਨੋਂ ਬੱਚੇ ਵੀ ਇਸ ਖੁਸ਼ੀ ਦੇ ਮੌਕੇ 'ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਜਵਾਈ ਨੂਪੁਰ ਸ਼ਿਖਰੇ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਨਵੇਂ ਜੋੜੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਆਮਿਰ ਖਾਨ ਦਾ ਤੀਜਾ ਵਿਆਹ

ਗੌਰੀ ਸਪ੍ਰੈਟ ਨਾਲ ਆਮਿਰ ਖਾਨ ਦਾ ਇਹ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਹ ਰੀਨਾ ਦੱਤਾ ਅਤੇ ਕਿਰਣ ਰਾਓ ਨਾਲ ਵਿਆਹ ਕਰ ਚੁੱਕੇ ਹਨ। ਦੋਵਾਂ ਨਾਲ ਤਲਾਕ ਹੋਣ ਦੇ ਬਾਵਜੂਦ ਆਮਿਰ ਦੇ ਆਪਣੇ ਸਾਬਕਾ ਜੀਵਨ ਸਾਥੀਆਂ ਨਾਲ ਚੰਗੇ ਅਤੇ ਸਨਮਾਨਪੂਰਣ ਰਿਸ਼ਤੇ ਬਣੇ ਹੋਏ ਹਨ।

ਹੁਣ 61 ਸਾਲ ਦੀ ਉਮਰ ਵਿੱਚ ਆਮਿਰ ਖਾਨ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅਤੇ ਗੌਰੀ ਸਪ੍ਰੈਟ ਦੀ ਜੋੜੀ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।  

Recent News