menu-icon
Punjabi Story Line
  • Home
  • News
  • Entertainment
  • 'ਘਰ ਚਲਾਉਣਾ ਹੈ ਤਾਂ ਸੌਣਾ ਪਵੇਗਾ, ਆਮਿਰ ਖਾਨ ਦੇ ਸੌਤੇਲੇ ਭਰਾ ਨੇ ਪਤਨੀ ਈਵਾ ਨੂੰ ਡਾਇਰੇਕਟਰ ਨਾਲ ਸੌਣ ਲਈ ਕੀਤਾ ਮਜਬੂਰ, ਅਦਾਕਾਰਾ ਨੇ ਤੋੜਿਆ ਰਿਸ਼ਤਾ

'ਘਰ ਚਲਾਉਣਾ ਹੈ ਤਾਂ ਸੌਣਾ ਪਵੇਗਾ, ਆਮਿਰ ਖਾਨ ਦੇ ਸੌਤੇਲੇ ਭਰਾ ਨੇ ਪਤਨੀ ਈਵਾ ਨੂੰ ਡਾਇਰੇਕਟਰ ਨਾਲ ਸੌਣ ਲਈ ਕੀਤਾ ਮਜਬੂਰ, ਅਦਾਕਾਰਾ ਨੇ ਤੋੜਿਆ ਰਿਸ਼ਤਾ

ਬਾਲੀਵੁੱਡ ਅਦਾਕਾਰਾ ਈਵਾ ਗਰੋਵਰ ਨੇ ਹਾਲ ਹੀ 'ਚ ਆਪਣੇ ਸਾਬਕਾ ਪਤੀ ਹੈਦਰ ਅਲੀ ਖਾਨ ਨੂੰ ਲੈ ਕੇ ਖੁਲਾਸਾ ਕੀਤਾ ਕਿ ਉਹ ਉਸਨੂੰ ਡਾਇਰੇਕਟਰ ਨਾਲ ਇੰਟੀਮੇਂਟ ਹੋਣ ਲਈ ਮਜ਼ਬੂਰ ਕਰਦਾ ਸੀ। 

Date Updated Last Updated : 24 July 2026, 04:29 PM IST
Share:

ਮੁੰਬਈ: ਬਾਲੀਵੁੱਡ ਅਦਾਕਾਰਾ ਈਵਾ ਗਰੋਵਰ ਨੇ ਹਾਲ ਹੀ 'ਚ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਈਵਾ ਨੇ ਆਪਣੇ ਐਕਸ ਪਤੀ ਅਤੇ ਅਦਾਕਾਰ ਆਮਿਰ ਖਾਨ ਦੇ ਸੌਤੇਲੇ ਭਰਾ ਹੈਦਰ ਅਲੀ ਖਾਨ ਨੂੰ ਲੈ ਕੇ ਸ਼ਾਕਿੰਗ ਖੁਲਾਸੇ ਕੀਤੇ ਹਨ ਅਤੇ ਸਾਲਾਂ ਬਾਅਦ ਆਪਣਾ ਦਰਦ ਸਾਂਝਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਹੈਦਰ ਉਸਨੂੰ ਡਾਇਰੇਕਟਰ ਨਾਲ ਇੰਟੀਮੇਂਟ ਹੋਣ ਲਈ ਮਜ਼ਬੂਰ ਕਰਦੇ ਸਨ। 

ਇੰਟੀਮੇਟ ਹੋਣ ਲਈ ਪ੍ਰੈਸ਼ਰ ਬਣਾਇਆ

ਹਾਲ ਹੀ 'ਚ ਸਿਧਾਰਥ ਕਨਨ ਦੇ ਨਾਲ ਇੰਟਰਵਿਊ 'ਚ ਈਵਾ ਗਰੋਵਰ ਨੇ ਕਿਹਾ ਕਿ ਉਸਦੇ ਐਕਸ ਪਤੀ ਹੈਦਰ ਨੇ ਉਸਦੀ ਰੂਹ ਨੂੰ ਝੰਝੋੜ ਦੇਣ ਵਾਲੀਆਂ ਗੱਲਾਂ ਕਹੀਆਂ ਸਨ। ਉਸਨੇ ਉਸਨੂੰ ਦੂਸਰਿਆਂ ਦੇ ਨਾਲ ਇੰਟੀਮੇਟ ਹੋਣ ਅਤੇ ਸੋਣ ਲਈ ਬਹੁਤ ਪ੍ਰੈਸ਼ਰ ਕੀਤਾ ਸੀ।

ਜਦੋਂ ਈਵਾ ਤੋਂ ਪੁੱਛਿਆ ਗਿਆ ਕਿ ਕੀ ਹੈਦਰ ਨੇ ਕੰਮ ਸੁਰੱਖਿਅਤ ਕਰਨ ਲਈ ਉਸਨੂੰ ਦੂਜੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨਾਲ ਸੌਣ ਲਈ ਮਜਬੂਰ ਕੀਤਾ ਸੀ। ਇਸ ਦੌਰਾਨ ਈਵਾ ਦੇ ਚਿਹਰੇ 'ਤੇ ਤਣਾਅ ਸਾਫ਼ ਦਿਖਾਈ ਦਿੱਤਾ। ਉਸਨੇ ਕਿਹਾ, "ਮੇਰੇ ਕੋਲ ਹਮੇਸ਼ਾ ਕੰਮ ਹੁੰਦਾ ਸੀ। ਪਰ ਉਸ ਪੜਾਅ ਦੌਰਾਨ ਜਦੋਂ ਮੈਂ ਕੰਮ ਕਰਨਾ ਬੰਦ ਕਰ ਦਿੱਤਾ ਸੀ... ਮੈਂ ਆਪਣੀਆਂ ਸਾਰੀਆਂ ਫਿਕਸਡ ਡਿਪਾਜ਼ਿਟਾਂ ਨੂੰ ਖਤਮ ਕਰ ਦਿੱਤਾ ਸੀ। ਮੈਂ ਉਸ ਪਰਿਵਾਰ ਲਈ ਕਾਰਾਂ ਵੀ ਵੇਚ ਦਿੱਤੀਆਂ ਸਨ।"

ਦੂਜਿਆਂ ਨਾਲ ਸੌਣ ਲਈ ਕਹਿੰਦਾ ਸੀ ਪਤੀ

ਉਨ੍ਹਾਂ ਕਿਹਾ ਕਿ ਜਦੋਂ ਮੈਂ ਦੂਜੀ ਵਾਰ ਹੈਦਰ ਦੇ ਨਾਲ ਖੜ੍ਹੀ ਹੋਈ, ਮੈਂ ਇਹ ਸਭ ਕੁਝ ਕਰ ਲਿਆ ਸੀ। ਉਦੋਂ ਹੀ ਉਸ ਵੱਲੋਂ ਅਜਿਹੇ ਪ੍ਰਸਤਾਵ (ਦੂਜਿਆਂ ਨਾਲ ਸੌਣ ਦੇ) ਆਉਣੇ ਸ਼ੁਰੂ ਹੋ ਗਏ ਸਨ। ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਕਿਉਂਕਿ ਸਾਨੂੰ ਅਜਿਹੇ ਪ੍ਰਸਤਾਵ ਮਿਲਦੇ ਸਨ। ਹੀਰੋਇਨਾਂ ਨੂੰ ਅਜਿਹੇ ਪ੍ਰਸਤਾਵ ਮਿਲਦੇ ਹਨ। ਵੱਡੀਆਂ ਪੇਸ਼ਕਸ਼ਾਂ ਅਤੇ ਪ੍ਰਸਤਾਵ ਆਉਂਦੇ ਰਹਿੰਦੇ ਹਨ। ਮੇਰਾ ਸਾਬਕਾ ਪਤੀ ਕਹਿੰਦਾ ਹੁੰਦਾ ਸੀ - ਇਸ ਨਾਲ ਕੀ ਫ਼ਰਕ ਪੈਂਦਾ ਹੈ?"

ਪਤੀ ਦੀਆਂ ਗੱਲਾਂ ਤੋਂ ਕੀਤਾ ਰਿਸ਼ਤੇ ਦਾ ਅੰਤ 

ਉਹ ਕਹਿੰਦਾ ਹੁੰਦਾ ਸੀ, "ਇਹ ਕਰੋ; ਤੁਹਾਨੂੰ ਇਹ ਕਰਨਾ ਪਵੇਗਾ। ਤੁਹਾਨੂੰ ਘਰ ਚਲਾਉਣ ਦੀ ਲੋੜ ਹੈ। ਸਾਡਾ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਵਧ ਗਿਆ ਹੈ। ਸਾਨੂੰ ਬੱਚੇ ਲਈ ਪੈਸੇ ਦੀ ਲੋੜ ਹੈ।" ਇਹ ਸਭ ਸੁਣ ਕੇ ਸਾਡੇ ਰਿਸ਼ਤੇ ਦਾ ਅੰਤ ਹੋ ਗਿਆ। ਮੈਂ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।


ਈਵਾ ਨੇ ਖੁਲਾਸਾ ਕੀਤਾ ਕਿ ਹੈਦਰ ਸ਼ਾਈਜ਼ੋਫਰੀਨੀਆ (ਮਾਨਸਿਕ ਬਿਮਾਰੀ) ਤੋਂ ਪੀੜਤ ਹੈ। ਉਹ ਆਪਣੇ ਵਿਆਹ ਦੇ ਸਮੇਂ ਉਸਦੀ ਸਥਿਤੀ ਤੋਂ ਅਣਜਾਣ ਸੀ। ਕੁਝ ਸਮੇਂ ਬਾਅਦ, ਹੈਦਰ ਨੇ ਉਸਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।

ਦੱਸ ਦੇਈਏ, ਈਵਾ ਕਈ ਸਾਲ ਪਹਿਲਾਂ ਹੈਦਰ ਤੋਂ ਵੱਖ ਹੋ ਗਈ ਸੀ। ਉਸਨੇ ਇੱਕ ਪੋਡਕਾਸਟ ਵਿੱਚ ਜ਼ਿਕਰ ਕੀਤਾ ਸੀ ਕਿ ਉਸਦਾ ਸਾਬਕਾ ਪਤੀ ਠੀਕ ਨਹੀਂ ਹੈ। ਉਹ ਬੇਘਰ ਹੈ ਅਤੇ ਖਾਣ ਲਈ ਵੀ ਸੰਘਰਸ਼ ਕਰ ਰਿਹਾ ਹੈ।
 

Recent News