menu-icon
Punjabi Story Line
Raksha Bandhan 2026
  • Home
  • News
  • Entertainment
  • 6 ਜੁਲਾਈ ਨੂੰ ਲਾੜੀ ਬਣੇਗੀ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ, ਹੱਥਾਂ ਤੇ ਲੱਗੀ ਹੋਣ ਵਾਲੇ ਪਤੀ ਦੇ ਨਾਮ ਦੀ ਮੇਹੰਦੀ, Video ਵਾਇਰਲ

6 ਜੁਲਾਈ ਨੂੰ ਲਾੜੀ ਬਣੇਗੀ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ, ਹੱਥਾਂ ਤੇ ਲੱਗੀ ਹੋਣ ਵਾਲੇ ਪਤੀ ਦੇ ਨਾਮ ਦੀ ਮੇਹੰਦੀ, Video ਵਾਇਰਲ

ਪ੍ਰੋਡਿਊਸਰ ਬੋਨੀ ਕਪੂਰ ਦੀ ਧੀ ਅਤੇ ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ 6 ਜੁਲਾਈ ਨੂੰ ਆਪਣੇ ਮੰਗੇਤਰ ਰੋਹਨ ਠੱਕਰ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਇਸ ਤੋਂ ਪਹਿਲਾਂ ਬੀਤੀ ਰਾਤ ਉਨ੍ਹਾਂ ਦੀ ਮੇਹੰਦੀ ਸੇਰੇਮਨੀ ਹੋਈ, ਜਿਸਦੀਆਂ ਤਸਵੀਰਾਂ ਤੇ ਵੀਡਿਓ ਖੂਬ ਵਾਇਰਲ ਹੋ ਰਹੀਆਂ ਹਨ।

Date Updated Last Updated : 05 July 2026, 11:08 AM IST
Share:

ਮੁੰਬਈ: ਕਪੂਰ ਖਾਨਦਾਨ ਵਿੱਚ ਜਲਦ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਪ੍ਰੋਡਿਊਸਰ ਬੋਨੀ ਕਪੂਰ ਦੀ ਧੀ ਅਤੇ ਅਦਾਕਾਰ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਬਹੁਤ ਜਲਦ ਆਪਣੀ ਜਿੰਦਗੀ ਦੇ ਨਵੇਂ ਚੈਪਟਰ ਦੀ ਸ਼ੁਰੂਆਤ ਕਰ ਜਾ ਰਹੀਆਂ ਹਨ। ਅੰਸ਼ੁਲਾ 6 ਜੁਲਾਈ ਨੂੰ ਆਪਣੇ ਮੰਗੇਤਰ ਰੋਹਨ ਠੱਕਰ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਉਨ੍ਹਾਂ ਦੇ ਵਿਆਹ ਦੀ ਖ਼ਬਰ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਉਤਸਾਹਿਤ ਕਰ ਦਿੱਤਾ ਹੈ ਤੇ ਇਸ ਵਿਚਾਲੇ ਹੀ ਉਨ੍ਹਾਂ ਦੀ ਪ੍ਰੀ-ਵੈਡਿੰਗ ਸੇਰੇਮਨੀ ਦੀਆਂ ਕੁੱਝ ਝਲਕੀਆਂ ਵੀ ਸਾਹਮਣੇ ਆਈਆਂ ਹਨ।

ਅੰਸ਼ੁਲਾ ਦੀ ਮੇਹੰਦੀ ਸੇਰੇਮਨੀ
ਵਿਆਹ ਤੋਂ ਪਹਿਲਾ ਅੰਸ਼ੁਲਾ ਕਪੂਰ ਦੀ ਮੇਹੰਦੀ ਸੇਰੇਮਨੀ ਦੀਆਂ ਵੀਡਿਓਜ ਸਾਹਮਣੇ ਆਈਆਂ ਹਨ। ਇਸ ਮੌਕੇ ਉਨ੍ਹਾਂ ਨੇ ਮਿਰਰ ਵਰਕ ਅਤੇ ਗੁਜਰਾਤੀ ਸਟਾਈਲ ਸੀਪ ਡਿਟੇਲਿੰਗ ਵਾਲਾ ਬਲੂ ਕਲਰ ਦਾ ਲਹਿੰਗਾ ਪਹਿਨਿਆ, ਜਿਸ ਵਿੱਚ ਉਹ ਬੇਹਦ ਖੂਬਸੂਰਤ ਲਗ ਰਹੀਆਂ ਹਨ। ਜਦਕਿ ਉਨ੍ਹਾਂ ਦੇ ਹੋਣ ਵਾਲੇ ਦੁਲ੍ਹੇ ਰਾਜਾ ਰੋਹਨ ਠੱਕਰ ਨੇ ਇਸ ਮੌਕੇ ਤੇ ਢੋਲ ਦੀ ਥਾਪ ਤੇ ਵੇਨਿਊ ਤੇ ਐਂਟਰੀ ਮਾਰੀ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਿਵੇਂ ਹੀ ਰੋਹਨ ਵੇਨਿਉ ਤੇ ਪਹੁੰਚੇ ਤਾਂ ਉਨ੍ਹਾਂ ਨੇ ਅੰਸ਼ੁਲਾ ਨੂੰ ਗਲੇ ਲਗਾਇਆ ਤੇ ਪਿਆਰ ਕੀਤਾ। ਇਸ ਦੌਰਾਨ ਦੋਨਾਂ ਨੇ ਦਿਲ ਖੋਲ ਕੇ ਡਾਂਸ ਵੀ ਕੀਤਾ। ਕਪਲ ਦੀ ਰੋਮਾਂਟਿਕ ਕੇਮਿਸਟ੍ਰੀ ਹੁਣ ਸੋਸ਼ਲ ਮੀਡਿਆ ਤੇ ਸਾਰਿਆਂ ਦਾ ਖੂਬ ਧਿਆਨ ਖਿੱਚ ਰਹੀ ਹੈ।

 

ਮੇਹੰਦੀ ਤੋਂ ਬਾਅਦ ਅੰਸ਼ੁਲਾ ਦੀ ਚੂੜਾ ਅਤੇ ਕਲੀਰਾ ਸੇਰੇਮਨੀ ਵੀ ਹੋਈ। ਆਲਿਵ ਗ੍ਰੀਨ ਸੂਟ 'ਚ ਤਿਆਰ ਹੋਈ ਅੰਸ਼ੁਲਾ ਹੱਥਾਂ 'ਚ ਕਲੀਰੇ ਪਾ ਖੂਬ ਨੱਚੀ ਅਤੇ ਦੋਸਤਾਂ ਨਾਲ ਰੱਜ ਕੇ ਖੁਸ਼ੀ ਮਨਾਉਂਦੀ ਦਿੱਖੀ।

 

ਜਾਨਵੀ ਕਪੂਰ ਤੇ ਖੁਸ਼ੀ ਕਪੂਰ ਨੇ ਦਿੱਤਾ ਸਰਪ੍ਰਾਈਜ਼
ਅੰਸ਼ੁਲਾ ਦੀ ਮੇਹੰਦੀ ਸੇਰੇਮਨੀ ਨੂੰ ਖਾਸ ਬਣਾਉਣ ਦੀ ਜਿੰਮੇਵਾਰੀ ਉਨ੍ਹਾਂ ਦੀ ਭੈਣਾਂ ਤੇ ਅਦਾਕਾਰਾਵਾਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਨੇ ਚੁੱਕੀ ਅਤੇ ਹੋਣ ਵਾਲੀ ਦੁਲਹਨ ਨੂੰ ਖਾਸ ਸਰਪ੍ਰਾਈਜ਼ ਵੀ ਦਿੱਤਾ। ਭੈਣਾਂ ਦੇ ਇਸ ਸਰਪ੍ਰਾਈਜ ਨੂੰ ਦੇਖ ਅੰਸ਼ੁਲਾ ਭਾਵੁਕ ਤੇ ਖੁਸ਼ ਨਜ਼ਰ ਆਈ।


ਇਸ ਵੇਲੇ, ਅੰਸ਼ੁਲਾ ਅਤੇ ਰੋਹਨ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਅਤੇ ਪ੍ਰਸ਼ੰਸਕ ਲਾੜੇ-ਲਾੜੀ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਅੰਸ਼ੁਲਾ ਦੇ ਹੱਥਾਂ ਤੇ ਰੋਹਨ ਦੇ ਨਾਮ ਦੀ ਮੇਹੰਦੀ ਤਾਂ ਲੱਗ ਚੁੱਕੀ ਹੈ ਤੇ ਹੁਣ, ਸਭ ਨੂੰ 6 ਜੁਲਾਈ ਨੂੰ ਉਸਦੇ ਦੁਲਹਨ ਬਣਨ ਦਾ ਇੰਤਜ਼ਾਰ ਹੈ। ਇਹ ਪਲ ਨਾ ਸਿਰਫ਼ ਅਰਜੁਨ ਅਤੇ ਬੋਨੀ ਲਈ, ਸਗੋਂ ਪੂਰੇ ਕਪੂਰ ਪਰਿਵਾਰ ਲਈ ਵੀ ਭਾਵੁਕ ਹੋਵੇਗਾ।
  
 

 

Recent News