ਫ਼ਿਲਮੀ ਅਦਾਕਾਰਾ ਜ਼ਰੀਨ ਖਾਨ ਨੂੰ 2018 ਦੇ ਧੋਖਾਧੜੀ ਮਾਮਲੇ 'ਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਇਸ ਮਾਮਲੇ ਵਿੱਚ ਉਸਨੂੰ ਅੰਤਰਿਮ ਜ਼ਮਾਨਤ ਮਿਲੀ। ਸੋਮਵਾਰ 11 ਦਸੰਬਰ ਨੂੰ ਕੋਲਕਾਤਾ ਦੀ ਸਿਆਲਦਾਹ ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਜ਼ਰੀਨ ਖਾਨ ਵੀ ਮੌਜੂਦ ਰਹੀ। ਅਦਾਲਤ ਨੇ ਅਭਿਨੇਤਰੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਪਰ ਨਾਲ ਹੀ ਉਸਨੂੰ ਬਿਨਾਂ ਇਜਾਜ਼ਤ ਦੇ ਦੇਸ਼ ਨਾ ਛੱਡਣ ਦਾ ਵੀ ਹੁਕਮ ਦਿੱਤਾ। ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਧੋਖਾਧੜੀ ਦੇ ਇੱਕ ਮਾਮਲੇ 'ਚ ਜ਼ਰੀਨ ਖਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਜਾਣੋ ਪੂਰਾ ਮਾਮਲਾ
ਪ੍ਰਬੰਧਕਾਂ ਨੇ ਫਿਰ ਜ਼ਰੀਨ ਖਾਨ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਕੁੱਝ ਮਹੀਨੇ ਪਹਿਲਾਂ ਇਸ ਮਾਮਲੇ 'ਚ ਅਭਿਨੇਤਰੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। 11 ਦਸੰਬਰ ਨੂੰ ਜਦੋਂ ਕੋਲਕਾਤਾ ਦੀ ਸਿਆਲਦਾਹ ਕੋਰਟ 'ਚ ਮਾਮਲੇ ਦੀ ਸੁਣਵਾਈ ਹੋਈ ਤਾਂ ਜ਼ਰੀਨ ਖਾਨ ਮੁੰਬਈ ਤੋਂ ਉੱਥੇ ਪਹੁੰਚੀ। ਕਰੀਬ ਇੱਕ ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਜ਼ਰੀਨ ਖਾਨ ਨੂੰ 30,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ 26 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ।
ਜ਼ਰੀਨ ਖਾਨ ਦਾ ਫਿਲਮੀ ਕਰੀਅਰ
ਕਰੀਅਰ ਦੀ ਗੱਲ ਕਰੀਏ ਤਾਂ ਜ਼ਰੀਨ ਖਾਨ ਨੇ 2010 'ਚ ਸਲਮਾਨ ਖਾਨ ਦੀ ਫਿਲਮ 'ਵੀਰ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸਤੋਂ ਬਾਅਦ '1921', 'ਹੇਟ ਸਟੋਰੀ 3' ਅਤੇ 'ਅਕਸਰ 2' ਵਰਗੀਆਂ ਫਿਲਮਾਂ ਕੀਤੀਆਂ। ਪਰ ਜ਼ਰੀਨ ਖਾਨ ਨੂੰ ਫਿਲਮਾਂ 'ਚ ਸਫਲਤਾ ਨਹੀਂ ਮਿਲੀ।