menu-icon
Punjabi Story Line
  • Home
  • News
  • Entertainment
  • Video: ਲੜੀਆਂ ਨਾਲ ਸਜਿਆ ਘਰ, ਮੀਂਹ ਵਿੱਚ ਵੀ ਪਹੁੰਚ ਰਿਹਾ ਸਮਾਨ..ਸ਼ੁਰੂ ਹੋਈਆਂ ਆਮਿਰ ਖਾਨ ਦੇ ਤੀਜੇ ਵਿਆਹ ਦੀਆਂ ਤਿਆਰੀਆਂ

Video: ਲੜੀਆਂ ਨਾਲ ਸਜਿਆ ਘਰ, ਮੀਂਹ ਵਿੱਚ ਵੀ ਪਹੁੰਚ ਰਿਹਾ ਸਮਾਨ..ਸ਼ੁਰੂ ਹੋਈਆਂ ਆਮਿਰ ਖਾਨ ਦੇ ਤੀਜੇ ਵਿਆਹ ਦੀਆਂ ਤਿਆਰੀਆਂ

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ 5 ਜੁਲਾਈ ਨੂੰ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ ਫੇਰੇ ਲੈਣਗੇ। ਇਸਤੋਂ ਪਹਿਲਾਂ ਐਕਟਰ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆ ਹਨ। ਉਨ੍ਹਾਂ ਦੇ ਘਰ ਦੇ ਬਾਹਰੋਂ ਸਾਹਮਣੇ ਆਈਆਂ ਵੀਡਿਓਜ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

Date Updated Last Updated : 04 July 2026, 02:52 PM IST
Share:

ਮੁੰਬਈ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਨ੍ਹਾਂ ਦਿਨਾਂ 'ਚ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ 5 ਜੁਲਾਈ ਨੂੰ ਤੀਜਾ ਵਿਆਹ ਰਚਾਉਣ ਜਾ ਰਹੇ ਹਨ। ਬਸ ਫਿਰ ਕੀ ਸੀ, ਉਨ੍ਹਾਂ ਦੇ ਤੀਜੇ ਵਿਆਹ ਦੀ ਖ਼ਬਰ ਨੇ ਲੋਕਾਂ ਨੂੰ ਉਤਸਾਹਿਤ ਕਰ ਦਿੱਤਾ ਤੇ ਹਰ ਕਿਸੇ ਨੂੰ ਹੁਣ 5 ਜੁਲਾਈ ਦਾ ਇੰਤਜਾਰ ਹੈ, ਜਦੋਂ ਆਮਿਰ, ਗੌਰੀ ਨਾਲ ਫੇਰੇ ਲੈਣਗੇ। ਹਾਲਾਂਕਿ, ਕਪਲ ਦਾ ਵਿਆਹ ਬਹੁਤ ਹੀ ਸਾਦਗੀ ਨਾਲ ਹੋਵੇਗਾ। ਇਸੇ ਕੜੀ 'ਚ ਐਕਟਰ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆ ਹਨ। ਉਨ੍ਹਾਂ ਦੇ ਘਰ ਦੇ ਬਾਹਰੋਂ ਸਾਹਮਣੇ ਆਈਆਂ ਵੀਡਿਓਜ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਸ਼ੁਰੂ ਹੋਈਆਂ ਵਿਆਹ ਦੀਆਂ ਤਿਆਰੀਆਂ

ਸੇਲੀਬ੍ਰੇਟੀ ਫੋਟੋਗ੍ਰਾਫਰ ਵਿਰਲ ਭਿਆਨੀ ਅਤੇ ਵਰਿੰਦਰ ਚਾਵਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਮਿਰ ਖਾਨ ਦੇ ਘਰ ਤੋਂ ਬਾਹਰ ਦੀਆਂ ਵੀਡਿਓ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਦੇ ਵਿਚਕਾਰ ਵੀ ਉਨ੍ਹਾਂ ਦੇ ਘਰ ਦੇ ਬਾਹਰ ਸਮਾਨ ਦੀ ਗੱਡੀ ਆਈ ਹੈ ਤੇ ਕਰਮਚਾਰੀ ਰੇਲਕੋਟ ਪਹਿਨ ਕੇ ਉਨ੍ਹਾਂ ਦੇ ਘਰ ਕੁਰਸੀਆਂ ਪਹੁੰਚਾ ਰਹੇ ਹਨ। ਮੀਂਹ ਦੇ ਬਾਵਜੂਦ ਵੀ ਤਿਆਰੀਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂਂ।

 

ਇਨ੍ਹਾਂ ਹੀ ਨਹੀਂ, ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੜੀਆਂ ਨਾਲ ਆਮਿਰ ਦਾ ਘਰ ਸਜਾਇਆ ਗਿਆ ਹੈ। ਫੈਨਜ਼ ਇਸ ਵੀਡਿਓ ਨੂੰ ਖੂਬ ਲਾਈਕ ਕਰ ਰਹੇ ਹਨ ਤੇ ਕਮੇਂਟ ਕਰ ਆਪਣੀ ਪ੍ਰਤਿਕਿਰਿਆ ਵੀ ਦੇ ਰਹੇ ਹਨ।

 

 

ਸਕਰੀਨਿੰਗ 'ਚ ਕੀਤਾ ਸੀ ਵਿਆਹ ਦੀ ਡੇਟ ਦਾ ਖੁਲਾਸਾ

ਬੀਤੇ ਦਿਨ ਜਦੋਂ ਆਮਿਰ ਖਾਨ ਰਾਜਕੁਮਾਰ ਹਿਰਾਨੀ ਦੀ ਸੀਰੀਜ਼ ਪ੍ਰੀਤਮ ਐਂਡ ਪੈਡ੍ਰੋ ਦੀ ਸਕਰੀਨਿੰਗ ਤੇ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਨੇ ਆਪਣੇ ਵਿਆਹ ਦੀ ਡੇਟ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਮੀਡੀਆ ਸਾਹਮਣੇ ਕਿਹਾ ਸੀ- "ਵਿਆਹ 5 ਜੁਲਾਈ ਨੂੰ ਹੈ, ਘਰ ਤੇ ਹੀ ਕਰ ਰਹੇ ਹਾਂ। ਬਹੁਤ ਛੋਟੀ ਸ਼ਾਦੀ ਹੈ। ਬਹੁਤ ਹੀ ਖਾਸ ਦਿਨ ਹੈ 5 ਤਾਰੀਖ ਸਾਡੇ ਲਈ। ਦੋਵੇਂ ਫੈਮਲੀਆਂ ਅਤੇ ਕੁੱਝ ਖਾਸ ਦੋਸਤ ਹੋਣਗੇ। ਘਰ 'ਚ ਹੀ ਕਰ ਰਹੇ ਹਾਂ। ਵਿਆਹ ਲਈ ਤੁਹਾਡੀ ਸਾਰਿਆਂ ਦੀ ਦੁਆ ਚਾਹੀਦੀ ਹੈ ਕਿ ਅਸੀ ਖੁਸ਼ ਰਹੀਏ ਅਤੇ ਪ੍ਰਾਰਥਨਾ ਕਰਨਾ ਕਿ ਸਫ਼ਰ ਵਧੀਆ ਰਹੇ।। ਬਹੁਤ ਹੀ ਘਰੇਲੂ ਹੈ।" 

  

ਕੌਣ ਹੈ ਗੌਰੀ ਸਪ੍ਰੈਟ?

ਉਨ੍ਹਾਂ ਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਗੌਰੀ ਨੇ ਬਲੂ ਮਾਊਂਟੇਨ ਸਕੂਲ ਤੋਂ ਪੜ੍ਹਾਈ ਕੀਤੀ ਅਤੇ 2004 ਵਿੱਚ ਯੂਨੀਵਰਸਿਟੀ ਆਫ਼ ਆਰਟਸ ਲੰਡਨ ਤੋਂ ਇੱਕ ਫੈਸ਼ਨ ਕੋਰਸ, FDA ਸਟਾਈਲਿੰਗ ਅਤੇ ਫੋਟੋਗ੍ਰਾਫੀ, ਪੂਰਾ ਕੀਤਾ। ਪ੍ਰੋਫਾਈਲ ਦੇ ਅਨੁਸਾਰ, ਉਹ ਇਸ ਸਮੇਂ ਮੁੰਬਈ ਵਿੱਚ ਇੱਕ BBlunt ਸੈਲੂਨ ਚਲਾਉਂਦੀ ਹੈ। 

ਗੌਰੀ ਨਾਲ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਐਕਟਰ ਨੇ ਆਪਣੇ 60ਵੇਂ ਜਨਮਦਿਨ ਤੇ ਕੀਤਾ ਸੀ ਤੇ ਉਨ੍ਹਾਂ ਨੂੰ ਮੀਡੀਆ ਸਾਹਮਣੇ ਮਿਲਵਾਇਆ ਸੀ। 

ਆਮਿਰ ਖਾਨ ਦੇ ਪਹਿਲੇ ਵਿਆਹ ਤੇ ਤਲਾਕ

ਦੱਸ ਦੇਈਏ, ਗੌਰੀ ਸਪ੍ਰੈਟ ਦੇ ਜਿੰਦਗੀ 'ਚ ਆਉਣ ਤੋਂ ਪਹਿਲਾਂ ਆਮਿਰ ਖਾਨ ਨੇ ਦੋ ਵਿਆਹ ਕੀਤੇ ਤੇ ਦੋਵੇਂ ਸਫਲ ਨਹੀ ਹੋ ਪਾਏ। ਅੰਤ ਉਨ੍ਹਾਂ ਦਾ ਤਲਾਕ ਹੋ ਗਿਆ। ਪਹਿਲਾ ਵਿਆਹ ਆਮਿਰ ਖਾਨ ਨੇ ਰੀਨਾ ਦੱਤਾ ਨਾਲ 1986 'ਚ ਕੀਤਾ ਸੀ ਤੇ 16 ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ।


ਰੀਨਾ ਨਾਲ ਤਲਾਕ ਤੋਂ ਬਾਅਦ ਆਮਿਰ ਨੇ 2005 'ਚ ਕਿਰਨ ਰਾਓ ਨਾਲ ਵਿਆਹ ਕੀਤਾ ਤੇ ਦੋਵਾਂ ਦਾ ਇਹ ਵਿਆਹ 15 ਸਾਲ ਚੱਲਿਆ ਤੇ ਸਾਲ 2021 ਵਿੱਚ ਦੋਵੇਂ ਅਲੱਗ ਹੋ ਗਏ।  

Recent News