menu-icon
Punjabi Story Line
  • Home
  • News
  • Entertainment
  • ਡੈਟਿੰਗ ਐਪ ਤੇ ਨਜ਼ਰ ਆਏ ਰਕੁਲਪ੍ਰੀਤ ਦੇ ਪਤੀ ਜੈਕੀ ਭਗਨਾਨੀ? ਵਾਇਰਲ ਸਕਰੀਨਸ਼ਾਟ ਨੇ ਕੀਤਾ ਸਭ ਨੂੰ ਹੈਰਾਨ

ਡੈਟਿੰਗ ਐਪ ਤੇ ਨਜ਼ਰ ਆਏ ਰਕੁਲਪ੍ਰੀਤ ਦੇ ਪਤੀ ਜੈਕੀ ਭਗਨਾਨੀ? ਵਾਇਰਲ ਸਕਰੀਨਸ਼ਾਟ ਨੇ ਕੀਤਾ ਸਭ ਨੂੰ ਹੈਰਾਨ

ਸੋਸ਼ਲ ਮੀਡੀਆ ਤੇ ਬਾਲੀਵੁੱਡ ਐਕਟ੍ਰੇਸ ਰਕੁਲਪ੍ਰੀਤ ਸਿੰਘ ਦੇ ਪਤੀ ਅਤੇ ਪ੍ਰੋਡਿਊਸਰ ਜੈਕੀ ਭਗਨਾਨੀ ਦਾ ਇਕ ਸਕਰੀਨਸ਼ਾਟ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਹੋਣ ਦੇ ਬਾਵਜੂਦ ਵੀ ਜੈਕੀ ਭਗਨਾਨੀ ਡੇਟਿੰਗ ਐਪ ਤੇ ਮੌਜੂਦ ਹਨ। 

Date Updated Last Updated : 27 June 2026, 12:01 PM IST
Share:

ਮੁੰਬਈ: ਬਾਲੀਵੁੱਡ ਐਕਟ੍ਰੇਸ ਰਕੁਲਪ੍ਰੀਤ ਸਿੰਘ ਦੇ ਪਤੀ ਅਤੇ ਪ੍ਰੋਡਿਊਸਰ ਜੈਕੀ ਭਗਨਾਨੀ ਇਸ ਵੇਲੇ ਸੁਰਖੀਆਂ ਵਿੱਚ ਹਨ। ਹਾਲਾਂਕਿ, ਇਸ ਦੇ ਪਿੱਛੇ ਵਜ੍ਹਾ ਕੋਈ ਫਿਲਮ ਨਹੀਂ, ਬਲਕਿ ਕੁੱਝ ਹੋਰ ਹੈ। ਦਰਅਸਲ, ਸੋਸ਼ਲ ਮੀਡੀਆ ਤੇ ਇਕ ਸਕਰੀਨਸ਼ਾਟ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਹੋਣ ਦੇ ਬਾਵਜੂਦ ਵੀ ਜੈਕੀ ਭਗਨਾਨੀ ਡੇਟਿੰਗ ਐਪ ਤੇ ਮੌਜੂਦ ਹਨ। 


ਸਕਰੀਨਸ਼ਾਟ ਵਾਇਰਲ ਹੋਣ ਤੋਂ ਬਾਅਦ ਵਧੀ ਹਲਚਲ
ਦਰਅਸਲ, ਇੱਕ ਰੈਡਿਟ ਯੂਜਰ ਨੇ ਇੱਕ ਯੂਟਿਊਬਰ ਦੇ ਵੀਡਿਓ ਦਾ ਸਕਰੀਨਸ਼ਾਟ ਸਾਂਝਾ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਜੈਕੀ ਭਗਨਾਨੀ ਦਾ ਅਕਾਊਂਟ 'ਰਾਇਆ' ਨਾਮ ਦੇ ਇਕ ਐਕਸਕਲੂਸਿਵ ਡੇਟਿੰਗ ਐਪ ਤੇ ਹੈ। ਇਸ ਸਕਰੀਨਸ਼ਾਟ ਤੇ ਜੈਕੀ ਨਾਮ ਦੀ ਪ੍ਰੋਫਾਈਲ ਨਜਰ ਆ ਰਹੀ ਹੈ, ਜਿਸ ਦੇ ਬਾਓ 'ਚ Actor/Peoducer ਲਿਖਿਆ ਹੋਇਆ ਹੈ। ਲੋਕੇਸ਼ਨ ਲੰਦਨ, ਯੂਨਾਈਟਡ ਕਿੰਗਡਮ ਦੱਸੀ ਜਾ ਰਹੀ ਹੈ। ਹਾਲਾਂਕਿ, ਕਈ ਲੋਕਾਂ ਨੇ ਪ੍ਰੋਡਿਊਸਰ ਦੇ ਸਪੈਲਿੰਗ 'ਚ ਗਲਤੀ ਵੀ ਨੋਟ ਕੀਤੀ।

 

ਫਿਲਹਾਲ, ਇਹ ਕਲੀਅਰ ਨਹੀਂ ਹੈ ਕਿ ਇਹ ਪ੍ਰੋਫਾਈਲ ਅਸਲੀ ਹੈ, ਜਾਂ ਨਕਲੀ, ਪਰ 'ਰਾਇਆ' ਐਪ ਨੂੰ ਲੈਕ ਕੇ ਚਰਚਾ ਤੇਜ਼ ਹੋ ਗਈ ਹੈ। ਦੱਸ ਦੇਈਏ 'ਰਾਇਆ' ਕੋਈ ਆਮ ਡੇਟਿੰਗ ਐਪ ਨਹੀਂ ਹੈ। ਇਹ ਇੱਕ ਐਕਸਕਲੂਸਿਵ, ਮੈਂਬਰਸ਼ਿਪ ਬੇਸਡ ਐਪ ਹੈ, ਜਿਸਨੂੰ ਖਾਸ ਕਰ ਸੇਲੀਬਰੇਟੀ ਅਤੇ ਹਾਈ ਪ੍ਰੋਫਾਈਲ ਲੋਕਾਂ ਲਈ ਜਾਣਿਆਂ ਜਾਂਦਾ ਹੈ। ਇਸ ਐਪ 'ਚ ਜੁੜਨ ਲਈ ਪਹਿਲਾ ਅਪਲਾਈ ਕਰਨਾ ਪੈਂਦਾ ਹੈ ਤੇ ਫਿਰ ਉਸਦੇ ਰਿਵਊ ਦੇ ਬਾਅਦ ਹੀ ਮੰਜੂਰੀ ਮਿਲਦੀ ਹੈ।

 

ਪਹਿਲਾਂ ਇਕ ਬਿਆਨ ਨੂੰ ਲੈ ਕੇ ਚਰਚਾ 'ਚ ਆਏ ਸਨ ਜੈਕੀ ਭਗਨਾਨੀ
ਦੱਸ ਦੇਈਏ, ਇਸ ਤੋਂ ਪਹਿਲਾਂ ਜੈਕੀ ਭਗਨਾਨੀ ਆਪਣੇ ਇੱਕ ਬਿਆਨ ਨੂੰ ਲੈ ਕੇ ਖ਼ਬਰਾਂ 'ਚ ਆਏ ਸਨ। ਅਪ੍ਰੈਲ 'ਚ ਉਨ੍ਹਾਂ ਨੇ ਇੱਕ ਯੂਟਿਊਬ ਚੈਨਲ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਰਕੁਲ ਅਤੇ ਮੈਂ ਸ਼ਾਦੀਸ਼ੁਦਾ ਹਾਂ, ਪਰ ਅਸੀਂ ਇੱਕ ਤਰ੍ਹਾਂ ਨਾਲ ਸਿਚੂਏਸ਼ਨਸ਼ਿਪ 'ਚ ਹਾਂ। ਅਸੀਂ ਇੱਕ-ਦੂਸਰੇ ਦੇ ਨਾਲ ਐਕਸਕਲੂਸਿਵ ਹਾਂ, ਕਿਉਂਕਿ ਅਸੀ ਵਿਆਹੇ ਹਾਂ। ਪਰ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਮੈਂ ਉਨ੍ਹਾਂ ਨਾਲ ਕਿਸੇ ਵੀ ਚੀਜ਼ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ। ਜੈਕੀ ਦਾ ਇਹ ਬਿਆਨ ਉਸ ਵੇਲੇ ਕਾਫ਼ੀ ਚਰਚਾ 'ਚ ਆਇਆ ਸੀ ਤੇ ਉਨ੍ਹਾਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਹਾਲਾਂਕਿ, ਬਾਅਦ 'ਚ ਉਨ੍ਹਾਂ ਦੀ ਪਤਨੀ ਤੇ ਐਕਟ੍ਰੇਸ ਰਕੁਲ ਨੇ ਸਫ਼ਾਈ ਦਿੱਤੀ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ. 
 
ਰਕੁਲ ਨੇ ਦਿੱਤੀ ਸੀ ਸਫ਼ਾਈ
ਪਤੀ ਜੈਕੀ ਭਗਨਾਨੀ ਦਾ ਬਚਾਅ ਕਰਦੇ ਹੋਇਆ ਰਕੁਲ ਪ੍ਰੀਤ ਸਿੰਘ ਨੇ ਸਫਾਈ ਪੇਸ਼ ਕਰਦਿਆਂ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਲਿਖਿਆ ਸੀ ਕਿ ਅੱਜ ਅਸੀ ਹੰਸ ਰਹੇ ਸੀ ਕਿ ਕਿਵੇਂ ਇੱਕ ਘੰਟੇ ਦੀ ਗੱਲਬਾਤ 'ਚ ਇੱਕ ਗੱਲ ਨੂੰ ਹੈਡਲਾਈਨ ਬਣਾ ਦਿੱਤਾ ਜਾਂਦਾ ਹੈ। ਇਹ ਬਹੁਤ ਮਜ਼ੇਦਾਰ ਹੈ.. ਪਰ ਹਮੇਸ਼ਾ ਨਹੀਂ। ਸੰਦਰਭ ਬਹੁਤ ਮਾਇਨੇ ਰੱਖਦਾ ਹੈ। 

ਹੁਣ ਇੱਕ ਵਾਰ ਫਿਰ ਜੈਕੀ ਭਗਨਾਨੀ ਨਵਾਂ ਸਕਰੀਨਸ਼ਾਟ ਵਾਇਰਲ ਹੋਣ ਤੋਂ ਬਾਅਦ ਚਰਚਾ 'ਚ ਆ ਗਏ ਹਨ, ਪਰ ਸਚਾਈ ਕੀ ਹੈ ਇਹ ਅਜੇ ਸਾਬਿਤ ਨਹੀਂ ਹੋ ਪਾਇਆ ਹੈ। 


 

Recent News