Courtesy: pinterest
ਮੁੰਬਈ. ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਸ ਵੇਲੇ ਡੂੰਘੇ ਸਦਮੇ ਵਿੱਚ ਹਨ। ਉਹਨਾਂ ਦੇ ਕਰੀਬੀ ਦੋਸਤ ਕੁਮੁਦ ਰਾਣੇ ਦਾ ਦੇਹਾਂਤ ਹੋ ਗਿਆ ਹੈ। ਇਸ ਮੁਸ਼ਕਿਲ ਦੀ ਘੜੀ ਵਿੱਚ ਸਲਮਾਨ ਖ਼ਾਨ ਆਪਣੇ ਦੋਸਤ ਦੇ ਪਰਿਵਾਰ ਨਾਲ ਖੜ੍ਹੇ ਹਨ। ਕੁਮੁਦ ਰਾਣੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਲਮਾਨ ਖ਼ਾਨ ਦੇ ਹੋਸ਼ ਉੱਡ ਗਏ ਅਤੇ ਉਹ ਉਸਦੇ ਪਰਿਵਾਰ ਨੂੰ ਤਸੱਲੀ ਦੇ ਉਹਨਾਂ ਦੇ ਘਰ ਪਹੁੰਚ ਗਏ। ਕੁਮੁਦ ਦੇ ਅੰਤਿਮ ਸੰਸਕਾਰ ਵੇਲੇ ਵੀ ਸਲਮਾਨ ਖ਼ਾਨ ਕਾਫ਼ੀ ਭਾਵੁਕ ਨਜ਼ਰ ਆਏ। ਇਸ ਦੁਖ ਦੀ ਘੜੀ 'ਚ ਭਾਈਜਾਨ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਮੌਕੇ ਤੇ ਪੁੱਜਾ।
ਭਾਵੁਕ ਹੋਏ ਸਲਮਾਨ ਖ਼ਾਨ
ਆਪਣੇ ਦੋਸਤ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਸਲਮਾਨ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਅਦਾਕਾਰ ਆਪਣੇ ਦੋਸਤ ਨੂੰ ਵਿਦਾਈ ਦਿੰਦੇ ਹੋਏ ਬਹੁਤ ਦੁਖੀ ਅਤੇ ਭਾਵੁਕ ਦਿਖਾਈ ਦੇ ਰਹੇ ਹਨ। ਦੋਸਤ ਦੇ ਵਿਛੋੜੇ 'ਤੇ ਸਲਮਾਨ ਦੇ ਚਿਹਰੇ 'ਤੇ ਸੋਗ ਸਾਫ਼ ਦਿਖਾਈ ਦੇ ਰਿਹਾ ਹੈ।
ਇੱਕ ਵੀਡੀਓ ਵਿੱਚ, ਸਲਮਾਨ ਦੋਸਤ ਕੁਮੁਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਗਿਆ।
ਸਲਮਾਨ ਖ਼ਾਨ ਦੇ ਨਾਲ ਉਹਨਾਂ ਦੇ ਭਰਾ ਤੇ ਸੁਪਰਸਟਾਰ ਅਰਬਾਜ਼ ਖ਼ਾਨ ਤੇ ਮਾਂ ਹੈਲੇਨ ਵੀ ਕੁਮੁਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਸਲਮਾਨ ਤੇ ਅਰਬਾਜ਼ ਤੋਂ ਇਲਾਵਾ, ਕਈ ਹੋਰ ਮਸ਼ਹੂਰ ਹਸਤੀਆਂ ਵੀ ਕੁਮੁਦ ਰਾਣੇ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ।
ਸਲਮਾਨ ਖ਼ਾਨ ਦੀ ਅਪਕਮਿੰਗ ਫਿਲ਼ਮਾਂ
ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕਰਿਏ ਤਾਂ ਅਦਾਕਾਰ ਵਾਮਸ਼ੀ ਪੈਡੀਪੱਲੀ ਦੁਆਰਾ ਨਿਰਦੇਸ਼ਤ ਈਦ 2027 ਦੀ ਇੱਕ ਵਿਸ਼ਾਲ ਰਿਲੀਜ਼ ਅਤੇ 'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਨਾਮਕ ਇੱਕ ਦੇਸ਼ ਭਗਤੀ ਯੁੱਧ ਡਰਾਮਾ ਵਿੱਚ ਨਜ਼ਰ ਆਉਣਗੇ। ਉਹਨਾਂ ਦੀ ਇਸ ਫਿਲ਼ਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਇਸਤੋਂ ਇਲਾਵਾ ਸੁਪਰਸਟਾਰ ਐਕਸ਼ਨ-ਕਾਮੇਡੀ ਸੀਕਵਲ ਦਬੰਗ 4 'ਤੇ ਕੰਮ ਕਰਨ ਲਈ ਵੀ ਤਿਆਰ ਹਨ।