Courtesy: @instantbollywood
ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੇ ਹਰ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤਦੇ ਹਨ। ਫਿਰ ਭਾਵੇਂ ਉਹ ਫਿਲਮ ਹੋਵੇ, ਨਿੱਜੀ ਜਿੰਦਗੀ ਜਾਂ ਫਿਰ ਉਨ੍ਹਾਂ ਦਾ ਨਵਾਂ ਲੁਕ। ਆਪਣੇ ਹਰ ਅੰਦਾਜ 'ਚ ਭਾਈਜਾਨ ਪ੍ਰਸ਼ੰਸਕਾਂ ਨੂੰ ਖੁਸ਼ ਕਰਦੇ ਹਨ। ਇਸੇ ਕੜੀ ਵਿਚਕਾਰ ਹਾਲ ਹੀ 'ਚ ਅਦਾਕਾਰ ਨੂੰ ਮੁੰਬਈ ਦੇ ਬਾਂਦ੍ਰਾ 'ਚ ਇੱਕ ਡਬਿੰਗ ਸਟੂਡਿਓ ਦੇ ਬਾਹਰ ਦੇਖਿਆ ਗਿਆ, ਜਿੱਥੇ ਸਲਮਾਨ ਖਾਨ ਦਾ ਬੇਹਦ ਸ਼ਾਨਦਾਰ ਲੁੱਕ ਦੇਖਣ ਨੂੰ ਮਿਲਿਆ। ਜਿਵੇਂ ਹੀ ਉਨ੍ਹਾਂ ਦਾ ਇਸ ਦੌਰਾਨ ਦਾ ਵੀਡਿਓ ਤੇ ਤਸਵੀਰਾਂ ਵਾਇਰਲ ਹੋਈਆਂ, ਉਨ੍ਹਾਂ ਦੇ ਅੰਦਾਜ ਨੇ ਇੱਕ ਵਾਰ ਫਿਰ ਤੋਂ ਫੈਨਜ਼ ਦਾ ਦਿਲ ਜਿੱਤ ਲਿਆ। ਸੋਸ਼ਲ ਮੀਡੀਆ ਤੇ ਸਲਮਾਨ ਦੇ ਇਸ ਲੁੱਕ ਦੀ ਖੂਬ ਤਾਰੀਫ਼ ਹੋ ਰਹੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਦਾ ਕਾਉਬੌਏ ਪ੍ਰੇਰਿਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਉਹ ਰੈਡ ਅਤੇ ਵ੍ਹਾਈਟ ਕਲਰ ਦੀ ਸ਼ਰਟ ਦੇ ਨਾਲ ਡੈਨਿਮ ਜੀਨਸ ਪਹਿਨੇ ਦਿੱਖ ਰਹੇ ਹਨ। ਸਿਰ ਤੇ ਉਨ੍ਹਾਂ ਨੇ ਗ੍ਰੇ ਕਲਰ ਦੀ ਕਾਉਬੌਏ ਕੈਪ ਲਗਾਈ ਹੋਈ ਹੈ ਤੇ ਪੂਰੇ ਲੁੱਕ 'ਚ ਕਾਫ਼ੀ ਹੈਂਡਸਮ ਲਗ ਰਹੇ ਹਨ। ਆਪਣੇ ਲੁੱਕ ਨੂੰ ਹੋਰ ਵੀ ਖਾਸ ਬਣਾਉਂਦਿਆਂ ਸਲਮਾਨ ਖਾਨ ਨੇ ਇੱਕ ਵੱਡੇ ਪੱਥਰ ਦੇ ਪੈਂਡੈਂਟ ਦੇ ਨਾਲ ਇੱਕ ਚਾਂਦੀ ਦੀ ਚੇਨ ਪਹਿਨੀ ਜਿਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਸ਼ੰਸਕਾਂ ਨੂੰ ਉਸਦਾ ਇਹ ਨਵਾਂ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।
ਡਬਿੰਗ ਸਟੂਡਿਓ ਦੇ ਬਾਹਰ ਸਲਮਾਨ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਹੀ ਉਹ ਆਪਣੀ ਗੱਡੀ ਤੋਂ ਬਾਹਰ ਨਿਕਲਦੇ ਹਨ, ਤਾਂ ਤੁਰੰਤ ਹੀ ਸਟੂਡਿਓ ਵੱਲ ਵੱਧ ਜਾਂਦੇ ਹਨ, ਪਰ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈਆਂ, ਜਿਨ੍ਹਾਂ ਨੂੰ ਫੈਨਜ਼ ਦਾ ਰੱਜ ਕੇ ਪਿਆਰ ਮਿਲ ਰਿਹਾ ਹੈ।
ਸਲਮਾਨ ਖਾਨ ਦੇ ਨਵੇਂ ਕਾਉਬੌਏ ਲੁੱਕ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੇ ਸਟਾਈਲ ਅਤੇ ਫੈਸ਼ਨ ਸੈਂਸ ਦੀ ਪ੍ਰਸ਼ੰਸਾ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਸਰ, ਇਸ ਉਮਰ ਵਿੱਚ ਵੀ, ਤੁਸੀਂ ਫੈਸ਼ਨੇਬਲ ਰਹਿੰਦੇ ਹੋ।" ਇੱਕ ਹੋਰ ਨੇ ਲਿਖਿਆ, "ਕੀ ਗੱਲ ਹੈ ਸਰ।" ਬਹੁਤ ਸਾਰੇ ਲੋਕਾਂ ਨੇ ਟਿੱਪਣੀ ਭਾਗ ਵਿੱਚ ਦਿਲ ਅਤੇ ਅੱਗ ਵਾਲੇ ਇਮੋਜੀ ਵੀ ਸਾਂਝੇ ਕੀਤੇ।
ਕੰਮ ਦੇ ਮੋਰਚੇ 'ਤੇ, ਸਲਮਾਨ ਖਾਨ ਜਲਦੀ ਹੀ ਫਿਲਮ "ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ" ਵਿੱਚ ਨਜ਼ਰ ਆਉਣਗੇ। ਇਸ ਯੁੱਧ-ਨਾਟਕ ਦਾ ਨਿਰਦੇਸ਼ਨ ਅਪੂਰਵ ਲੱਖੀਆ ਦੁਆਰਾ ਕੀਤਾ ਗਿਆ ਹੈ। ਚਿਤਰਾਂਗਦਾ ਸਿੰਘ ਮੁੱਖ ਭੂਮਿਕਾ ਵਿੱਚ ਸਲਮਾਨ ਖਾਨ ਦੇ ਨਾਲ ਅਭਿਨੈ ਕਰੇਗੀ। ਫਿਲਮ 2026 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ, ਹਾਲਾਂਕਿ ਇਸਦੀ ਅਧਿਕਾਰਤ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।