ਸ਼ਿਖਰ ਧਵਨ ਨੇ ਕੀਤਾ ਆਪਣੇ ਨਵੇਂ ਪਿਆਰ ਦਾ ਐਲਾਨ, ਸੋਫੀ ਸ਼ਾਈਨ ਨਾਲ ਰਿਸ਼ਤਾ ਕੀਤਾ ਜਨਤਕ

ਸ਼ਿਖਰ ਧਵਨ ਦੇ ਨਵੇਂ ਰਿਸ਼ਤੇ ਨੇ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕੀਤਾ, ਬਲਕਿ ਇੱਕ ਪਿਆਰ ਭਰਾ ਸੁਨੇਹਾ ਵੀ ਦਿੱਤਾ ਕਿ ਜ਼ਿੰਦਗੀ ਵਿੱਚ ਨਵਾਂ ਅਧਿਆਇ ਸ਼ੁਰੂ ਕਰਨ ਦਾ ਹੌਸਲਾ ਕਦੇ ਵੀ ਘਟਣਾ ਨਹੀਂ ਚਾਹੀਦਾ। ਸ਼ਿਖਰ ਧਵਨ ਪਹਿਲਾਂ ਆਪਣੀ ਪਹਿਲੀ ਵਿਆਹਸ਼ੁਦਾ ਜ਼ਿੰਦਗੀ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਬੋਲਦੇ ਰਹੇ ਹਨ। 2021 ਵਿੱਚ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਹੋਇਆ ਸੀ।

Courtesy: ਸ਼ਿਖਰ ਧਵਨ ਨੇ ਸੋਫੀ ਸ਼ਾਈਨ ਨਾਲ ਰਿਸ਼ਤਾ ਜਨਤਕ ਕੀਤਾ

Share:

ਇਨ੍ਹੀ ਦਿਨੀਂ ਭਾਰਤੀ ਕ੍ਰਿਕਟਰਾਂ ਦੀ ਜ਼ਿੰਦਗੀ ਵਿੱਚ ਪਿਆਰ ਦੀ ਬਾਰਿਸ਼ ਹੋ ਰਹੀ ਹੈ। ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ ਤੋਂ ਬਾਅਦ ਹੁਣ ਸ਼ਿਖਰ ਧਵਨ ਵੀ ਆਪਣੇ ਨਵੇਂ ਰਿਸ਼ਤੇ ਦੀ ਘੋਸ਼ਣਾ ਕਰਕੇ ਚਰਚਾ 'ਚ ਆ ਗਏ ਹਨ। ਧਵਨ ਨੇ ਆਪਣੀ ਪ੍ਰੇਮਿਕਾ ਸੋਫੀ ਸ਼ਾਈਨ ਨਾਲ ਆਪਣਾ ਰਿਸ਼ਤਾ ਜਨਤਕ ਕਰ ਦਿੱਤਾ ਹੈ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਵਧਾਈਆਂ ਦੀ ਲਹਿਰ ਚੱਲ ਪਈ। ਕਈ ਪ੍ਰਸ਼ੰਸਕਾਂ ਨੇ ਲਿਖਿਆ, “ਕਪਲ ਗੋਲਸ”, “ਪਿਆਰ ਭਰਪੂਰ”, “ਰੱਬ ਤੁਹਾਨੂੰ ਦੋਵੇਂ ਨੂੰ ਖੁਸ਼ ਰੱਖੇ।” ਹਾਰਦਿਕ ਪੰਡਯਾ ਦੀ ਕਥਿਤ ਪ੍ਰੇਮਿਕਾ ਜੈਸਮੀਨ ਵਾਲੀਆ ਨੇ ਵੀ ਕਮੈਂਟ ਕੀਤਾ, "ਪਿਆਰਾ!" ਕੁਝ ਯੂਜ਼ਰ ਨੇ ਮਜ਼ਾਕੀਅਾਂ ਅੰਦਾਜ਼ 'ਚ ਲਿਖਿਆ, "ਗਰਮੀ ਓਵਰਲੋਡ ਹੋ ਗਈ!"

ਸੋਸ਼ਲ ਮੀਡੀਆ 'ਤੇ ਰੋਮਾਂਟਿਕ ਪੋਸਟ ਨੇ ਲਾਇਆ ਧਮਾਲ

ਵੀਰਵਾਰ ਨੂੰ ਸ਼ਿਖਰ ਧਵਨ ਨੇ ਇੰਸਟਾਗ੍ਰਾਮ 'ਤੇ ਇੱਕ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਤਸਵੀਰ ਵਿੱਚ ਉਹ ਸੋਫੀ ਸ਼ਾਈਨ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਨੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ — "ਮੇਰਾ ਪਿਆਰ।" ਇਸ ਪੋਸਟ ਨੇ ਦਰਸ਼ਕਾਂ ਵਿੱਚ ਉਤਸ਼ਾਹ ਭਰ ਦਿੱਤਾ ਅਤੇ ਚੰਦੇ ਮਿੰਟਾਂ ਵਿੱਚ ਹਜ਼ਾਰਾਂ ਟਿੱਪਣੀਆਂ ਆ ਗਈਆਂ।

ਕੌਣ ਹੈ ਸੋਫੀ ਸ਼ਾਈਨ?

ਸੋਫੀ ਸ਼ਾਈਨ ਆਇਰਲੈਂਡ ਵਿੱਚ ਜਨਮੀ ਇੱਕ ਉਤਪਾਦ ਸਲਾਹਕਾਰ ਹੈ। ਉਸਨੇ ਲਿਮੇਰਿਕ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਮਾਰਕੀਟਿੰਗ ਅਤੇ ਮੈਨੇਜਮੈਂਟ ਵਿੱਚ ਡਿਗਰੀ ਹਾਸਲ ਕੀਤੀ ਹੈ। ਵਰਤਮਾਨ ਵਿੱਚ, ਸੋਫੀ ਅਬੂ ਧਾਬੀ ਸਥਿਤ ਨੌਰਦਰਨ ਟਰੱਸਟ ਕਾਰਪੋਰੇਸ਼ਨ ਵਿੱਚ ਉਪ-ਪ੍ਰਧਾਨ ਵਜੋਂ ਕੰਮ ਕਰ ਰਹੀ ਹੈ। ਸ਼ਿਖਰ ਅਤੇ ਸੋਫੀ ਦੀ ਮੁਲਾਕਾਤ ਕਿਵੇਂ ਹੋਈ — ਇਸ ਬਾਰੇ ਹਾਲਾਂਕਿ ਅਧਿਕਾਰਤ ਜਾਣਕਾਰੀ ਨਹੀਂ ਮਿਲੀ, ਪਰ ਕਈ ਰਿਪੋਰਟਾਂ ਦੇ ਅਨੁਸਾਰ ਇਹ ਦੋਵੇਂ ਦੁਬਈ ਵਿੱਚ ਮਿਲੇ ਸਨ। ਪਹਿਲੀ ਵਾਰ ਉਨ੍ਹਾਂ ਨੂੰ 2024 ਵਿੱਚ ਧਵਨ ਦੇ ਸੰਨਿਆਸ ਸਮੇਂ ਇਕੱਠੇ ਦੇਖਿਆ ਗਿਆ ਸੀ। ਬਾਅਦ ਵਿੱਚ ਕਈ ਮੈਚਾਂ ਦੌਰਾਨ ਵੀ ਇਹ ਜੋੜਾ ਇੱਕ-ਦੂਜੇ ਦੀ ਸੰਗਤ ਵਿੱਚ ਦਿਖਾਈ ਦਿੱਤਾ।

ਪਿਛਲੇ ਰਿਸ਼ਤੇ ਤੋਂ ਚੁੱਪੀ ਤੋੜੀ

ਸ਼ਿਖਰ ਧਵਨ ਪਹਿਲਾਂ ਆਪਣੀ ਪਹਿਲੀ ਵਿਆਹਸ਼ੁਦਾ ਜ਼ਿੰਦਗੀ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਬੋਲਦੇ ਰਹੇ ਹਨ। 2021 ਵਿੱਚ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਗੋਪਨੀਅਤਾ ਵਿੱਚ ਰੱਖਿਆ। ਪਰ ਹੁਣ ਧਵਨ ਨੇ ਆਪਣੇ ਨਵੇਂ ਸਫ਼ਰ ਨੂੰ ਜਨਤਕ ਕਰਕੇ ਦੱਸ ਦਿੱਤਾ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਹਨ। ਅੱਜ ਕੱਲ੍ਹ ਸ਼ੋਸ਼ਲ ਮੀਡੀਆ ਉਪਰ ਇਸ ਸੁੰਦਰ ਜੋੜੀ ਨੇ ਕਾਫੀ ਧਮਾਲ ਮਚਾ ਦਿੱਤੀ ਹੈ ਜਿਸਦੇ ਨਾਲ ਧਵਨ ਦੇ ਪ੍ਰਸ਼ੰਸ਼ਕ ਕਾਫੀ ਖੁਸ਼ ਵੀ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ