Courtesy: ai image
ਨਵੀਂ ਦਿੱਲੀ. ਫਿਲੀਪੀਨਜ਼ ਦੇ ਦੱਖਣੀ ਹਿੱਸੇ ਮਿੰਡਾਨਾਓ ਦੇ ਸਮੁੰਦਰੀ ਤੱਟ ਨੇੜੇ ਸੋਮਵਾਰ ਸਵੇਰੇ ਇੱਕ ਬਹੁਤ ਹੀ ਤਾਕਤਵਰ ਭੂਚਾਲ ਆਇਆ। ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਇਸ ਖ਼ਤਰਨਾਕ ਭੂਚਾਲ ਦੀ ਚਪੇਟ ਵਿੱਚ ਕਈ ਲੋਕ ਆ ਗਏ। ਜਿੱਥੇ ਕਈ ਲੋਕਾਂ ਨੇ ਆਪਣੀ ਜਾਨ ਗੰਵਾ ਲਈ, ਉੱਥੇ ਕਈ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ। ਇਸ ਭੂਚਾਲ ਤੋਂ ਬਾਦ ਫਿਲੀਪੀਨਜ਼ ਸਮੇਤ ਕਈ ਗਵਾਂਢੀ ਦੇਸ਼ਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
15 ਤੋਂ ਵੱਧ ਲੋਕਾਂ ਦੀ ਹੋਈ ਮੌਤ
ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਮੀ ਹੇਠਾਂ
ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਕਾਫ਼ੀ ਘੱਟ ਡੂੰਘਾਈ 'ਤੇ ਹੋਣ ਕਰਕੇ ਇਸ ਦੇ ਝਟਕੇ ਵੱਡੇ ਖੇਤਰ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਹੇਠਾਂ ਸੀ। ਵਿਗਿਆਨਕ ਏਜੰਸੀਆਂ ਦੇ ਅਨੁਸਾਰ, ਇਸ ਤਰ੍ਹਾਂ ਦੇ ਤਾਕਤਵਰ ਭੂਚਾਲ ਤੋਂ ਬਾਅਦ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਜਾਰੀ ਹੋਈਆਂ ਚੇਤਾਵਨੀਆਂ
ਭੂਚਾਲ ਤੋਂ ਤੁਰੰਤ ਬਾਅਦ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਜਾਪਾਨ ਦੇ ਕੁਝ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਸੰਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਵਿੱਚ ਸਮੁੰਦਰੀ ਲਹਿਰਾਂ ਇੱਕ ਮੀਟਰ ਤੋਂ ਵੀ ਵੱਧ ਉੱਚਾਈ ਤੱਕ ਪਹੁੰਚ ਸਕਦੀਆਂ ਹਨ, ਜਿਸ ਨਾਲ ਤੱਟੀ ਇਲਾਕਿਆਂ ਵਿੱਚ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ।
ਫਿਲੀਪੀਨਜ਼ ਦੀਆਂ ਆਫ਼ਤ ਪ੍ਰਬੰਧਨ ਏਜੰਸੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਮੁੰਦਰ ਦੇ ਨੇੜਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਤੱਟੀ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ।