menu-icon
Punjabi Story Line
  • Home
  • News
  • International
  • ਮਿਡਲ ਈਸਟ 'ਚ ਛਿੜਿਆ ਮਹਾਂਯੁੱਧ, ਬਹਿਰੀਨ-ਕੁਵੈਤ ਨੇ ਪਹਿਲੀ ਵਾਰ ਈਰਾਨ 'ਤੇ ਕੀਤਾ ਹਮਲਾ, UAE  ਨੇ ਵੀ ਦਿੱਤਾ ਸਾਥ  

ਮਿਡਲ ਈਸਟ 'ਚ ਛਿੜਿਆ ਮਹਾਂਯੁੱਧ, ਬਹਿਰੀਨ-ਕੁਵੈਤ ਨੇ ਪਹਿਲੀ ਵਾਰ ਈਰਾਨ 'ਤੇ ਕੀਤਾ ਹਮਲਾ, UAE  ਨੇ ਵੀ ਦਿੱਤਾ ਸਾਥ  

ਮੱਧ ਪੂਰਬ ਵਿੱਚ ਜਾਰੀ ਸੰਘਰਸ਼ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਰਿਪੋਰਟਾਂ ਮੁਤਾਬਕ, ਬਹਿਰੀਨ ਅਤੇ ਕੁਵੈਤ ਨੇ ਪਹਿਲੀ ਵਾਰ ਈਰਾਨ ਦੇ ਅੰਦਰ ਸਥਿਤ ਕੁਝ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਇਨ੍ਹਾਂ ਦਾਆਵਿਆਂ ਦੀ ਦੋਵਾਂ ਦੇਸ਼ਾਂ ਨੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।

Date Updated Last Updated : 25 July 2026, 11:37 AM IST
Share:

ਨਵੀਂ ਦਿੱਲੀ: ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਵਿਚਕਾਰ ਇੱਕ ਅੰਤਰਰਾਸ਼ਟਰੀ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਹਿਰੀਨ ਅਤੇ ਕੁਵੈਤ ਨੇ ਵੀ ਈਰਾਨ ਦੇ ਅੰਦਰ ਹਵਾਈ ਹਮਲੇ ਕੀਤੇ ਹਨ। ਹਾਲਾਂਕਿ ਬਹਿਰੀਨ ਅਤੇ ਕੁਵੈਤ ਵੱਲੋਂ ਇਸ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਫਿਰ ਵੀ ਰਿਪੋਰਟਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਖੇਤਰ ਵਿੱਚ ਵਧਦੇ ਸੰਘਰਸ਼ ਕਾਰਨ ਅਰਬ ਦੇਸ਼ਾਂ ਦੀ ਭੂਮਿਕਾ ਵੀ ਬਦਲਦੀ ਨਜ਼ਰ ਆ ਰਹੀ ਹੈ।

ਡਰੋਨ ਅਤੇ ਮਿਜ਼ਾਈਲ ਡਿਪੋ ਨੂੰ ਬਣਾਇਆ ਗਿਆ ਨਿਸ਼ਾਨਾ

ਰਿਪੋਰਟ ਅਨੁਸਾਰ, ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਈਰਾਨ ਦੇ ਇੱਕ ਅਹਿਮ ਡਰੋਨ ਅਤੇ ਮਿਜ਼ਾਈਲ ਸਟੋਰੇਜ ਡਿਪੋ ਨੂੰ ਨਿਸ਼ਾਨਾ ਬਣਾਇਆ ਗਿਆ। ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨਾਲ ਉਸ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ (UAE) ਨੇ ਇਸ ਮੁਹਿੰਮ ਵਿੱਚ ਖੁਫੀਆ ਜਾਣਕਾਰੀ ਅਤੇ ਹਵਾਈ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਦਿੱਤਾ। ਇਸ ਨੂੰ ਖਾੜੀ ਦੇਸ਼ਾਂ ਵਿਚਕਾਰ ਵਧਦੇ ਰਣਨੀਤਕ ਤਾਲਮੇਲ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਈਰਾਨ ਵੱਲੋਂ ਜਵਾਬੀ ਕਾਰਵਾਈ ਦੇ ਦਾਅਵੇ

ਦੂਜੇ ਪਾਸੇ, ਈਰਾਨ ਦੇ ਰਿਵੋਲਿਊਸ਼ਨਰੀ ਗਾਰਡਜ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਹਿਰੀਨ, ਕੁਵੈਤ ਅਤੇ ਜਾਰਡਨ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਡਰੋਨ ਅਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਕਥਿਤ ਤੌਰ 'ਤੇ ਕੁਵੈਤ ਦੇ ਕੈਂਪ ਉਦੈਰੀ ਅਤੇ ਅਲੀ ਅਲ ਸਾਲੇਮ ਏਅਰ ਬੇਸ ਵੀ ਹਮਲਿਆਂ ਦੀ ਜ਼ਦ ਵਿੱਚ ਆਏ। ਕੁਝ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇੱਕ ਡਾਟਾ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਈਰਾਨ ਨੇ ਕਿਹਾ ਹੈ ਕਿ ਜੋ ਵੀ ਢਾਂਚੇ ਉਸਦੇ ਖ਼ਿਲਾਫ਼ ਵਰਤੇ ਜਾਣਗੇ, ਉਹ ਉਸਦੀ ਕਾਰਵਾਈ ਦੇ ਘੇਰੇ ਵਿੱਚ ਆ ਸਕਦੇ ਹਨ।

ਕੀ ਹੈ ਹਮਲੇ ਦੀ ਵਜ੍ਹਾ?

ਰਿਪੋਰਟ ਮੁਤਾਬਕ, ਬਹਿਰੀਨ ਵਿੱਚ ਅਮਰੀਕੀ ਨੇਵੀ ਦਾ ਪੰਜਵਾਂ ਬੇੜਾ ਤਾਇਨਾਤ ਹੈ, ਜਦਕਿ ਕੁਵੈਤ ਵਿੱਚ ਵੀ ਅਮਰੀਕਾ ਦਾ ਵੱਡਾ ਫੌਜੀ ਅੱਡਾ ਮੌਜੂਦ ਹੈ। ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਈਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਕੁਵੈਤ ਦੇ ਬਿਜਲੀ ਅਤੇ ਪਾਣੀ ਸਬੰਧੀ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ, ਜਦਕਿ ਬਹਿਰੀਨ ਦੇ ਕੁਝ ਰਿਹਾਇਸ਼ੀ ਖੇਤਰ ਵੀ ਪ੍ਰਭਾਵਿਤ ਹੋਏ।ਇਨ੍ਹਾਂ ਘਟਨਾਵਾਂ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਵਾਬੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਛੋਟੀ ਹਵਾਈ ਫੌਜ, ਪਰ ਸਖ਼ਤ ਸੰਦੇਸ਼

ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਬਹਿਰੀਨ ਅਤੇ ਕੁਵੈਤ ਦੀਆਂ ਹਵਾਈ ਫੌਜਾਂ ਆਕਾਰ ਵਿੱਚ ਵੱਡੀਆਂ ਨਹੀਂ ਹਨ ਅਤੇ ਉਹ ਮੁੱਖ ਤੌਰ 'ਤੇ ਅਮਰੀਕੀ ਅਤੇ ਯੂਰਪੀ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ, ਪਰ ਉਹ ਲਗਾਤਾਰ ਹੋ ਰਹੇ ਹਮਲਿਆਂ ਨੂੰ ਬਿਨਾਂ ਜਵਾਬ ਦੇ ਸਹਿਣ ਦੇ ਪੱਖ ਵਿੱਚ ਨਹੀਂ ਸਨ।

ਮੱਧ ਪੂਰਬ ਵਿੱਚ ਵਧ ਰਿਹਾ ਹੈ ਟਕਰਾਅ ਦਾ ਦਾਇਰਾ

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿੱਚ ਸਾਊਦੀ ਅਰਬ ਨੇ ਵੀ ਸੰਯੁਕਤ ਅਰਬ ਅਮੀਰਾਤ ਨਾਲ ਮਿਲ ਕੇ ਈਰਾਨ ਵਿਰੁੱਧ ਕਦਮ ਚੁੱਕੇ ਸਨ, ਪਰ ਹੁਣ ਉਹ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰ ਰਿਹਾ ਹੈ।

ਇਸ ਦੇ ਬਾਵਜੂਦ, ਬਹਿਰੀਨ ਅਤੇ ਕੁਵੈਤ ਵਰਗੇ ਛੋਟੇ ਖਾੜੀ ਦੇਸ਼ਾਂ ਦਾ ਇਸ ਟਕਰਾਅ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਦਾਅਵੇ ਇਹ ਦਰਸਾਉਂਦੇ ਹਨ ਕਿ ਖੇਤਰ ਵਿੱਚ ਤਣਾਅ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ।

ਹੋਰਮੁਜ਼ ਜਲਡਮਰੂਮੱਧ 'ਤੇ ਵਧਿਆ ਦਬਾਅ

ਮੱਧ ਪੂਰਬ ਵਿੱਚ ਵਧਦੇ ਸੰਘਰਸ਼ ਦਾ ਅਸਰ ਹੋਰਮੁਜ਼ ਜਲਡਮਰੂਮੱਧ 'ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਮਹੱਤਵਪੂਰਨ ਸਮੁੰਦਰੀ ਰਸਤੇ 'ਤੇ ਤਣਾਅ ਵਧਣ ਕਾਰਨ ਵਿਸ਼ਵ ਪੱਧਰ 'ਤੇ ਤੇਲ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਰਿਪੋਰਟਾਂ ਅਨੁਸਾਰ, ਇਸ ਅਸਥਿਰਤਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

Recent News