menu-icon
Punjabi Story Line
  • Home
  • News
  • National
  • ਪੀਐਮ ਮੋਦੀ ਨੇ ਫਿਰ ਸਾਂਝਾ ਕੀਤਾ ਵੀਡਿਓ, ਕਿਹਾ- ਤੁਹਾਡੇ ਹੁੰਗਾਰੇ ਅਤੇ ਤੁਹਾਡੇ ਸਕਾਰਾਤਮਕ ਸੁਝਾਵਾਂ ਲਈ ਧੰਨਵਾਦ

ਪੀਐਮ ਮੋਦੀ ਨੇ ਫਿਰ ਸਾਂਝਾ ਕੀਤਾ ਵੀਡਿਓ, ਕਿਹਾ- ਤੁਹਾਡੇ ਹੁੰਗਾਰੇ ਅਤੇ ਤੁਹਾਡੇ ਸਕਾਰਾਤਮਕ ਸੁਝਾਵਾਂ ਲਈ ਧੰਨਵਾਦ

ਦਿੱਲੀ ਦੇ ਜੰਤਰ-ਮੰਤਰ ’ਤੇ ਪੇਪਰ ਲੀਕ ਮਾਮਲੇ 'ਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਜਤਾਉਣ ਵਾਲੇ ਵੀਡਿਓ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਹੋਰ ਵੀਡਿਓ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦੇਸ਼ਵਾਸੀਆਂ ਦੇ ਸਕਾਰਾਤਮਕ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। 

Date Updated Last Updated : 25 July 2026, 10:41 AM IST
Share:

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ’ਤੇ ਪੇਪਰ ਲੀਕ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਕ ਵੀਡਿਓ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਪੇਪਰ ਲੀਕ ਦੇ ਦੋਸ਼ੀਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਪੀਐਮ ਮੋਦੀ ਦੇ ਇਸ ਵੀਡਿਓ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਸੀ। ਪ੍ਰਸ਼ੰਸਕਾਂ ਦੇ ਇਸ ਰਿਸਪਾਂਸ ਤੋਂ ਬਾਅਦ ਉਨ੍ਹਾਂ ਦੂਜੇ ਦਿਨ ਇੱਕ ਹੋਰ ਵੀਡਿਓ ਸਾਂਝਾ ਕੀਤਾ, ਜਿਸ ਵਿੱਚ ਪ੍ਰਧਾਨਮੰਤਰੀ ਨੇ ਦੇਸ਼ਵਾਸੀਆਂ ਦੇ ਸਕਾਰਾਤਮਕ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। 

ਪੀਐਮ ਮੋਦੀ ਦਾ ਨਵਾਂ ਵੀਡਿਓ

ਦੂਜੇ ਦਿਨ ਇੰਸਟਾਗਰਾਮ ’ਤੇ ਵੀਡਿਓ ਪੋਸਟ ਕਰਦਿਆਂ ਪੀਐਮ ਮੋਦੀ ਨੇ ਕਿਹਾ-"ਮੇਰੇ ਦੁਆਰਾ ਪੋਸਟ ਕੀਤੀ ਗਈ ਵੀਡੀਓ 'ਤੇ ਤੁਹਾਡੇ ਹੁੰਗਾਰੇ ਅਤੇ ਤੁਹਾਡੇ ਸਕਾਰਾਤਮਕ ਸੁਝਾਵਾਂ ਲਈ ਸਾਰਿਆਂ ਦਾ ਧੰਨਵਾਦ। ਇਹ ਪਿਆਰ ਜਾਰੀ ਰਹੇ, ਅਤੇ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ​​ਅਤੇ ਸਰਗਰਮ ਹੋਵੇ। ਧੰਨਵਾਦ, ਧੰਨਵਾਦ ਦੋਸਤੋ।" ਪੀਐਮ ਮੋਦੀ ਦੇ ਇਸ ਵੀਡਿਓ ਨੂੰ ਹੁਣ ਤੱਕ 80 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

 

ਪਹਿਲੇ ਵੀਡਿਓ ਵਿੱਚ ਕੀ ਕਿਹਾ ਸੀ?

ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਵੀਡਿਓ ਵਿੱਚ ਕਿਹਾ ਸੀ, ‘ਦੋਸਤੋ, ਮੈਂ ਜਾਣਦਾ ਹਾਂ ਕਿ ਪੇਪਰ ਲੀਕ ਹੋਣਾ ਕੋਈ ਆਮ ਮੁੱਦਾ ਨਹੀਂ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਦੁਖਦਾਈ ਹੈ। ਇਸੇ ਲਈ ਪਿਛਲੇ ਢਾਈ ਮਹੀਨਿਆਂ ਵਿੱਚ ਕਈ ਵੱਡੇ ਕਦਮ ਚੁੱਕੇ ਗਏ ਹਨ। ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਉਹ ਜੇਲ੍ਹ ਵਿੱਚ ਹਨ। ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਸੀ ਕਿ ਵਿਦਿਆਰਥੀਆਂ ਦਾ ਇੱਕ ਸਾਲ ਵੀ ਬਰਬਾਦ ਨਾ ਹੋਵੇ, ਇਸ ਲਈ ਪ੍ਰੀਖਿਆਵਾਂ ਤੁਰੰਤ ਕਰਵਾਉਣਾ ਬਹੁਤ ਜ਼ਰੂਰੀ ਸੀ।’ 

ਪੇਪਰ ਲੀਕ ਮਾਮਲੇ ’ਤੇ ਵੀਡਿਓ ਨੇ ਪਾਰ ਕੀਤੇ 303 ਮਿਲੀਅਨ ਵਿਊਜ਼

ਪੇਪਰ ਲੀਕ ਮਾਮਲੇ ’ਤੇ ਬਣਾਈ ਗਈ ਉਨ੍ਹਾਂ ਦੀ ਪਹਿਲੀ ਵੀਡਿਓ ਨੇ 303 ਮਿਲੀਅਨ (30 ਕਰੋੜ ਤੋਂ ਵੱਧ) ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ।

Recent News