menu-icon
Punjabi Story Line
  • Home
  • News
  • International
  • ਵੇਖਦੇ ਹੀ ਵੇਖਦੇ ਅੱਗ ਦਾ ਗੋਲਾ ਬਣਿਆ ਟੋਕਿਓ ਦਾ ਸਕੂਲ, ਬੱਚਿਆਂ ਸਮੇਤ 300 ਲੋਕਾਂ ਦਾ ਕੀਤਾ ਗਿਆ ਰੈਸਕਿਊ

ਵੇਖਦੇ ਹੀ ਵੇਖਦੇ ਅੱਗ ਦਾ ਗੋਲਾ ਬਣਿਆ ਟੋਕਿਓ ਦਾ ਸਕੂਲ, ਬੱਚਿਆਂ ਸਮੇਤ 300 ਲੋਕਾਂ ਦਾ ਕੀਤਾ ਗਿਆ ਰੈਸਕਿਊ

ਜਾਪਾਨ ਦੇ ਉੱਤਰੀ ਟੋਕਿਓ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਘਟਨਾ ਟਾਕੀਨੋਗਾਵਾ ਡੇਸਾਨ ਐਲੀਮੈਂਟਰੀ ਸਕੂਲ ਵਿੱਚ ਵਾਪਰੀ, ਜਿੱਥੇ ਅੱਗ ਚੌਥੀ ਮੰਜ਼ਿਲ 'ਤੇ ਸਥਿਤ ਸੰਗੀਤ ਕਮਰੇ ਵਿੱਚ ਲੱਗ ਗਈ, ਜਿਸਦੇ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾਇਆ ਗਿਆ।

Date Updated Last Updated : 19 June 2026, 11:15 AM IST
Share:

ਟੋਕਿਓ. ਜਾਪਾਨ ਦੇ ਉੱਤਰੀ ਟੋਕਿਓ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ ਨੂੰ ਉੱਤਰੀ ਟੋਕੀਓ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਅੱਗ ਲੱਗ ਗਈ। ਇਹ ਘਟਨਾ ਟਾਕੀਨੋਗਾਵਾ ਡੇਸਾਨ ਐਲੀਮੈਂਟਰੀ ਸਕੂਲ ਵਿੱਚ ਵਾਪਰੀ, ਜਿੱਥੇ ਅੱਗ ਚੌਥੀ ਮੰਜ਼ਿਲ 'ਤੇ ਸਥਿਤ ਸੰਗੀਤ ਕਮਰੇ ਵਿੱਚ ਲੱਗੀ। ਸਾਵਧਾਨੀ ਦੇ ਤੌਰ 'ਤੇ, ਅੱਗ ਲੱਗਣ ਤੋਂ ਤੁਰੰਤ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ।

 

ਬੱਚਿਆਂ ਦਾ ਘੁੱਟਿਆ ਦਮ  

NHK ਦੀ ਰਿਪੋਰਟ ਮੁਤਾਬਿਕ, ਸਕੂਲ 'ਚ ਅੱਗ ਲੱਗਣ ਤੇ ਧੂੰਏਂ ਕਾਰਣ ਕਈ ਬੱਚਿਆਂ ਦਾ ਦਮ ਘੁੱਟਣ ਗਿਆ, ਜਿਸ ਕਾਰਣ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਇਨ੍ਹਾਂ ਬੱਚਿਆਂ ਨੂੰ ਸਾਹ ਦੇ ਨਾਲ ਧੂੰਆਂ ਅੰਦਰ ਜਾਣ ਕਾਰਣ ਤਕਲੀਫ਼ ਹੋਈ। ਜਦੋਂ ਇਹ ਹਾਦਸਾ ਹੋਇਆ ਤਾਂ ਉਸ ਵੇਲੇ ਸਕੂਲ 'ਚ ਲਗਭਗ 300 ਬੱਚੇ ਅਤੇ ਕਰਮਚਾਰੀ ਮੌਜੂਦ ਸਨ।

 

 

ਫਾਇਰ ਵਿਭਾਗ ਨੇ ਅੱਗ 'ਤੇ ਪਾਇਆ ਕਾਬੂ

ਇਸ ਹਾਦਸੇ 'ਚ ਪ੍ਰਭਾਵਿਤ ਲੋਕਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਕੁਝ ਦੀ ਸਿਹਤ ਜਾਂਚ ਕੀਤੀ ਗਈ। ਫਾਇਰ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ

ਇਸ ਘਟਨਾ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਵਿਸਥਾਰਤ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਚੱਲ ਪਾਵੇਗਾ।

ਸਕੂਲ ਅਸਥਾਈ ਤੌਰ 'ਤੇ ਬੰਦ 

ਇਸ ਘਟਨਾ ਤੋਂ ਬਾਅਦ, ਸਕੂਲ ਦੇ ਅਹਾਤੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

Tags :

Recent News