menu-icon
Punjabi Story Line
  • Home
  • News
  • International
  • ਕੋਰੋਨਾ ਤੋਂ ਬਾਅਦ ਇਸ ਨਵੇਂ ਵਾਇਰਸ ਨੇ ਮਚਾਈ ਦਹਿਸ਼ਤ, 101 ਲੋਕਾਂ ਦੀ ਹੋਈ ਇਬੋਲਾ ਨਾਲ ਮੌਤ

ਕੋਰੋਨਾ ਤੋਂ ਬਾਅਦ ਇਸ ਨਵੇਂ ਵਾਇਰਸ ਨੇ ਮਚਾਈ ਦਹਿਸ਼ਤ, 101 ਲੋਕਾਂ ਦੀ ਹੋਈ ਇਬੋਲਾ ਨਾਲ ਮੌਤ

ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਨੇ ਲੋਕਾਂ ਦੇ ਵਿੱਚ ਦਹਿਸ਼ਤ ਮਚਾ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ (DRC) ਵਿੱਚ ਇਬੋਲਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਅਜੇ ਤੱਕ ਇਸ ਵਾਇਰਸ ਨਾਲ਼ ਪੀੜਿਤ 101 ਲੋਕ ਆਪਣੀ ਜਾਨ ਗੰਵਾ ਬੈਠੇ ਹਨ ਤੇ 500 ਤੋਂ ਵੱਧ ਇਬੋਲਾ ਪਾਜ਼ਿਟਿਵ ਹਨ। 

Date Updated Last Updated : 10 June 2026, 05:00 PM IST
Share:

ਕਾਂਗੋ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਨੇ ਲੋਕਾਂ ਦੇ ਵਿੱਚ ਦਹਿਸ਼ਤ ਮਚਾ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ (DRC) ਵਿੱਚ ਇਬੋਲਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਅਜੇ ਤੱਕ ਇਸ ਵਾਇਰਸ ਨਾਲ਼ ਪੀੜਿਤ 101 ਲੋਕ ਆਪਣੀ ਜਾਨ ਗੰਵਾ ਬੈਠੇ ਹਨ ਤੇ 500 ਤੋਂ ਵੱਧ ਇਬੋਲਾ ਪਾਜ਼ਿਟਿਵ ਹਨ। 

ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆ ਇੱਕ ਵਾਰ ਫਿਰ ਇੱਕ ਖਤਰਨਾਕ ਵਾਇਰਸ ਨੇ ਦਸਤਕ ਦੇ ਦਿੱਤੀ ਹੈ, ਜਿਸ ਲੋਕਾਂ ਦੀ ਚਿੰਤਾ ਵੱਧ ਗਈ ਹੈ। ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ (ਡੀ.ਆਰ.ਸੀ.) ਵਿੱਚ ਇਬੋਲਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਦੇਸ਼ ਵਿੱਚ ਇਬੋਲਾ ਦੇ 550 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 101 ਲੋਕ ਆਪਣੀ ਜਾਨ ਗੰਵਾ ਚੁੱਕੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਸ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਇਸ ਨੂੰ ਕਾਬੂ ਕਰਨਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।

ਹਰ ਹਫ਼ਤੇ ਵੱਧ ਰਹੇ ਨਵੇਂ ਕੇਸ

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ, ਪੂਰਬੀ ਖੇਤਰਾਂ ਇਟੂਰੀ ਅਤੇ ਉੱਤਰੀ ਕੀਵੂ ਵਿੱਚ ਇੱਕ ਹੀ ਦਿਨ ਦੌਰਾਨ 35 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 10 ਮੌਤਾਂ ਵੀ ਸ਼ਾਮਲ ਹਨ। ਹਾਲਾਂਕਿ, ਕੁਝ ਰਾਹਤ ਵਾਲੀ ਗੱਲ ਇਹ ਹੈ ਕਿ 7 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਪਰਤ ਗਏ ਹਨ। ਇਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਮੌਜੂਦਾ ਰਫ਼ਤਾਰ ਨਾਲ ਵਾਇਰਸ ਫੈਲਦਾ ਰਿਹਾ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਇਸ ਵੇਲੇ ਸੈਂਕੜੇ ਲੋਕ ਹਸਪਤਾਲਾਂ ਅਤੇ ਆਈਸੋਲੇਸ਼ਨ  ਵਿੱਚ ਹਨ, ਜਦਕਿ ਕਈ ਹੋਰ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਸੰਪਰਕ ਵਿੱਚ ਆਏ ਲੋਕਾਂ ਦੀ ਨਿਗਰਾਨੀ ਜਾਰੀ

ਇਬੋਲਾ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਟੀਮਾਂ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਅਤੇ ਨਿਗਰਾਨੀ ਕਰ ਰਹੀਆਂ ਹਨ। ਪ੍ਰਭਾਵਿਤ ਖੇਤਰਾਂ ਵਿੱਚ ਸੰਪਰਕ ਟਰੇਸਿੰਗ ਦੀ ਦਰ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਜੇ ਵੀ ਲੋੜੀਂਦੇ ਪੱਧਰ ਤੋਂ ਘੱਟ ਹੈ।

ਹਜ਼ਾਰਾਂ ਲੋਕਾਂ ਨੂੰ ਨਿਗਰਾਨੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਸਾਰੇ ਲੋਕਾਂ ਤੱਕ ਪਹੁੰਚਣਾ ਸਿਹਤ ਵਿਭਾਗ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਉੱਤਰੀ ਕੀਵੂ ਦੀਆਂ ਲੈਬੋਰਟਰੀਆਂ 'ਤੇ ਕੰਮ ਦਾ ਬਹੁਤ ਵੱਧ ਬੋਝ ਹੈ। ਜਾਂਚ ਲਈ ਲੋੜੀਂਦੇ ਰੀਐਜੈਂਟਸ ਦੀ ਕਮੀ ਕਾਰਨ ਕਈ ਨਮੂਨਿਆਂ ਦੀਆਂ ਰਿਪੋਰਟਾਂ ਅਜੇ ਵੀ ਬਕਾਇਆ ਹਨ।

ਇਬੋਲਾ ਕਿਉਂ ਬਣ ਰਿਹਾ ਹੈ ਵੱਡਾ ਖ਼ਤਰਾ?

ਦੱਸ ਦੇਇਏ, ਇਬੋਲਾ ਦੇ ਮੌਜੂਦਾ ਪ੍ਰਕੋਪ ਦੀ ਅਧਿਕਾਰਤ ਪੁਸ਼ਟੀ 15 ਮਈ ਨੂੰ ਕੀਤੀ ਗਈ ਸੀ। ਇਹ ਲਾਗ ਇਬੋਲਾ ਵਾਇਰਸ ਦੇ ਬੁੰਡੀਬੁਗਯੋ ਸਟ੍ਰੇਨ ਨਾਲ ਜੁੜੀ ਹੋਈ ਹੈ। ਭਾਵੇਂ ਇਹ ਸਟ੍ਰੇਨ ਕੁਝ ਹੋਰ ਕਿਸਮਾਂ ਨਾਲੋਂ ਘੱਟ ਆਮ ਮੰਨਿਆ ਜਾਂਦਾ ਹੈ, ਪਰ ਇਹ ਗੰਭੀਰ ਬਿਮਾਰੀ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


 

Recent News