Russia: ਰੂਸੀ ਫੌਜ ਦੇ ਕਾਰਗੋ ਜਹਾਜ਼ ਦੇ ਇੰਜਣ 'ਚ ਅੱਗ ਲਗਣ ਕਾਰਨ ਵੱਡਾ ਹਾਦਸਾ, 15 ਲੋਕਾਂ ਦੀ ਮੌਤ

Russia: ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਾਦਸਾ ਰੂਸ ਦੇ ਇਵਾਨੋਵੋ ਖੇਤਰ 'ਚ ਹੋਇਆ। ਰੂਸੀ ਸਮਾਚਾਰ ਏਜੰਸੀਆਂ ਨੇ ਵੀ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Share:

Russia News: ਰੂਸੀ ਫੌਜ ਦਾ ਕਾਰਗੋ ਜਹਾਜ਼ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ। ਨਿਊਜ਼ ਏਜੰਸੀ ਰਾਇਟਰਜ਼ ਦੀ ਖ਼ਬਰ ਮੁਤਾਬਕ ਇਹ ਹਾਦਸਾ ਜਹਾਜ਼ ਦੇ ਇੰਜਣ 'ਚ ਅੱਗ ਲੱਗਣ ਕਾਰਨ ਵਾਪਰਿਆ। ਫੌਜੀ ਜਹਾਜ਼ ਇਲਯੂਸ਼ਿਨ ਆਈਐਲ-76 ਵਿੱਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਦੀ ਇਸ ਘਟਨਾ ਵਿੱਚ ਮੌਤ ਹੋ ਗਈ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਹਾਦਸਾ ਰੂਸ ਦੇ ਇਵਾਨੋਵੋ ਖੇਤਰ 'ਚ ਹੋਇਆ। ਰੂਸੀ ਸਮਾਚਾਰ ਏਜੰਸੀਆਂ ਨੇ ਵੀ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਰਿਪੋਰਟਾਂ ਦੇ ਅਨੁਸਾਰ, ਰੂਸੀ ਸੋਸ਼ਲ ਮੀਡੀਆ ਨੈਟਵਰਕਸ 'ਤੇ ਕਈ ਅਣ-ਪ੍ਰਮਾਣਿਤ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਦੇ ਇੰਜਣ ਅਜੇ ਵੀ ਚਾਲੂ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਇੰਜਣ ਨੂੰ ਟੇਕ-ਆਫ ਦੌਰਾਨ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦਾ ਸ਼ਿਕਾਰ ਰੂਸੀ ਫੌਜ ਦਾ ਭਾਰੀ ਮਾਲਵਾਹਕ ਜਹਾਜ਼ ਹੈ ਜੋ 1970 ਤੋਂ ਸੇਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ