Italy 'ਚ ਪੰਜਾਬੀ ਨੌਜਾਵਨ ਦੀ ਮੌਤ, 40 ਦਿਨ ਬਾਅਦ ਗੁਰਦਾਸਪੁਰ 'ਚ ਪਹੁੰਚਾਈ ਗਈ ਮ੍ਰਿਤਕ ਦੇਹ

ਵਿਦੇਸ਼ਾਂ ਵਿੱਚ ਹੁਣ ਤੱਕ ਵੱਡੇ ਪੱਧਰ ਤੇ ਪੰਜਾਬੀ ਨੌਜਾਵਨਾਂ ਦੀਆਂ ਮੌਤਾਂ ਹਈਆਂ ਹਨ। ਖਾਸਕਰਕੇ ਕੈਨੇਡਾ ਵਿੱਚ ਪੰਜਾਬੀ ਮੁੰਡਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਤੇ ਹੁਣ ਮੁੜ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖਬਰ ਅਨੁਸਾਰ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ Death ਹੋ ਗਈ। ਉਹ ਕੰਮ ਦੇ ਸਿਲਸਿਲੇ ਵਿੱਚ ਪੁਰਗਾਲ ਗਿਆ ਸੀ। 

Share:

ਪੰਜਾਬ ਨਿਊਜ। ਦੀਨਾਨਗਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਕਸਬਾ ਪੁਰਾਣਾਸ਼ਾਲਾ ਨੇੜੇ ਪਿੰਡ ਗੁਰੀਆ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਪਿਛਲੇ ਦਿਨੀਂ ਪੁਰਤਗਾਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੀ ਲਾਸ਼ ਪਿੰਡ ਪੁੱਜੀ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀ ਹਰਜੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਪੁਰਤਗਾਲ ਕੰਮ ਕਰਨ ਗਿਆ ਸੀ। 40 ਦਿਨ ਪਹਿਲਾਂ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕਰੀਬ ਦੋ ਸਾਲ ਪਹਿਲਾਂ ਇਟਲੀ ਰਹਿੰਦੇ ਆਪਣੇ ਭਰਾ ਕੋਲ ਗਿਆ ਸੀ। ਉਥੋਂ ਉਹ ਕਰੀਬ ਅੱਠ ਮਹੀਨੇ ਪਹਿਲਾਂ ਪੁਰਤਗਾਲ ਗਿਆ ਸੀ।

ਚਾਲੀ ਦਿਨ ਪਹਿਲਾਂ ਮਿਲੀ ਸੀ ਮੌਤ ਦੀ ਸੂਚਨਾ

ਉਸ ਨੇ ਦੱਸਿਆ ਕਿ ਮਨਪ੍ਰੀਤ ਦੇ ਨਾਲ ਰਹਿੰਦੇ ਇੱਕ ਨੌਜਵਾਨ ਨੇ ਉਸ ਨੂੰ ਚਾਲੀ ਦਿਨ ਪਹਿਲਾਂ ਮਨਪ੍ਰੀਤ ਦੀ ਮੌਤ ਦੀ ਸੂਚਨਾ ਦਿੱਤੀ ਸੀ। ਉਸ ਨੇ ਦੱਸਿਆ ਕਿ ਮਨਪ੍ਰੀਤ ਨੇ ਇਟਲੀ ਰਹਿੰਦੇ ਹੋਏ ਆਪਣੇ ਭਰਾ ਨੂੰ ਦੱਸਿਆ ਸੀ ਕਿ ਉਸ ਦੀ ਕਿਸੇ ਨੌਜਵਾਨ ਨਾਲ ਲੜਾਈ ਹੋ ਗਈ ਹੈ। ਕੁਝ ਦਿਨਾਂ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ। ਉਸ ਨੇ ਦੱਸਿਆ ਕਿ ਪਰਿਵਾਰ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਤੋਂ ਅਸਮਰੱਥ ਹੈ। ਹੁਣ ਐਨਆਰਆਈ ਸਭਾ ਦੇ ਯਤਨਾਂ ਸਦਕਾ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਉਹ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕੇ। ਮਨਪ੍ਰੀਤ ਦਾ ਪਿੰਡ ਵਿੱਚ ਹੀ ਸਾਰੀਆਂ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ