menu-icon
Punjabi Story Line
  • Home
  • News
  • International
  • ਓਮਾਨ ਨੇੜੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਤੇ ਭਾਰਤ ਨੇ ਦਿਖਾਈ ਸਖ਼ਤੀ, ਹਮਲਿਆਂ ਦੀ ਕੀਤੀ ਨਿੰਦਾ 

ਓਮਾਨ ਨੇੜੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਤੇ ਭਾਰਤ ਨੇ ਦਿਖਾਈ ਸਖ਼ਤੀ, ਹਮਲਿਆਂ ਦੀ ਕੀਤੀ ਨਿੰਦਾ 

ਸਮੁੰਦਰੀ ਰਸਤਿਆਂ ਵਿੱਚ ਇੱਕ ਵਾਰ ਫਿਰ ਖ਼ਤਰਨਾਕ ਵਾਰਦਾਤ ਸਾਹਮਣੇ ਆਈ ਹੈ। ਓਮਾਨ ਦੇ ਸਮੁੰਦਰੀ ਸੀਮਾ ਨੇੜੇ ਭਾਰਤੀ ਮਲਾਹਾਂ ਨਾਲ ਲੱਦਿਆ ਜਹਾਜ਼ ਐਮ.ਟੀ. ਜਲਵੀਰ ਤੇ ਹਮਲਾ ਹੋਇਆ ਹੈ। ਇਹ ਘਟਨਾ ਪਿਛਲੇ ਤਿੰਨ ਦਿਨਾਂ ਦੌਰਾਨ ਇਸ ਖੇਤਰ ਵਿੱਚ ਹੋਣ ਵਾਲਾ ਤੀਜਾ ਅਜਿਹਾ ਹਮਲਾ ਹੈ, ਜਿਸਨੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

Date Updated Last Updated : 11 June 2026, 04:18 PM IST
Share:

ਨਵੀਂ ਦਿੱਲੀ: ਮੱਧ ਪੂਰਬ ਵਿੱਚ ਇੱਕ ਵਾਰ ਫਿਰ ਤਣਾਅ ਵਧ ਜਾਂਦਾ ਹੈ। ਇਸ ਦੌਰਾਨ, ਖਾੜੀ ਖੇਤਰ ਵਿੱਚ ਭਾਰਤੀ ਮਲਾਹਾਂ ਨੂੰ ਲਿਜਾ ਰਹੇ ਟੈਂਕਰਾਂ 'ਤੇ ਵੀ ਹਮਲਾ ਹੋਇਆ ਹੈ। ਇਸ ਕਾਰਵਾਈ ਤੇ ਭਾਰਤ ਸਰਕਾਰ ਨੇ ਸਖਤੀ ਦਿਖਾਈ ਹੈ ਤੇ ਹਮਲਿਆਂ ਦੀ ਨਿੰਦੀ ਦੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਨ੍ਹਾਂ ਘਟਨਾਵਾਂ ਨੂੰ ਬਹੁਤ ਚਿੰਤਾਜਨਕ ਦੱਸਿਆ ਅਤੇ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਓਮਾਨ ਦੇ ਤੱਟ ਨੇੜੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਲਾਪਤਾ ਹੋਣ ਦੀ ਰਿਪੋਰਟ ਕੀਤੇ ਗਏ ਤਿੰਨ ਭਾਰਤੀ ਮਲਾਹਾਂ ਦੀ ਜਾਨ ਚਲੀ ਗਈ ਹੈ। 


ਜਹਾਜ਼ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਏਸ਼ੀਆ ਵਿੱਚ ਭਾਰਤੀ ਮਲਾਹਾਂ ਨਾਲ ਜੁੜੀਆਂ ਕਈ ਘਟਨਾਵਾਂ ਵਾਪਰੀਆਂ ਹਨ। ਅਸੀਂ ਆਪਣੇ ਮਲਾਹ ਭਾਈਚਾਰੇ ਦੀ ਭਲਾਈ ਅਤੇ ਸੁਰੱਖਿਆ ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਨੂ ਇਹ ਦੋਹਰਾਉਣ ਦੀ ਜਰੂਰਤ ਨਹੀਂ ਹੈ। ਕੱਲ੍ਹ, ਅਸੀਂ ਓਮਾਨ ਦੇ ਤੱਟ 'ਤੇ ਇੱਕ ਜਹਾਜ਼ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਬਦਕਿਸਮਤੀ ਨਾਲ ਅਸੀਂ ਤਿੰਨ ਭਾਰਤੀ ਨਾਗਰਿਕਾਂ ਨੂੰ ਗੁਆ ਦਿੱਤਾ। ਅਸੀਂ ਅਮਰੀਕੀ ਸੀਡੀਏ ਨੂੰ ਤਲਬ ਕੀਤਾ ਅਤੇ ਸਖ਼ਤ ਵਿਰੋਧ ਦਰਜ ਕਰਵਾਇਆ। ਸਾਨੂੰ ਉਮੀਦ ਹੈ ਕਿ ਅਮਰੀਕਾ ਸਾਡੀ ਸ਼ਿਕਾਇਤ ਵੱਲ ਧਿਆਨ ਦੇਵੇਗਾ।"
 
ਗੱਲਬਾਤ ਤੇ ਕੂਟਨੀਤੀ ਦਾ ਦਿੱਤਾ ਸੱਦਾ 

ਭਾਰਤ ਨੇ ਇਹਨਾਂ ਹਮਲਿਆਂ ਨੂੰ ਖੇਤਰ 'ਚ ਫੈਲ ਜੰਗ ਦਾ ਨਤੀਜਾ ਦੱਸਿਆ। ਮੰਤਰਾਲੇ ਨੇ ਕਿਹਾ- ''ਅਸੀਂ ਗੱਲਬਾਤ ਤੇ ਕੂਟਨੀਤੀ ਦਾ ਵੀ ਸੱਦਾ ਦਿੰਦੇ ਹਾਂ ਤਾਂ ਜੋ ਖੇਤਰ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਅਤੇ ਸਥਿਰਤਾ ਵਾਪਸ ਆ ਸਕੇ।" 

ਜਹਾਜ਼ਰਾਨੀ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਦੱਸਿਆ ਕਿ ਸੋਮਵਾਰ (8 ਜੂਨ, 2026) ਤੋਂ ਭਾਰਤੀ ਮਲਾਹਾਂ ਨੂੰ ਲੈ ਕੇ ਜਾਣ ਵਾਲੇ ਤਿੰਨ ਜਹਾਜ਼ਾਂ 'ਤੇ ਹਮਲਾ ਕੀਤਾ ਗਿਆ ਹੈ।

ਸਰਕਾਰ ਦੇ ਅਨੁਸਾਰ, ਸੋਮਵਾਰ ਨੂੰ 'ਮੈਰੀਵੈਕਸ' ਜਹਾਜ਼ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਵਿੱਚ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਤੋਂ ਬਾਅਦ, ਬੁੱਧਵਾਰ (10 ਜੂਨ, 2026), 24 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ 'ਐਮਟੀ ਸੇਟੇਬੇਲੋ' ਜਹਾਜ਼ 'ਤੇ ਹਮਲਾ ਹੋਇਆ, ਜਿਸ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਜਾਨ ਚਲੀ ਗਈ, ਜਦੋਂ ਕਿ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। ਵੀਰਵਾਰ (11 ਜੂਨ, 2026) ਨੂੰ 'ਐਮਟੀ ਜਲਵੀਰ' ਨੂੰ ਇੱਕ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿੱਚ ਸਵਾਰ ਸਾਰੇ 20 ਭਾਰਤੀ ਮਲਾਹ ਸੁਰੱਖਿਅਤ ਹਨ।

Recent News