menu-icon
Punjabi Story Line
  • Home
  • News
  • International
  • ਅਫ਼ਗਾਨਿਸਤਾਨ ਵਿੱਚ ਹਵਾਈ ਕਾਰਵਾਈਆਂ 'ਤੇ ਭਾਰਤ ਨੇ ਪਾਕਿਸਤਾਨ ਨੂੰ ਘੇਰਿਆ, ਕਿਹਾ-'ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ..

ਅਫ਼ਗਾਨਿਸਤਾਨ ਵਿੱਚ ਹਵਾਈ ਕਾਰਵਾਈਆਂ 'ਤੇ ਭਾਰਤ ਨੇ ਪਾਕਿਸਤਾਨ ਨੂੰ ਘੇਰਿਆ, ਕਿਹਾ-'ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ..

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (UNSC) ਵਿੱਚ ਅਫ਼ਗਾਨਿਸਤਾਨ ਦੇ ਮੁੱਦੇ 'ਤੇ ਹੋਈ ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਤੀਖੇ ਸ਼ਬਦਾਂ ਵਿੱਚ ਘੇਰਿਆ। ਭਾਰਤ ਦੇ ਸਥਾਈ ਪ੍ਰਤੀਨਿਧੀ ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਅਕਸਰ ਆਪਣੀਆਂ ਅੰਦਰੂਨੀ ਚੁਣੌਤੀਆਂ ਅਤੇ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਗਲਤ ਜਾਣਕਾਰੀ ਅਤੇ ਭੜਕਾਊ ਪ੍ਰਚਾਰ ਦਾ ਸਹਾਰਾ ਲੈਂਦਾ ਹੈ।

Date Updated Last Updated : 09 June 2026, 12:49 PM IST
Share:

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (UNSC) ਵਿੱਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਦੋਹਰੇ ਚਰਿੱਤਰ ਨੂੰ ਬੇਨਕਾਬ ਕਰ ਦਿੱਤਾ ਹੈ। UNSC ਵਿੱਚ ਅਫ਼ਗਾਨਿਸਤਾਨ ਦੀ ਸਥਿਤੀ 'ਤੇ ਹੋਈ ਚਰਚਾ ਦੌਰਾਨ ਭਾਰਤ ਨੇ ਪਾਕਿਸਤਾਨ ਦੀ ਤਿੱਖੀ ਆਲੋਚਨਾ ਕੀਤੀ। ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ਸਮੱਸਿਆਵਾਂ ਅਤੇ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਭਰਮਜਨਕ ਜਾਣਕਾਰੀ ਅਤੇ ਨਫ਼ਰਤ ਭਰੇ ਪ੍ਰਚਾਰ ਦਾ ਸਹਾਰਾ ਲੈਂਦਾ ਹੈ।

ਇਸਲਾਮਾਬਾਦ ਨੂੰ ਸੁਣਾਈ ਖਰੀ-ਖੋਟੀ

ਭਾਰਤੀ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਸੇਨਾ ਦੇ ਹਮਲਿਆਂ ਦਾ ਜ਼ਿਕਰ ਕਰਦਿਆ ਇਸਲਾਮਾਬਾਦ ਨੂੰ ਖੂਬ ਖਰੀ-ਖੋਟੀ ਸੁਣਾਈ। ਉਹਨਾਂ ਕਿਹਾ , "ਇੱਕ ਕਤਲੇਆਮ ਨੂੰ ਫੌਜੀ ਕਾਰਵਾਈ ਵਜੋਂ ਢੱਕਣ ਨਾਲ ਦੋਸ਼ੀ ਨੂੰ ਦੋਸ਼ ਤੋਂ ਮੁਕਤ ਨਹੀਂ ਕੀਤਾ ਜਾਂਦਾ। ਨਾਗਰਿਕਾਂ ਨੂੰ ਮਾਰਨਾ, ਉਨ੍ਹਾਂ ਨੂੰ ਅਪਾਹਜ ਬਣਾਉਣਾ ਅਤੇ ਬੱਚਿਆਂ ਨੂੰ ਅਨਾਥ ਬਣਾਉਣਾ ਅੱਤਵਾਦ ਵਿਰੋਧੀ ਕਾਰਵਾਈ ਨਹੀਂ ਹੈ।"

'ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਬੇਰਹਿਮ ਹਵਾਈ ਹਮਲੇ' 

ਇੱਕ ਤਿੱਖੀ ਆਲੋਚਨਾ ਵਿੱਚ, ਭਾਰਤ ਨੇ ਦੱਸਿਆ ਕਿ ਪਾਕਿਸਤਾਨ - ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਇਸਲਾਮੀ ਏਕਤਾ ਦੇ ਉੱਚੇ ਸਿਧਾਂਤਾਂ ਦਾ ਉੱਚੀ ਆਵਾਜ਼ ਵਿੱਚ ਐਲਾਨ ਕਰਦਾ ਹੈ - ਖੁਦ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਬੇਰਹਿਮ ਹਵਾਈ ਹਮਲੇ ਕਰ ਰਿਹਾ ਹੈ। ਭਾਰਤ ਨੇ ਇਸਨੂੰ "ਪਾਕਿਸਤਾਨ ਦੇ ਪਖੰਡ ਦੀ ਸੰਪੂਰਨ ਉਦਾਹਰਣ" ਦੱਸਿਆ।
 
ਇਹ ਝੂਠਾ ਬਿਰਤਾਂਤ ਪਾਕਿਸਤਾਨੀ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੋਵਾਂ ਨੂੰ ਗੁੰਮਰਾਹ ਕਰਨ ਲਈ ਘੜਿਆ ਗਿਆ ਹੈ। ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਦੋਸ਼ ਲਗਾਉਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਭਾਰਤ ਨੇ ਕਿਹਾ ਕਿ ਇਹ 'ਨਫ਼ਰਤ ਦੀ ਫੈਕਟਰੀ' ਸਿਰਫ਼ ਪਾਕਿਸਤਾਨੀ ਜਨਤਾ ਦਾ ਧਿਆਨ ਦੇਸ਼ ਦੇ ਘਰੇਲੂ ਰਾਜਨੀਤਿਕ ਅਤੇ ਆਰਥਿਕ ਸੰਕਟਾਂ ਤੋਂ ਬਾਹਰੀ ਖਤਰਿਆਂ ਵੱਲ ਹਟਾਉਣ ਲਈ ਚਲਾਈ ਜਾ ਰਹੀ ਹੈ।

ਚਰਚਾ ਦੌਰਾਨ ਭਾਰਤ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ 'ਤੇ ਦੋਸ਼ ਲਗਾਉਣ ਦੀ ਬਜਾਏ ਆਪਣੇ ਦੇਸ਼ ਦੇ ਰਾਜਨੀਤਿਕ, ਆਰਥਿਕ ਅਤੇ ਸੁਰੱਖਿਆ ਸੰਬੰਧੀ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

 ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਹਮਲੇ

ਦੱਸ ਦੇਈਏ ਇਸ ਸਾਲ ਦੀ ਸ਼ੁਰੂਆਤ ਵਿੱਚ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ ਵਧਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਸਥਿਤੀ ਹੋਰ ਗੰਭੀਰ ਹੋ ਗਈ ਸੀ। ਸੰਯੁਕਤ ਰਾਸ਼ਟਰ ਨਾਲ ਜੁੜੀਆਂ ਰਿਪੋਰਟਾਂ ਮੁਤਾਬਕ, ਫਰਵਰੀ 2026 ਵਿੱਚ ਹੋਈਆਂ ਹਵਾਈ ਕਾਰਵਾਈਆਂ ਦੌਰਾਨ ਕਈ ਆਮ ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। 

Recent News