ਅਮਰੀਕਾ ਦੇ ਇਕ ਸਰਕਾਰੀ ਪਲੇਟਫਾਰਮ ’ਤੇ ਜਾਰੀ ਨਕਸ਼ੇ ਨੇ ਕਸ਼ਮੀਰ ਮਸਲੇ ਦੀ ਪੁਰਾਣੀ ਚਰਚਾ ਨੂੰ ਨਵੇਂ ਸਿਰੇ ਤੋਂ ਜਗਾ ਦਿੱਤਾ ਹੈ ਕਿਉਂਕਿ ਇਸ ਨਕਸ਼ੇ ’ਚ ਜੰਮੂ ਕਸ਼ਮੀਰ ਦਾ ਪੂਰਾ ਇਲਾਕਾ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ ਨਾਂ ਲਾਈਨ ਆਫ ਕੰਟਰੋਲ ਦਿਖਾਈ ਗਈ ਹੈ ਨਾਂ ਹੀ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨੂੰ ਵੱਖਰਾ ਕੀਤਾ ਗਿਆ ਹੈ ਇਹ ਨਕਸ਼ਾ ਕਿਸੇ ਅਖ਼ਬਾਰ ਦੀ ਗ੍ਰਾਫਿਕ ਨਹੀਂ ਸਗੋਂ ਅਮਰੀਕੀ ਸਰਕਾਰ ਦੇ ਆਧਿਕਾਰਿਕ ਦਸਤਾਵੇਜ਼ ਨਾਲ ਜੁੜਿਆ ਹੋਇਆ ਹੈ ਅਜਿਹੇ ਨਕਸ਼ੇ ਬਿਨਾਂ ਕਈ ਪੱਧਰਾਂ ਦੀ ਜਾਂਚ ਤੋਂ ਬਾਅਦ ਜਾਰੀ ਨਹੀਂ ਹੁੰਦੇ ਇਸ ਕਰਕੇ ਇਸਨੂੰ ਆਮ ਗਲਤੀ ਕਹਿ ਕੇ ਖਾਰਜ ਕਰਨਾ ਔਖਾ ਹੈ ਅੰਤਰਰਾਸ਼ਟਰੀ ਸਿਆਸਤ ’ਚ ਨਕਸ਼ੇ ਸਿਰਫ ਤਸਵੀਰ ਨਹੀਂ ਹੁੰਦੇ ਇਹ ਸਪਸ਼ਟ ਸੰਕੇਤ ਹੁੰਦੇ ਹਨ।
ਭਾਰਤ ਕਈ ਦਹਾਕਿਆਂ ਤੋਂ ਇਹ ਗੱਲ ਸਾਫ ਕਹਿੰਦਾ ਆ ਰਿਹਾ ਹੈ ਕਿ ਜੰਮੂ ਕਸ਼ਮੀਰ ਅਤੇ ਲਦਾਖ ਦਾ ਹਰ ਇੰਚ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਪਾਕਿਸਤਾਨ ਦਾ ਕਬਜ਼ਾ ਗੈਰਕਾਨੂੰਨੀ ਹੈ ਹੁਣ ਅਮਰੀਕਾ ਦੇ ਇਸ ਨਕਸ਼ੇ ਨੇ ਭਾਰਤ ਦੇ ਇਸੀ ਰੁਖ ਨੂੰ ਬਿਨਾਂ ਕਿਸੇ ਸਿੱਧੇ ਬਿਆਨ ਦੇ ਮਜ਼ਬੂਤੀ ਦਿੱਤੀ ਹੈ ਇਹ ਮੰਨਤਾ ਕਿਸੇ ਪ੍ਰੈਸ ਕਾਨਫਰੰਸ ਵਿੱਚ ਨਹੀਂ ਸਗੋਂ ਇਕ ਆਧਿਕਾਰਿਕ ਦਸਤਾਵੇਜ਼ ਵਿੱਚ ਸਾਹਮਣੇ ਆਈ ਹੈ ਜਿਸਨੂੰ ਬਾਅਦ ਵਿੱਚ ਬਦਲਣਾ ਆਸਾਨ ਨਹੀਂ ਹੁੰਦਾ ਭਾਰਤ ਲਈ ਇਹ ਲੰਬੇ ਸਮੇਂ ਦੀ ਕੂਟਨੀਤਕ ਨੀਤੀ ਦੀ ਸਫਲਤਾ ਵਜੋਂ ਵੀ ਵੇਖਿਆ ਜਾ ਰਿਹਾ ਹੈ ਇਹ ਦਰਸਾਉਂਦਾ ਹੈ ਕਿ ਲਗਾਤਾਰ ਇਕੋ ਗੱਲ ਕਹਿਣਾ ਕਈ ਵਾਰ ਅਸਰ ਦਿਖਾ ਜਾਂਦਾ ਹੈ।
ਇਸ ਨਕਸ਼ੇ ਦੇ ਸਾਹਮਣੇ ਆਉਂਦੇ ਹੀ ਪਾਕਿਸਤਾਨੀ ਸਿਆਸਤ ਅਤੇ ਮੀਡੀਆ ਵਿੱਚ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਇਸਲਾਮਾਬਾਦ ਸਾਲਾਂ ਤੋਂ ਅੰਤਰਰਾਸ਼ਟਰੀ ਮੰਚਾਂ ’ਤੇ ਪੀਓਕੇ ਨੂੰ ਵਿਵਾਦਤ ਇਲਾਕਾ ਦੱਸ ਕੇ ਆਪਣਾ ਮਾਮਲਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਹੁਣ ਅਮਰੀਕਾ ਵਰਗੇ ਪ੍ਰਭਾਵਸ਼ਾਲੀ ਦੇਸ਼ ਵੱਲੋਂ ਪੀਓਕੇ ਨੂੰ ਭਾਰਤ ਦਾ ਹਿੱਸਾ ਦਿਖਾਉਣਾ ਪਾਕਿਸਤਾਨ ਲਈ ਵੱਡਾ ਕੂਟਨੀਤਕ ਝਟਕਾ ਹੈ ਸ਼ਹਬਾਜ਼ ਸ਼ਰੀਫ ਸਰਕਾਰ ਦੇ ਸਾਹਮਣੇ ਦਿੱਕਤ ਇਹ ਹੈ ਕਿ ਵਿਰੋਧ ਕਰਨ ਨਾਲ ਅਮਰੀਕਾ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ ਅਤੇ ਚੁੱਪ ਰਹਿਣ ਨਾਲ ਘਰੇਲੂ ਸਿਆਸਤ ਵਿੱਚ ਦਬਾਅ ਵਧ ਸਕਦਾ ਹੈ ਇਸੇ ਦੋਧਾਰੀ ਸਥਿਤੀ ਨੇ ਪਾਕਿਸਤਾਨ ਨੂੰ ਅਸਹਜ ਕਰ ਦਿੱਤਾ ਹੈ।
ਕੂਟਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਕਸ਼ੇ ਨੂੰ ਸਿਰਫ ਗ੍ਰਾਫਿਕ ਗਲਤੀ ਕਹਿ ਕੇ ਟਾਲਣਾ ਸਹੀ ਨਹੀਂ ਹੋਵੇਗਾ ਕਿਉਂਕਿ ਅਮਰੀਕਾ ਆਮ ਤੌਰ ’ਤੇ ਕਸ਼ਮੀਰ ਮਸਲੇ ’ਤੇ ਬਹੁਤ ਸੰਤੁਲਿਤ ਅਤੇ ਤਟਸਥ ਰੁਖ ਰੱਖਦਾ ਆਇਆ ਹੈ ਪਰ ਇਸ ਵਾਰ ਨਕਸ਼ੇ ’ਚ ਉਹ ਸੰਤੁਲਨ ਦਿਖਾਈ ਨਹੀਂ ਦਿੰਦਾ ਇਹ ਗੱਲ ਹੋਰ ਵੀ ਧਿਆਨ ਖਿੱਚਦੀ ਹੈ ਕਿ ਅਮਰੀਕਾ ਵੱਲੋਂ ਇਸ ਮਾਮਲੇ ’ਤੇ ਤੁਰੰਤ ਕੋਈ ਸਫਾਈ ਨਹੀਂ ਦਿੱਤੀ ਗਈ ਕਈ ਵਾਰ ਅੰਤਰਰਾਸ਼ਟਰੀ ਸਿਆਸਤ ਵਿੱਚ ਚੁੱਪੀ ਵੀ ਇਕ ਸਪਸ਼ਟ ਸੰਕੇਤ ਹੁੰਦੀ ਹੈ ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ ਹੁਣ ਭਾਰਤ ਦੇ ਰੁਖ ਨੂੰ ਹੋਰ ਗੰਭੀਰਤਾ ਨਾਲ ਦੇਖ ਰਿਹਾ ਹੈ।
ਇਹ ਨਕਸ਼ਾ ਭਾਰਤ ਅਤੇ ਅਮਰੀਕਾ ਦੇ ਅੰਤਰਿਮ ਵਪਾਰ ਸਮਝੌਤੇ ਨਾਲ ਜੁੜੀ ਜਾਣਕਾਰੀ ਸਾਂਝੀ ਕਰਦੇ ਸਮੇਂ ਵਰਤਿਆ ਗਿਆ ਸੀ ਜਿਸ ’ਚ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈ ਪਰ ਵਪਾਰ ਨਾਲੋਂ ਵੱਧ ਚਰਚਾ ਨਕਸ਼ੇ ਦੀ ਹੋ ਰਹੀ ਹੈ ਇਹ ਦਰਸਾਉਂਦਾ ਹੈ ਕਿ ਹੁਣ ਆਰਥਿਕ ਸਾਂਝ ਦੇ ਨਾਲ ਨਾਲ ਸਿਆਸੀ ਸਮਝ ਵੀ ਅੱਗੇ ਵਧ ਰਹੀ ਹੈ ਅਜਿਹੇ ਸੰਕੇਤ ਸਿਰਫ ਦੋ ਦੇਸ਼ਾਂ ਤੱਕ ਸੀਮਤ ਨਹੀਂ ਰਹਿੰਦੇ ਸਗੋਂ ਪੂਰੇ ਖੇਤਰ ਦੀ ਸਿਆਸਤ ’ਤੇ ਅਸਰ ਪਾਂਦੇ ਹਨ ਪਾਕਿਸਤਾਨ ਲਈ ਇਹ ਬਦਲਾਅ ਚਿੰਤਾ ਵਾਲਾ ਹੈ ਜਦਕਿ ਭਾਰਤ ਲਈ ਇਹ ਮੌਕਾ ਬਣਦਾ ਦਿਖ ਰਿਹਾ ਹੈ।
ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਅਮਰੀਕਾ ਅੱਗੇ ਕੀ ਰੁਖ ਅਪਣਾਂਦਾ ਹੈ ਕੀ ਉਹ ਇਸ ਨਕਸ਼ੇ ’ਤੇ ਕਾਇਮ ਰਹਿੰਦਾ ਹੈ ਜਾਂ ਕੋਈ ਸਫਾਈ ਦੇ ਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਦਾ ਹੈ ਇੰਨਾ ਜ਼ਰੂਰ ਹੈ ਕਿ ਇਸ ਨਕਸ਼ੇ ਨੇ ਕਸ਼ਮੀਰ ਮਸਲੇ ’ਤੇ ਨਵੀਂ ਚਰਚਾ ਅਤੇ ਨਵਾਂ ਦਬਾਅ ਪੈਦਾ ਕਰ ਦਿੱਤਾ ਹੈ ਅੱਗੇ ਚੱਲ ਕੇ ਹਰ ਬਿਆਨ ਹਰ ਦਸਤਾਵੇਜ਼ ਅਤੇ ਹਰ ਮੀਟਿੰਗ ਇਸੀ ਨਕਸ਼ੇ ਦੇ ਸੰਦਰਭ ਵਿੱਚ ਪੜ੍ਹੀ ਜਾਵੇਗੀ ਇਹ ਮਾਮਲਾ ਹੁਣ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਰਹੇਗਾ ਸਗੋਂ ਖੇਤਰੀ ਸਿਆਸਤ ’ਚ ਵੀ ਇਸਦੇ ਅਸਰ ਨਜ਼ਰ ਆ ਸਕਦੇ ਹਨ।