menu-icon
Punjabi Story Line
  • Home
  • News
  • Auto
  • ਇਨ੍ਹਾਂ 7 ਸੀਟਰ ਕਾਰਾਂ ਦੇ ਲੋਕ ਹੋਏ ਦਿਵਾਨੇ, ਅਰਟਿਗਾ ਤੇ ਇਨੋਵਾ ਦੇ ਸ਼ੋਰੂਮਾਂ ‘ਚ ਲੱਗੀ ਭੀੜ, ਵੇਖੋ ਅਪ੍ਰੈਲ ਦੀਆਂ ਟਾਪ 8 MPV ਕਾਰਾਂ

ਇਨ੍ਹਾਂ 7 ਸੀਟਰ ਕਾਰਾਂ ਦੇ ਲੋਕ ਹੋਏ ਦਿਵਾਨੇ, ਅਰਟਿਗਾ ਤੇ ਇਨੋਵਾ ਦੇ ਸ਼ੋਰੂਮਾਂ ‘ਚ ਲੱਗੀ ਭੀੜ, ਵੇਖੋ ਅਪ੍ਰੈਲ ਦੀਆਂ ਟਾਪ 8 MPV ਕਾਰਾਂ

  ਭਾਰਤ ਵਿੱਚ ਵੱਡੀਆਂ ਫੈਮਿਲੀ ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਖ਼ਾਸ ਕਰਕੇ 7 ਸੀਟਰ MPV ਕਾਰਾਂ ਲੋਕਾਂ ਦੀ ਪਹਿਲੀ ਪਸੰਦ ਬਣਦੀਆਂ ਜਾ ਰਹੀਆਂ ਹਨ। ਅਪ੍ਰੈਲ 2026 ਦੇ ਸੇਲਜ਼ ਅੰਕੜਿਆਂ ਵਿੱਚ ਮਾਰੁਤੀ ਸੁਜ਼ੁਕੀ ਅਰਟਿਗਾ ਨੇ ਸਭ ਤੋਂ ਵੱਧ ਵਿਕਰੀ ਕਰਕੇ ਬਾਜ਼ਾਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ।

Date Updated Last Updated : 13 May 2026, 02:20 PM IST
Share:

ਭਾਰਤੀ ਬਾਜ਼ਾਰ ਵਿੱਚ 7 ਸੀਟਰ ਕਾਰਾਂ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। ਵੱਡੀਆਂ ਫੈਮਿਲੀਆਂ ਅਤੇ ਲੰਬੇ ਸਫ਼ਰ ਪਸੰਦ ਕਰਨ ਵਾਲੇ ਲੋਕ MPV ਕਾਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਨ।

ਅਰਟਿਗਾ ਬਣੀ ਸਭ ਤੋਂ ਵੱਧ ਵਿਕਣ ਵਾਲੀ MPV

ਮਾਰੁਤੀ ਸੁਜ਼ੁਕੀ ਅਰਟਿਗਾ ਅਪ੍ਰੈਲ 2026 ਵਿੱਚ ਸਭ ਤੋਂ ਵੱਧ ਵਿਕਣ ਵਾਲੀ 7 ਸੀਟਰ ਕਾਰ ਰਹੀ। ਪਿਛਲੇ ਮਹੀਨੇ ਇਸ ਦੀਆਂ 19,063 ਯੂਨਿਟ ਵਿਕੀਆਂ, ਜੋ ਸਾਲਾਨਾ ਅਧਾਰ ‘ਤੇ ਲਗਭਗ 20.8 ਫੀਸਦੀ ਵਾਧੇ ਨਾਲ ਹਨ।

ਇਨੋਵਾ ਸੀਰੀਜ਼ ਦਾ ਵੀ ਜ਼ਬਰਦਸਤ ਕਰੇਜ਼

ਟੋਯੋਟਾ ਇਨੋਵਾ ਕ੍ਰਿਸਟਾ ਅਤੇ ਇਨੋਵਾ ਹਾਈਕ੍ਰਾਸ ਦੀ ਕੁੱਲ 9,630 ਯੂਨਿਟ ਵਿਕੀਆਂ। ਇਹ ਗੱਡੀਆਂ ਆਪਣੇ ਪ੍ਰੀਮੀਅਮ ਲੁੱਕ, ਸ਼ਾਨਦਾਰ ਫੀਚਰਾਂ ਅਤੇ ਮਾਈਲੇਜ ਕਾਰਨ ਗਾਹਕਾਂ ਵਿੱਚ ਕਾਫ਼ੀ ਲੋਕਪ੍ਰਿਯ ਹਨ।

ਕੀਆ ਕੈਰੇਨਜ਼ ਕਲੈਵਿਸ ਨੂੰ ਮਿਲਿਆ ਪਿਆਰ

ਕੀਆ ਇੰਡੀਆ ਦੀ ਫੈਮਿਲੀ ਕਾਰ ਕੈਰੇਨਜ਼ ਕਲੈਵਿਸ ਨੇ ਵੀ ਚੰਗੀ ਵਿਕਰੀ ਦਰਜ ਕੀਤੀ। ਅਪ੍ਰੈਲ ਵਿੱਚ ਇਸ ਨੂੰ 5,465 ਗਾਹਕ ਮਿਲੇ ਅਤੇ ਇਹ ਟਾਪ 8 MPV ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਰਹੀ।

ਮਾਰੁਤੀ XL6 ਦੀ ਵਿਕਰੀ ਘਟੀ

ਮਾਰੁਤੀ ਸੁਜ਼ੁਕੀ XL6 ਅਪ੍ਰੈਲ ਵਿੱਚ ਚੌਥੀ ਸਭ ਤੋਂ ਵੱਧ ਵਿਕਣ ਵਾਲੀ MPV ਰਹੀ। ਇਸ ਦੀਆਂ 3,527 ਯੂਨਿਟ ਵਿਕੀਆਂ, ਹਾਲਾਂਕਿ ਇਸ ਦੀ ਵਿਕਰੀ ਵਿੱਚ ਕਰੀਬ 15 ਫੀਸਦੀ ਦੀ ਸਾਲਾਨਾ ਕਮੀ ਵੀ ਦਰਜ ਕੀਤੀ ਗਈ।

ਟੋਯੋਟਾ ਰੂਮਿਅਨ ਦੀ ਵਧੀ ਡਿਮਾਂਡ

ਟੋਯੋਟਾ ਰੂਮਿਅਨ ਨੂੰ ਅਪ੍ਰੈਲ ਵਿੱਚ 2,585 ਗਾਹਕ ਮਿਲੇ। ਇਹ ਮਾਰੁਤੀ ਅਰਟਿਗਾ ਦਾ ਰੀਬੈਜਡ ਵਰਜਨ ਮੰਨਿਆ ਜਾਂਦਾ ਹੈ ਅਤੇ ਇਸ ਦੀ ਵਿਕਰੀ ਵਿੱਚ 5 ਫੀਸਦੀ ਦਾ ਵਾਧਾ ਵੇਖਿਆ ਗਿਆ।

ਰੇਨੋ ਟ੍ਰਾਈਬਰ ਬਣੀ ਕਿਫਾਇਤੀ ਚੋਣ

ਰੇਨੋ ਟ੍ਰਾਈਬਰ ਭਾਰਤ ਦੀਆਂ ਸਭ ਤੋਂ ਸਸਤੀ 7 ਸੀਟਰ ਕਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਅਪ੍ਰੈਲ ਵਿੱਚ ਇਸ ਦੀਆਂ 1,917 ਯੂਨਿਟ ਵਿਕੀਆਂ ਅਤੇ ਵਿਕਰੀ ਵਿੱਚ 37 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਨਵਿਕਟੋ ਅਤੇ ਵੈਲਫਾਇਰ ਦਾ ਵੀ ਜਲਵਾ

ਮਾਰੁਤੀ ਸੁਜ਼ੁਕੀ ਇਨਵਿਕਟੋ ਦੀਆਂ 237 ਯੂਨਿਟ ਅਤੇ ਟੋਯੋਟਾ ਵੈਲਫਾਇਰ ਦੀਆਂ 118 ਯੂਨਿਟ ਵਿਕੀਆਂ। ਖ਼ਾਸ ਗੱਲ ਇਹ ਰਹੀ ਕਿ ਵੈਲਫਾਇਰ ਦੀ ਵਿਕਰੀ ਵਿੱਚ 490 ਫੀਸਦੀ ਦੀ ਭਾਰੀ ਸਾਲਾਨਾ ਗ੍ਰੋਥ ਦਰਜ ਕੀਤੀ ਗਈ।

Recent News