ਕਾਂਗਰਸ ਦਾ ਕਹਿਣਾ ਹੈ ਕਿ ਭਾਰਤ ਅਮਰੀਕਾ ਵਪਾਰ ਸੌਦੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਗਈ ਜੋ ਕਿ ਗੰਭੀਰ ਸਵਾਲ ਖੜੇ ਕਰਦੀ ਹੈ ਪਾਰਟੀ ਦਾ ਦਾਅਵਾ ਹੈ ਕਿ ਜਿਵੇਂ ਪਹਿਲਾਂ ਸੰਘਰਸ਼ਵਿਰਾਮ ਦੀ ਘੋਸ਼ਣਾ ਬਾਹਰਲੇ ਦੇਸ਼ ਵੱਲੋਂ ਹੋਈ ਸੀ ਓਹੀ ਤਰ੍ਹਾਂ ਇਸ ਵਪਾਰ ਸੌਦੇ ਬਾਰੇ ਵੀ ਭਾਰਤ ਦੀ ਸਰਕਾਰ ਨੇ ਖੁਦ ਸਾਹਮਣੇ ਆ ਕੇ ਦੇਸ਼ ਨੂੰ ਨਹੀਂ ਦੱਸਿਆ ਜਿਸ ਨਾਲ ਸਰਕਾਰ ਦੀ ਨੀਅਤ ਉੱਤੇ ਸਵਾਲ ਉੱਠ ਰਹੇ ਹਨ।
ਕਾਂਗਰਸ ਨੇ ਇਹ ਵੀ ਪੁੱਛਿਆ ਹੈ ਕਿ ਕੀ ਇਸ ਸੌਦੇ ਤਹਿਤ ਭਾਰਤ ਆਪਣੇ ਬਾਜ਼ਾਰ ਅਮਰੀਕਾ ਲਈ ਲਗਭਗ ਪੂਰੀ ਤਰ੍ਹਾਂ ਖੋਲ੍ਹ ਦੇਵੇਗਾ ਕਿਉਂਕਿ ਟਰੰਪ ਦੇ ਬਿਆਨ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਟੈਰਿਫ ਅਤੇ ਗੈਰ ਟੈਰਿਫ ਰੁਕਾਵਟਾਂ ਲਗਭਗ ਸਿਫਰ ਕਰ ਦਿੱਤੀਆਂ ਜਾਣਗੀਆਂ ਪਾਰਟੀ ਦਾ ਕਹਿਣਾ ਹੈ ਕਿ ਜੇ ਐਸਾ ਹੋਇਆ ਤਾਂ ਦੇਸ਼ ਦੇ ਛੋਟੇ ਵਪਾਰੀ ਅਤੇ ਦੇਸੀ ਉਦਯੋਗ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ।
ਕਾਂਗਰਸ ਨੇ ਖਾਸ ਤੌਰ ਤੇ ਖੇਤੀ ਖੇਤਰ ਨੂੰ ਲੈ ਕੇ ਚਿੰਤਾ ਜਤਾਈ ਹੈ ਪਾਰਟੀ ਪੁੱਛ ਰਹੀ ਹੈ ਕਿ ਕੀ ਇਸ ਵਪਾਰ ਸੌਦੇ ਤਹਿਤ ਭਾਰਤੀ ਖੇਤੀਬਾੜੀ ਬਾਜ਼ਾਰ ਵੀ ਅਮਰੀਕਾ ਲਈ ਖੋਲ੍ਹ ਦਿੱਤਾ ਜਾਵੇਗਾ ਜੇ ਐਸਾ ਹੁੰਦਾ ਹੈ ਤਾਂ ਦੇਸ਼ ਦੇ ਕਿਸਾਨਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇਗੀ ਕਿਉਂਕਿ ਪਹਿਲਾਂ ਹੀ ਕਿਸਾਨ ਮਹਿੰਗਾਈ ਅਤੇ ਲਾਗਤਾਂ ਨਾਲ ਜੂਝ ਰਹੇ ਹਨ।
ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਖ਼ਬਰਾਂ ਵਿਚ ਆ ਰਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਘਟਾ ਸਕਦਾ ਹੈ ਜਾਂ ਬੰਦ ਕਰ ਸਕਦਾ ਹੈ ਅਤੇ ਉਸ ਦੀ ਥਾਂ ਅਮਰੀਕਾ ਅਤੇ ਵੇਨੇਜ਼ੂਏਲਾ ਤੋਂ ਤੇਲ ਖਰੀਦਿਆ ਜਾਵੇਗਾ ਪਾਰਟੀ ਨੇ ਪੁੱਛਿਆ ਹੈ ਕਿ ਕੀ ਸਰਕਾਰ ਨੇ ਇਸ ਤਰ੍ਹਾਂ ਦੀ ਕਿਸੇ ਸ਼ਰਤ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਜੇ ਦਿੱਤੀ ਹੈ ਤਾਂ ਦੇਸ਼ ਨੂੰ ਇਸ ਬਾਰੇ ਸੱਚ ਕਿਉਂ ਨਹੀਂ ਦੱਸਿਆ ਜਾ ਰਿਹਾ।
ਕਾਂਗਰਸ ਦਾ ਕਹਿਣਾ ਹੈ ਕਿ ਜੇ ਅਮਰੀਕਾ ਤੋਂ ਵੱਡੇ ਪੱਧਰ ਉੱਤੇ ਆਯਾਤ ਵਧਾਇਆ ਗਿਆ ਤਾਂ ਮੈਕ ਇਨ ਇੰਡੀਆ ਜਿਹੀ ਮੁਹਿੰਮ ਦਾ ਕੀ ਬਣੇਗਾ ਪਾਰਟੀ ਪੁੱਛ ਰਹੀ ਹੈ ਕਿ ਕੀ ਦੇਸੀ ਉਤਪਾਦਨ ਨੂੰ ਪਿੱਛੇ ਧੱਕ ਦਿੱਤਾ ਜਾਵੇਗਾ ਅਤੇ ਕੀ ਭਾਰਤ ਸਿਰਫ਼ ਖਰੀਦਦਾਰ ਬਣ ਕੇ ਰਹਿ ਜਾਵੇਗਾ ਇਹ ਸਵਾਲ ਸਿਰਫ਼ ਸਿਆਸਤ ਨਹੀਂ ਸਗੋਂ ਅਰਥਵਿਵਸਥਾ ਨਾਲ ਜੁੜਿਆ ਹੈ।
ਕਾਂਗਰਸ ਨੇ ਮੰਗ ਕੀਤੀ ਹੈ ਕਿ ਇਸ ਵਪਾਰ ਸੌਦੇ ਦੀ ਪੂਰੀ ਜਾਣਕਾਰੀ ਸੰਸਦ ਅਤੇ ਦੇਸ਼ ਦੇ ਸਾਹਮਣੇ ਰੱਖੀ ਜਾਵੇ ਪਾਰਟੀ ਦਾ ਕਹਿਣਾ ਹੈ ਕਿ ਐਨਾ ਵੱਡਾ ਸੌਦਾ ਬਿਨਾਂ ਚਰਚਾ ਅਤੇ ਸਪਸ਼ਟੀਕਰਨ ਦੇ ਨਹੀਂ ਹੋ ਸਕਦਾ ਅਤੇ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਰਤ ਨੇ ਕਿਹੜੀਆਂ ਸ਼ਰਤਾਂ ਮੰਨੀਆਂ ਹਨ ਅਤੇ ਕਿਹੜੀਆਂ ਨਹੀਂ।
ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ ਜੇ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਅਤੇ ਅਮਰੀਕਾ ਤੋਂ ਵੱਡੇ ਪੱਧਰ ਉੱਤੇ ਊਰਜਾ ਤਕਨਾਲੋਜੀ ਖੇਤੀ ਉਤਪਾਦ ਅਤੇ ਕੋਲਾ ਖਰੀਦੇਗਾ ਤਾਂ ਇਸ ਨਾਲ ਦੇਸ਼ ਦੀ ਰਣਨੀਤਕ ਆਜ਼ਾਦੀ ਪ੍ਰਭਾਵਿਤ ਹੋ ਸਕਦੀ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਟੈਰਿਫ ਘਟਾਉਣ ਦੀ ਗੱਲ ਹੋ ਰਹੀ ਹੈ ਪਰ ਭਾਰਤ ਵੱਲੋਂ ਕੀ ਛੂਟ ਦਿੱਤੀ ਗਈ ਇਹ ਅਜੇ ਤੱਕ ਸਾਫ਼ ਨਹੀਂ।