menu-icon
Punjabi Story Line
  • Home
  • News
  • International
  • ਪੀਓਕੇ ਵਿੱਚ JAAC का ਤਿੱਖਾ ਵਿਰੋਧ ਪ੍ਰਦਸ਼ਨ, 'ਅਸੀਮ ਮੁਨੀਰ ਅੱਤਵਾਦੀ ਹੈ' ਦੇ ਲਾਏ ਨਾਰੇ

ਪੀਓਕੇ ਵਿੱਚ JAAC का ਤਿੱਖਾ ਵਿਰੋਧ ਪ੍ਰਦਸ਼ਨ, 'ਅਸੀਮ ਮੁਨੀਰ ਅੱਤਵਾਦੀ ਹੈ' ਦੇ ਲਾਏ ਨਾਰੇ

ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ 9 ਜੂਨ ਨੂੰ ਬੁਲਾਏ ਗਏ ਬੰਦ ਅਤੇ ਵਿਰੋਧ ਪ੍ਰਦਰਸ਼ਨਾਂ ਨੇ ਅਸਥਿਰ ਰੂਪ ਧਾਰਨ ਕਰ ਲਿਆ ਹੈ। ਖੇਤਰ ਦੇ ਕਈ ਹਿੱਸਿਆਂ ਤੋਂ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

Date Updated Last Updated : 09 June 2026, 04:07 PM IST
Share:

ਨਵੀਂ ਦਿੱਲੀ: ਪਾਕਿਸਤਾਨ ਅਧਿਕਾਰਿਤ ਕਸ਼ਮੀਰ (ਪੀਓਕੇ) ਵਿੱਚ 9 ਜੂਨ ਨੂੰ ਦਿੱਤੇ ਗਏ ਬੰਦ ਅਤੇ ਵਿਰੋਧ ਦੇ ਸੱਦੇ ਨੇ ਕਈ ਇਲਾਕਿਆਂ ਵਿੱਚ ਤਣਾਅਪੂਰਨ ਸਥਿਤੀ ਪੈਦਾ ਕਰ ਦਿੱਤੀ। ਵੱਖ-ਵੱਖ ਥਾਵਾਂ ਤੋਂ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜੰਮੂ-ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ (JAAC) ਵੱਲੋਂ ਕੱਢੇ ਗਏ 'ਮੁਜ਼ੱਫਰਾਬਾਦ ਲਾਂਗ ਮਾਰਚ' ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਨੇ ਆਪਣੇ ਮੰਗਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਤੇ ਪਾਕਿਸਤਾਨੀ ਹਕੂਮਤ ਖ਼ਿਲਾਫ਼ ਰੋਸ ਜਤਾਇਆ।

ਰਾਵਲਕੋਟ ਵਿੱਚ ਵਧਿਆ ਤਣਾਅ

ਰਾਵਲਕੋਟ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਣਾਅ ਵਧਣ ਦੀਆਂ ਰਿਪੋਰਟਾਂ ਮਿਲੀਆਂ ਹਨ। ਕੁਝ ਥਾਵਾਂ 'ਤੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕਰਨੇ ਪਏ।  ਨੀ ਸੁਰੱਖਿਆ ਪ੍ਰਣਾਲੀ ਅਤੇ ਖੁਫੀਆ ਏਜੰਸੀਆਂ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਅਤੇ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ ਵਿਰੁੱਧ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਨੇ "ਅਸੀਮ ਮੁਨੀਰ ਇੱਕ ਅੱਤਵਾਦੀ ਹੈ" ਅਤੇ "ਆਈਐਸਆਈ ਇੱਕ ਅੱਤਵਾਦੀ ਸੰਗਠਨ ਹੈ" ਵਰਗੇ ਨਾਅਰੇ ਲਗਾਏ। 

ਆਗੂਆਂ ਨੇ ਲੋਕਾਂ ਨੂੰ ਡਟੇ ਰਹਿਣ ਦੀ ਅਪੀਲ ਕੀਤੀ

ਆੰਦੋਲਨ ਨਾਲ ਜੁੜੇ ਕੁਝ ਆਗੂਆਂ ਨੇ ਆਪਣੇ ਸਮਰਥਕਾਂ ਹੱਕਾਂ ਲਈ ਸ਼ਾਂਤੀਪੂਰਵਕ ਢੰਗ ਨਾਲ ਆਵਾਜ਼ ਉਠਾਉਂਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ, ਪਰ ਲੋਕ ਆਪਣੇ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ।

ਮਸਜਿਦਾਂ ਰਾਹੀਂ ਵੀ ਕੀਤੀ ਗਈ ਅਪੀਲ

ਕਈ ਇਲਾਕਿਆਂ ਵਿੱਚ ਮਸਜਿਦਾਂ ਤੋਂ ਵੀ ਲੋਕਾਂ ਨੂੰ ਲਾਂਗ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਸਥਾਨਕ ਐਲਾਨਾਂ ਰਾਹੀਂ ਲੋਕਾਂ ਨੂੰ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।

ਸਥਾਨਕ ਮੰਗਾਂ ਨੂੰ ਲੈ ਕੇ ਤੇਜ਼ ਹੋਇਆ ਆੰਦੋਲਨ

JAAC ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਆੰਦੋਲਨ ਸਥਾਨਕ ਲੋਕਾਂ ਦੀ ਰਾਜਨੀਤਿਕ ਨੁਮਾਇੰਦਗੀ, ਆਰਥਿਕ ਮੁੱਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਮੌਜੂਦਾ ਸਮੇਂ ਵਿੱਚ ਖੇਤਰ ਦੇ ਕਈ ਹਿੱਸਿਆਂ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਸੁਰੱਖਿਆ ਬਲ ਹਾਲਾਤਾਂ 'ਤੇ ਨਜ਼ਰ ਰੱਖ ਰਹੇ ਹਨ। 

Recent News