menu-icon
Punjabi Story Line
  • Home
  • News
  • International
  • ਮੱਧ ਪੂਰਬ ਸੰਕਟ ਕਾਰਨ ਅਮਰੀਕਾ ਵਿੱਚ ਮਹਿੰਗਾਈ ਦੀ ਮਾਰ, ਤੇਲ ਦੀਆਂ ਕੀਮਤਾਂ ਨੇ ਵਧਾਈ ਟਰੰਪ ਦੀ ਟੈਂਸ਼ਨ

ਮੱਧ ਪੂਰਬ ਸੰਕਟ ਕਾਰਨ ਅਮਰੀਕਾ ਵਿੱਚ ਮਹਿੰਗਾਈ ਦੀ ਮਾਰ, ਤੇਲ ਦੀਆਂ ਕੀਮਤਾਂ ਨੇ ਵਧਾਈ ਟਰੰਪ ਦੀ ਟੈਂਸ਼ਨ

ਮੱਧ ਪੂਰਬ ਵਿੱਚ ਇੱਕ ਵਾਰ ਫਿਰ ਹਮਲੇ ਤੇਜ਼ ਹੋ ਗਏ ਹਨ। ਇਨ੍ਹਾਂ ਹਮਲਿਆਂ ਕਾਰਨ ਅਮਰੀਕਾ ਦੀ ਅਰਥਵਿਵਸਥਾ 'ਤੇ ਸਿੱੱਧਾ ਅਸਰ ਪਿਆ ਹੈ, ਜਿੱਥੇ ਮਹਿੰਗਾਈ ਦਰ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਕਾਰਣ ਟਰੰਪ ਦੀ ਚਿੰਤਾ ਵੀ ਵੱਧ ਗਈ ਹੈ।

Date Updated Last Updated : 11 June 2026, 11:39 AM IST
Share:

ਅਮਰੀਕਾ: ਮੱਧ ਪੂਰਬ ਵਿੱਚ ਇੱਕ ਵਾਰ ਫਿਰ ਤਣਾਅਪੂਰਨ ਹਾਲਾਤ ਬਣ ਗਏ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਲਗਾਤਾਰ ਦੂਜੇ ਦਿਨ ਵੀ ਹਮਲਿਆਂ ਅਤੇ ਜਵਾਬੀ ਕਾਰਵਾਈਆਂ ਦਾ ਦੌਰ ਜਾਰੀ ਰਿਹਾ। ਇਸ ਵਧਦੇ ਸੰਘਰਸ਼  ਦਾ ਅਸਰ ਹੁਣ ਵਿਸ਼ਵ ਅਰਥਵਿਵਸਥਾ ਅਤੇ ਊਰਜਾ ਬਾਜ਼ਾਰਾਂ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਤੇ ਇੱਕਦਮ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦਾ ਸਿੱਧਾ ਪ੍ਰਭਾਵ ਅਮਰੀਕਾ ਦੀ ਅਰਥਵਿਵਸਥਾ 'ਤੇ ਵੀ ਪਿਆ ਹੈ, ਜਿੱਥੇ ਮਹਿੰਗਾਈ ਦਰ ਵਿੱਚ ਵੱਡਾ ਵਾਧਾ ਹੋਇਆ ਹੈ।

ਅਮਰੀਕਾ ਵਿੱਚ ਮਹਿੰਗਾਈ 4 ਫੀਸਦੀ ਤੋਂ ਪਾਰ

ਤਾਜ਼ਾ ਅੰਕੜਿਆਂ ਮੁਤਾਬਕ, ਮਈ ਮਹੀਨੇ ਦੌਰਾਨ ਅਮਰੀਕਾ ਦੀ ਖਪਤਕਾਰ ਕੀਮਤ ਸੂਚਕਾਂਕ (CPI) ਆਧਾਰਿਤ ਮਹਿੰਗਾਈ ਦਰ ਵਧ ਕੇ 4.2 ਫੀਸਦੀ ਤੱਕ ਪਹੁੰਚ ਗਈ। ਇਹ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਊਰਜਾ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਇਸ ਵਧਦੀ ਮਹਿੰਗਾਈ ਦਾ ਇੱਕ ਮੁੱਖ ਕਾਰਨ ਹੈ।


ਮਹਿੰਗਾਈ ਦੇ ਲਗਾਤਾਰ ਵਧਣ ਨਾਲ ਅਮਰੀਕੀ ਪਰਿਵਾਰਾਂ ਉੱਤੇ ਵਿੱਤੀ ਦਬਾਅ ਵਧ ਰਿਹਾ ਹੈ। ਕਈ ਘਰਾਂ ਨੂੰ ਰੋਜ਼ਾਨਾ ਖਰਚੇ ਪੂਰੇ ਕਰਨ ਲਈ ਆਪਣੀਆਂ ਬਚਤਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਮਹਿੰਗਾਈ ਦੀ ਦਰ ਤਨਖਾਹਾਂ ਵਿੱਚ ਹੋ ਰਹੇ ਵਾਧੇ ਨਾਲੋਂ ਉੱਚੀ ਰਹਿਣ ਕਾਰਨ ਖਰੀਦ ਸ਼ਕਤੀ 'ਤੇ ਵੀ ਅਸਰ ਪੈ ਰਿਹਾ ਹੈ।

ਸ਼ੇਅਰ ਬਾਜ਼ਾਰ 'ਤੇ ਵੀ ਪਿਆ ਅਸਰ

ਈਰਾਨ-ਅਮਰੀਕਾ ਟਕਰਾਅ ਦੇ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਵੀ ਨਿਵੇਸ਼ਕਾਂ ਦੀ ਚਿੰਤਾ ਸਪਸ਼ਟ ਦਿਖਾਈ ਦਿੱਤੀ। ਮਹਿੰਗਾਈ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਡਾਓ ਜੋਨਜ਼ ਇੰਡੈਕਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਬਾਜ਼ਾਰ ਦਾ ਮਾਹੌਲ ਨਕਾਰਾਤਮਕ ਹੋ ਗਿਆ।

ਟਰੰਪ ਸਰਕਾਰ ਲਈ ਬਣੀ ਨਵੀਂ ਚੁਣੌਤੀ

ਮਹਿੰਗਾਈ ਵਿੱਚ ਆਇਆ ਇਹ ਵਾਧਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਲਈ ਵੀ ਸਿਆਸੀ ਚੁਣੌਤੀ ਬਣ ਸਕਦਾ ਹੈ। ਆਉਣ ਵਾਲੀਆਂ ਮੱਧ-ਅਵਧੀ ਚੋਣਾਂ ਤੋਂ ਪਹਿਲਾਂ ਵਧਦੀ ਮਹਿੰਗਾਈ ਵੋਟਰਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈ। ਟਰੰਪ ਨੇ ਆਪਣੇ 2024 ਦੇ ਚੋਣ ਪ੍ਰਚਾਰ ਦੌਰਾਨ ਮਹਿੰਗਾਈ ਘਟਾਉਣ ਦੇ ਵਾਅਦੇ ਕੀਤੇ ਸਨ, ਇਸ ਲਈ ਤਾਜ਼ਾ ਆਰਥਿਕ ਅੰਕੜੇ ਉਨ੍ਹਾਂ ਦੀ ਸਰਕਾਰ ਲਈ ਦਬਾਅ ਵਧਾ ਸਕਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੱਧ ਪੂਰਬ ਵਿੱਚ ਤਣਾਅ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਇਸ ਦਾ ਅਸਰ ਨਾ ਸਿਰਫ਼ ਅਮਰੀਕਾ, ਸਗੋਂ ਵਿਸ਼ਵ ਅਰਥਵਿਵਸਥਾ 'ਤੇ ਵੀ ਪੈ ਸਕਦਾ ਹੈ।


 

Recent News