America 'ਚ ਰਹਿ ਰਹੇ ਲੋਕ ਹੁਣ ਬਿਨਾਂ ਦੇਸ਼ ਛੱਡੇ ਆਪਣਾ ਵੀਜ਼ਾ ਕਰਵਾ ਸਕਣਗੇ ਰੀਨਿਊ, USCIS ਨੇ ਨਵੇਂ ਨਿਯਮਾਂ ਦਾ ਕੀਤਾ ਐਲਾਨ

ਜੇਕਰ ਰਜਿਸਟ੍ਰੇਸ਼ਨ ਸਮੱਗਰੀ ਗਲਤ ਜਾਂ ਅਵੈਧ ਪਾਈ ਜਾਂਦੀ ਹੈ ਤਾਂ USCIS ਕੋਲ H-1B ਪਟੀਸ਼ਨਾਂ ਨੂੰ ਅਸਵੀਕਾਰ ਜਾਂ ਰੱਦ ਕਰਨ ਦੀ ਸਮਰੱਥਾ ਹੈ। USCIS ਨੇ ਫੀਸ ਅਨੁਸੂਚੀ ਦੇ ਅੰਤਮ ਨਿਯਮ ਦੀ ਵੀ ਘੋਸ਼ਣਾ ਕੀਤੀ, ਜੋ ਕਿ FY 2025 H-1B ਕੈਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਤੋਂ ਬਾਅਦ ਪ੍ਰਭਾਵੀ ਹੋਵੇਗਾ।

Share:

ਹਾਈਲਾਈਟਸ

  • ਪਟੀਸ਼ਨਰ ਕਾਗਜ਼ੀ ਫਾਰਮ I-129 H-1B 'ਤੇ ਪਟੀਸ਼ਨਾਂ ਦਾਇਰ ਕਰਨਾ ਜਾਰੀ ਰੱਖ ਸਕਦੇ ਹਨ

International News: ਅਮਰੀਕਾ 'ਚ ਰਹਿ ਰਹੇ ਲੋਕ ਹੁਣ ਬਿਨਾਂ ਦੇਸ਼ ਛੱਡੇ ਆਪਣਾ ਵੀਜ਼ਾ ਰੀਨਿਊ ਕਰਵਾ ਸਕਣਗੇ। ਹੁਣ ਭਾਰਤੀ ਅਮਰੀਕਾ ਵਿੱਚ ਰਹਿੰਦੇ ਹੋਏ ਵੀ H-1 ਵੀਜ਼ਾ ਰੀਨਿਊ ਕਰਾਉਣ ਲਈ ਅਪਲਾਈ ਕਰ ਸਕਣਗੇ। H-1B ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਅਤੇ ਧੋਖਾਧੜੀ ਦੇ ਖਤਰਿਆਂ ਨੂੰ ਘੱਟ ਕਰਨ ਲਈ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਵਿੱਤੀ ਸਾਲ 2025 H-1B ਕੈਪ ਲਈ ਅੰਤਿਮ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਇਹ ਨਿਯਮ ਸਾਰਿਆਂ ਲਈ ਨਿਰਪੱਖਤਾ ਅਤੇ ਬਰਾਬਰ ਮੌਕੇ ਯਕੀਨੀ ਬਣਾਉਣਗੇ।

ਰਜਿਸਟ੍ਰੇਸ਼ਨਾਂ ਦੀ ਚੋਣ unique beneficiary ਦੇ ਆਧਾਰ 'ਤੇ ਕੀਤੀ ਜਾਵੇਗੀ

ਰਜਿਸਟ੍ਰੇਸ਼ਨਾਂ ਦੀ ਚੋਣ unique beneficiary ਦੇ ਆਧਾਰ 'ਤੇ ਕੀਤੀ ਜਾਵੇਗੀ, ਜਿਸ ਨਾਲ ਧੋਖਾਧੜੀ ਦੀ ਸੰਭਾਵਨਾ ਘਟੇਗੀ ਅਤੇ ਚੋਣ ਦੇ ਬਰਾਬਰ ਮੌਕੇ ਯਕੀਨੀ ਬਨਣਗੇ। ਵਿੱਤੀ ਸਾਲ 2025 ਵਿੱਚ ਸ਼ੁਰੂਆਤੀ ਰਜਿਸਟ੍ਰੇਸ਼ਨ ਅਵਧੀ ਦੇ ਨਾਲ ਸ਼ੁਰੂ ਕਰਦੇ ਹੋਏ, USCIS ਨੂੰ ਰਜਿਸਟਰ ਕਰਨ ਵਾਲਿਆਂ ਨੂੰ ਹਰੇਕ ਲਾਭਪਾਤਰੀ ਲਈ ਵੈਧ ਪਾਸਪੋਰਟ ਜਾਣਕਾਰੀ ਜਾਂ ਵੈਧ ਯਾਤਰਾ ਦਸਤਾਵੇਜ਼ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ। 

ਸ਼ੁਰੂਆਤੀ ਰਜਿਸਟ੍ਰੇਸ਼ਨ ਦੀ ਮਿਆਦ 6 ਮਾਰਚ ਤੋਂ 22 ਮਾਰਚ, 2024 ਤੱਕ ਹੋਵੇਗੀ

ਜੇਕਰ ਰਜਿਸਟ੍ਰੇਸ਼ਨ ਸਮੱਗਰੀ ਗਲਤ ਜਾਂ ਅਵੈਧ ਹੈ ਤਾਂ USCIS ਕੋਲ H-1B ਪਟੀਸ਼ਨਾਂ ਨੂੰ ਅਸਵੀਕਾਰ ਜਾਂ ਰੱਦ ਕਰਨ ਦੀ ਸਮਰੱਥਾ ਹੈ। USCIS ਨੇ ਫੀਸ ਅਨੁਸੂਚੀ ਦੇ ਅੰਤਮ ਨਿਯਮ ਦੀ ਵੀ ਘੋਸ਼ਣਾ ਕੀਤੀ, ਜੋ ਕਿ FY 2025 H-1B ਕੈਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਤੋਂ ਬਾਅਦ ਪ੍ਰਭਾਵੀ ਹੋਵੇਗਾ। ਵਿੱਤੀ ਸਾਲ 2025 H-1 B ਕੈਪ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ ਦੀ ਮਿਆਦ 6 ਮਾਰਚ, 2024 ਤੋਂ 22 ਮਾਰਚ, 2024 ਤੱਕ ਹੋਵੇਗੀ।

ਆਰਗੇਨਾਈਜ਼ੇਸ਼ਨਲ ਅਕਾਊਂਟ ਲਾਂਚ ਕੀਤਾ ਜਾਵੇਗਾ

USCIS 28 ਫਰਵਰੀ ਨੂੰ ਆਰਗੇਨਾਈਜ਼ੇਸ਼ਨਲ ਅਕਾਊਂਟ ਲਾਂਚ ਕਰੇਗਾ, ਜਿਸ ਨਾਲ H-1B ਰਜਿਸਟ੍ਰੇਸ਼ਨ, ਪਟੀਸ਼ਨਾਂ ਅਤੇ ਸੰਬੰਧਿਤ ਫਾਰਮਾਂ 'ਤੇ ਸਹਿਯੋਗ ਦੀ ਇਜਾਜ਼ਤ ਹੋਵੇਗੀ। ਗੈਰ-ਕੈਪ H-1B ਪਟੀਸ਼ਨਾਂ ਲਈ ਫਾਰਮ I-129 ਅਤੇ ਫਾਰਮ I-907 ਦੀ ਆਨਲਾਈਨ ਫਾਈਲਿੰਗ ਵੀ ਉਸੇ ਮਿਤੀ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਪਟੀਸ਼ਨਰ ਕਾਗਜ਼ੀ ਫਾਰਮ I-129 H-1B ਪਟੀਸ਼ਨਾਂ ਦਾਇਰ ਕਰਨਾ ਜਾਰੀ ਰੱਖ ਸਕਦੇ ਹਨ। ਆਨਲਾਈਨ ਫਾਈਲਿੰਗ ਦਾ ਵਿਕਲਪ 1 ਅਪ੍ਰੈਲ, 2024 ਤੋਂ ਉਪਲਬਧ ਹੋਵੇਗਾ।

ਐੱਚ-1 ਬੀ ਪ੍ਰਕਿਰਿਆ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਹੋਵੇਗੀ

ਯੂਐੱਸਸੀਆਈਐੱਸ ਦੇ ਨਿਰਦੇਸ਼ਕ ਉਰ ਐੱਮ.ਜਾਦੌ ਨੇ ਕਿਹਾ, "ਇਨ੍ਹਾਂ ਖੇਤਰਾਂ ਵਿੱਚ ਸੁਧਾਰ ਪਟੀਸ਼ਨਕਰਤਾਵਾਂ ਅਤੇ ਲਾਭਪਾਤਰੀਆਂ ਲਈ ਐੱਚ-1ਬੀ ਦੀ ਚੋਣ ਨੂੰ ਵਧੇਰੇ ਉਚਿਤ ਬਣਾ ਦੇਣਗੇ ਅਤੇ ਐੱਚ-1ਬੀ ਪ੍ਰਕਿਰਿਆ ਨੂੰ ਰਜਿਸਟ੍ਰੇਸ਼ਨ ਤੋਂ ਲੈ ਕੇ ਅੰਤਿਮ ਫੈਸਲੇ ਤੱਕ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਬਣਾ ਦੇਣਗੇ।” ਇਸ ਦਾ ਉਦੇਸ਼ ਪੂਰੇ ਐੱਚ-1 ਬੀ ਪ੍ਰੋਗਰਾਮ, ਨੂੰ ਵਧੇਰੇ ਪਾਰਦਰਸ਼ੀ, ਕੁਸ਼ਲ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੋਂ ਮੁਕਤ ਬਣਾਉਣਾ ਹੈ।

ਇਹ ਵੀ ਪੜ੍ਹੋ

Tags :