menu-icon
Punjabi Story Line
  • Home
  • News
  • International
  • ਰੂਸੀ ਹਮਲਿਆਂ ਤੋਂ ਜੂਝਦੇ ਯੂਕ੍ਰੇਨ ਨੇ ਅਮਰੀਕਾ ਤੇ ਯੂਰਪ ਤੋਂ ਪੈਟਰੀਅਟ ਮਿੱਸਾਈਲਾਂ ਦੀ ਕੀਤੀ ਫ਼ੌਰੀ ਮੰਗ, ਜ਼ੇਲੈਂਸਕੀ ਨੇ ਕਿਹਾ- ਹਥਿਆਰ ਗੋਦਾਮਾਂ 'ਚ ਨਾ ਰੱਖੋ

ਰੂਸੀ ਹਮਲਿਆਂ ਤੋਂ ਜੂਝਦੇ ਯੂਕ੍ਰੇਨ ਨੇ ਅਮਰੀਕਾ ਤੇ ਯੂਰਪ ਤੋਂ ਪੈਟਰੀਅਟ ਮਿੱਸਾਈਲਾਂ ਦੀ ਕੀਤੀ ਫ਼ੌਰੀ ਮੰਗ, ਜ਼ੇਲੈਂਸਕੀ ਨੇ ਕਿਹਾ- ਹਥਿਆਰ ਗੋਦਾਮਾਂ 'ਚ ਨਾ ਰੱਖੋ

ਯੂਕ੍ਰੇਨੀ ਰਾਸ਼ਟਰਪਤੀ ਨੇ ਰੂਸ ਵੱਲੋਂ ਕੀਤੇ ਗਏ ਹਮਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਰੂਸ ਨੇ ਰਾਤ ਭਰ ਵਿੱਚ ਕੁੱਲ 35 ਮਿੱਸਾਈਲਾਂ, ਜਿਨ੍ਹਾਂ ਵਿਚੋਂ 27 ਬੈਲਿਸਟਿਕ ਮਿੱਸਾਈਲਾਂ ਸਨ, ਅਤੇ ਲਗਭਗ 185-190 ਡਰੋਨ ਦਾਗੇ, ਪਰ ਪੈਟਰੀਅਟ ਸਿਸਟਮ ਲਈ ਲੋੜੀਂਦੀਆਂ ਇੰਟਰਸੈਪਟਰ ਮਿੱਸਾਈਲਾਂ ਦੀ ਘਾਟ ਕਾਰਨ ਯੂਕ੍ਰੇਨ ਸਿਰਫ਼ ਇੱਕ ਬੈਲਿਸਟਿਕ ਮਿੱਸਾਈਲ ਨੂੰ ਹੀ ਨਿਸ਼ਾਨਾ ਬਣਾ ਕੇ ਢਾਹ ਸਕਿਆ।

Date Updated Last Updated : 02 August 2026, 06:39 PM IST
Share:

ਰੂਸ ਵੱਲੋਂ ਤਾਜ਼ਾ ਰਾਤੋ-ਰਾਤ ਕੀਤੇ ਗਏ ਵੱਡੇ ਮਿੱਸਾਈਲ ਤੇ ਡਰੋਨ ਹਮਲਿਆਂ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕੀ ਤੇ ਯੂਰਪੀ ਦੇਸ਼ਾਂ ਨੂੰ ਆਪਣੇ ਗੋਦਾਮਾਂ ਵਿੱਚ ਪਈਆਂ ਪੈਟਰੀਅਟ ਏਅਰ ਡਿਫੈਂਸ ਸਿਸਟਮ ਦੀਆਂ ਇੰਟਰਸੈਪਟਰ ਮਿੱਸਾਈਲਾਂ ਤੁਰੰਤ ਯੂਕ੍ਰੇਨ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹਰ ਰੋਜ਼ ਦੀ ਦੇਰੀ ਰੂਸੀ ਹਮਲਿਆਂ ਕਾਰਨ ਹੋਰ ਮਾਸੂਮ ਜਾਨਾਂ ਦੇ ਜਾਣ ਦਾ ਖ਼ਤਰਾ ਵਧਾਉਂਦੀ ਹੈ, ਇਸ ਲਈ ਰੱਖਿਆ ਸਹਾਇਤਾ ਨੂੰ ਸਮੇਂ ਸਿਰ ਯੁੱਧ ਖੇਤਰ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਮੰਗ ਹੈ। ਰੂਸੀ ਹਮਲੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 40 ਲੋਕ ਜ਼ਖ਼ਮੀ ਹਨ।

ਪੈਟਰੀਅਟ ਇੰਟਰਸੈਪਟਰਾਂ ਦੀ ਘਾਟ ਕਾਰਨ ਰੋਕ ਸਕੇ ਸਿਰਫ਼ ਇੱਕ ਮਿਸਾਈਲ

ਯੂਕ੍ਰੇਨੀ ਰਾਸ਼ਟਰਪਤੀ ਨੇ ਰੂਸ ਵੱਲੋਂ ਕੀਤੇ ਗਏ ਹਮਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਰੂਸ ਨੇ ਰਾਤ ਭਰ ਵਿੱਚ ਕੁੱਲ 35 ਮਿੱਸਾਈਲਾਂ, ਜਿਨ੍ਹਾਂ ਵਿਚੋਂ 27 ਬੈਲਿਸਟਿਕ ਮਿੱਸਾਈਲਾਂ ਸਨ, ਅਤੇ ਲਗਭਗ 185-190 ਡਰੋਨ ਦਾਗੇ, ਪਰ ਪੈਟਰੀਅਟ ਸਿਸਟਮ ਲਈ ਲੋੜੀਂਦੀਆਂ ਇੰਟਰਸੈਪਟਰ ਮਿੱਸਾਈਲਾਂ ਦੀ ਘਾਟ ਕਾਰਨ ਯੂਕ੍ਰੇਨ ਸਿਰਫ਼ ਇੱਕ ਬੈਲਿਸਟਿਕ ਮਿੱਸਾਈਲ ਨੂੰ ਹੀ ਨਿਸ਼ਾਨਾ ਬਣਾ ਕੇ ਢਾਹ ਸਕਿਆ। ਉਨ੍ਹਾਂ ਇਸ ਨੂੰ ਹਥਿਆਰਾਂ ਦੀ ਸਪਲਾਈ ਵਿੱਚ ਪੈਂਦੀ ਦੇਰੀ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਹ ਰੁਕਾਵਟ ਅਸਲ ਵਿੱਚ ਯੂਕ੍ਰੇਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰ ਰਹੀ ਹੈ।

ਰੂਸੀ ਰਣਨੀਤੀ ਬਦਲਣ 'ਤੇ ਜ਼ੇਲੈਂਸਕੀ ਦੀ ਚੁਣੌਤੀ

ਜ਼ੇਲੈਂਸਕੀ ਨੇ ਖੁਲਾਸਾ ਕੀਤਾ ਕਿ ਰੂਸੀ ਫੌਜ ਹੁਣ ਆਪਣੀ ਹਮਲਾਵਰ ਰਣਨੀਤੀ ਨੂੰ ਹੋਰ ਆਧੁਨਿਕ ਬਣਾ ਰਹੀ ਹੈ, ਜਿਸ ਤਹਿਤ ਜੈੱਟ ਇੰਜਣਾਂ ਨਾਲ ਲੈਸ ਸ਼ਾਹਿਦ ਡਰੋਨਾਂ ਦੀ ਗਿਣਤੀ ਵਧਾਈ ਗਈ ਹੈ ਤੇ ਲੰਮੀ ਜੰਗ ਦਾ ਫ਼ਾਇਦਾ ਚੁੱਕ ਕੇ ਹਮਲੇ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਖ਼ਤਰੇ ਨੂੰ ਦੇਖਦਿਆਂ ਉਨ੍ਹਾਂ ਅਮਰੀਕਾ ਤੇ ਯੂਰਪ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਰੂਸ ਦੇ ਹਥਿਆਰ ਉਦਯੋਗ, ਮਿੱਸਾਈਲ ਲਾਂਚਰਾਂ ਅਤੇ ਊਰਜਾ ਖੇਤਰ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਨਵੀਆਂ ਸਖ਼ਤ ਪਾਬੰਦੀਆਂ ਲਗਾਈਆਂ ਜਾਣ, ਤਾਂ ਜੋ ਰੂਸ ਨੂੰ ਜੰਗੀ ਸਮੱਗਰੀ ਮੁਹੱਈਆ ਕਰਵਾਉਣ ਵਾਲੀ ਸਪਲਾਈ ਚੇਨ ਨੂੰ ਕਮਜ਼ੋਰ ਕੀਤਾ ਜਾ ਸਕੇ।

ਊਰਜਾ ਖੇਤਰ 'ਤੇ ਪਾਬੰਦੀਆਂ ਦੀ ਵੀ ਉਠਾਈ ਮੰਗ

ਉਨ੍ਹਾਂ ਇਹ ਵੀ ਕਿਹਾ ਕਿ ਰੂਸ ਦੇ ਤੇਲ ਸ਼ੁੱਧੀਕਰਨ ਅਤੇ ਬਾਲਣ ਖੇਤਰ ਨੂੰ ਮਿਲ ਰਹੀ ਕਿਸੇ ਵੀ ਕਿਸਮ ਦੀ ਤਕਨੀਕੀ ਜਾਂ ਵਿੱਤੀ ਸਹਾਇਤਾ ਨੂੰ ਤੁਰੰਤ ਰੋਕਿਆ ਜਾਵੇ, ਕਿਉਂਕਿ ਇਹ ਊਰਜਾ ਸਰੋਤ ਹੀ ਰੂਸੀ ਜੰਗੀ ਮਸ਼ੀਨਰੀ ਦੀ ਰੀੜ੍ਹ ਦੀ ਹੱਡੀ ਬਣੇ ਹੋਏ ਹਨ। ਜ਼ੇਲੈਂਸਕੀ ਨੇ ਸਪੱਸ਼ਟ ਕੀਤਾ ਕਿ ਹੁਣ ਸਮਾਂ ਸਿਆਸੀ ਇੱਛਾ ਸ਼ਕਤੀ ਦਾ ਹੈ, ਕਿਉਂਕਿ ਪੱਛਮੀ ਦੇਸ਼ ਪੂਰੀ ਤਰ੍ਹਾਂ ਜਾਣਦੇ ਹਨ ਕਿ ਯੂਕ੍ਰੇਨ ਨੂੰ ਆਪਣੇ ਅਕਾਸ਼ ਨੂੰ ਬਚਾਉਣ ਲਈ ਕਿਹੜੇ ਹਥਿਆਰਾਂ ਦੀ ਲੋੜ ਹੈ, ਤੇ ਇਨ੍ਹਾਂ ਨੂੰ ਸਮੇਂ 'ਤੇ ਭੇਜਣਾ ਹੀ ਜੰਗ ਦੇ ਮੈਦਾਨ ਵਿੱਚ ਫ਼ਰਕ ਪੈਦਾ ਕਰ ਸਕਦਾ ਹੈ।

Recent News