menu-icon
Punjabi Story Line
  • Home
  • News
  • Punjab
  • ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ BWF ਤਾਈਪੇ ਓਪਨ 'ਚ ਰਚਿਆ ਇਤਿਹਾਸ, CM ਮਾਨ ਨੇ ਦਿੱਤੀ ਵਧਾਈ

ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ BWF ਤਾਈਪੇ ਓਪਨ 'ਚ ਰਚਿਆ ਇਤਿਹਾਸ, CM ਮਾਨ ਨੇ ਦਿੱਤੀ ਵਧਾਈ

ਵਿਸ਼ਵ ਜੂਨੀਅਰ ਨੰਬਰ-1 ਰਹਿ ਚੁੱਕੀ ਤਨਵੀ ਪਿਛਲੇ ਦੋ ਸਾਲਾਂ ਵਿੱਚ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ। ਜੂਨੀਅਰ ਪੱਧਰ 'ਤੇ ਕਈ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਹੁਣ ਉਹ ਸੀਨੀਅਰ ਵਰਗ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 35 ਖਿਡਾਰੀਆਂ ਵਿੱਚ ਸ਼ਾਮਲ ਤਨਵੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤੀ ਬੈਡਮਿੰਟਨ ਵਿੱਚ ਉੱਭਰ ਰਹੀਆਂ ਯੁਵਾ ਪ੍ਰਤਿਭਾਵਾਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।

Date Updated Last Updated : 02 August 2026, 07:16 PM IST
Share:

ਪੰਜਾਬ ਦੀ ਯੁਵਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ BWF ਤਾਈਪੇ ਓਪਨ ਸੁਪਰ-300 ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਵੀਅਤਨਾਮ ਦੀ ਖਿਡਾਰਨ ਗੁਏਨ ਥੁਈ ਲਿਨ੍ਹ ਨੂੰ ਸਿੱਧੇ ਗੇਮਾਂ (21-16, 21-16) ਵਿੱਚ ਹਰਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ, ਜੋ ਉਨ੍ਹਾਂ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਜਿੱਤ ਨਾਲ ਤਨਵੀ ਨੇ ਲਗਭਗ 18 ਸਾਲਾਂ ਬਾਅਦ ਕਿਸੇ ਭਾਰਤੀ ਖਿਡਾਰਨ ਵਜੋਂ ਇਹ ਟੂਰਨਾਮੈਂਟ ਜਿੱਤਣ ਦਾ ਸੁਪਨਾ ਮੁੜ ਸਾਕਾਰ ਕਰ ਦਿੱਤਾ ਹੈ, ਕਿਉਂਕਿ ਇਸ ਤੋਂ ਪਹਿਲਾਂ 2008 ਵਿੱਚ ਸਾਇਨਾ ਨੇਹਵਾਲ ਨੇ ਇਹ ਉਪਲਬਧੀ ਪ੍ਰਾਪਤ ਕੀਤੀ ਸੀ।

ਜੂਨੀਅਰ ਤੋਂ ਸੀਨੀਅਰ ਤੱਕ ਦਾ ਸ਼ਾਨਦਾਰ ਸਫ਼ਰ

ਵਿਸ਼ਵ ਜੂਨੀਅਰ ਨੰਬਰ-1 ਰਹਿ ਚੁੱਕੀ ਤਨਵੀ ਪਿਛਲੇ ਦੋ ਸਾਲਾਂ ਵਿੱਚ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਆਪਣੀ ਛਾਪ ਛੱਡ ਚੁੱਕੀ ਹੈ। ਜੂਨੀਅਰ ਪੱਧਰ 'ਤੇ ਕਈ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਹੁਣ ਉਹ ਸੀਨੀਅਰ ਵਰਗ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 35 ਖਿਡਾਰੀਆਂ ਵਿੱਚ ਸ਼ਾਮਲ ਤਨਵੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤੀ ਬੈਡਮਿੰਟਨ ਵਿੱਚ ਉੱਭਰ ਰਹੀਆਂ ਯੁਵਾ ਪ੍ਰਤਿਭਾਵਾਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਉਸ ਦੀ ਇਸ ਸਫਲਤਾ ਦੇ ਪਿੱਛੇ ਉਸ ਦੀ ਮਾਂ ਅਤੇ ਕੋਚ ਮੀਨਾ ਸ਼ਰਮਾ ਦੀ ਅਣਥੱਕ ਮਿਹਨਤ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਹੁਸ਼ਿਆਰਪੁਰ ਦੇ ਸਥਾਨਕ ਕੋਰਟ ਤੋਂ ਸ਼ੁਰੂ ਹੋਏ ਉਸ ਦੇ ਖੇਡ ਸਫ਼ਰ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਇਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿ ਮਾਨ ਨੇ ਇਸ ਇਤਿਹਾਸਕ ਜਿੱਤ 'ਤੇ ਤਨਵੀ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੰਦਿਆਂ ਇਸ ਨੂੰ ਸਾਰੇ ਸੂਬੇ ਲਈ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ ਕਿ ਮਹਿਜ਼ 17 ਸਾਲ ਦੀ ਉਮਰ ਵਿੱਚ ਇਹ ਵੱਡਾ ਖਿਤਾਬ ਜਿੱਤ ਕੇ ਤਨਵੀ ਨੇ ਨਾ ਸਿਰਫ਼ ਪੰਜਾਬ ਦਾ, ਸਗੋਂ ਪੂਰੇ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਖੇਡਾਂ ਵਿੱਚ ਨਵੀਆਂ ਉਚਾਈਆਂ ਹਾਸਲ ਕਰਦੀ ਰਹੇ ਅਤੇ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Tags :

Recent News