Redmi new series launch: ਚੀਨੀ ਮੋਬਾਈਲ ਕੰਪਨੀ Redmi ਅੱਜ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਸੀਰੀਜ਼ Redmi Note 13 ਲਾਂਚ ਕਰੇਗੀ। Redmi ਨੇ ਆਪਣੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸਦੀ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ Redmi 13 ਸੀਰੀਜ਼ ਦੇ 3 ਸਮਾਰਟਫੋਨ Redmi Note 13, Redmi Note 13-Pro ਅਤੇ Redmi Note 13 Pro+ ਲਾਂਚ ਕੀਤੇ ਜਾਣਗੇ। Redmi Note 13 ਅਤੇ Redmi 13-Pro+ ਵਿੱਚ ਇੱਕ 6.67-ਇੰਚ AMOLED ਡਿਸਪਲੇਅ ਪਾਇਆ ਜਾ ਸਕਦਾ ਹੈ। ਦੋਵਾਂ ਸਮਾਰਟਫੋਨ 'ਚ ਮੁੱਖ ਕੈਮਰੇ ਦੇ ਨਾਲ 108MP ਟ੍ਰਿਪਲ ਕੈਮਰਾ ਸੈਟਅਪ ਅਤੇ 16MP ਫਰੰਟ ਕੈਮਰਾ ਹੋ ਸਕਦਾ ਹੈ। ਰਿਪੋਰਟ ਦੇ ਮੁਤਾਬਕ ਸਮਾਰਟਫੋਨ ਭਾਰਤੀ ਬਾਜ਼ਾਰ 'ਚ 17,400 ਰੁਪਏ ਅਤੇ 22,800 ਰੁਪਏ ਦੀ ਕੀਮਤ 'ਚ ਲਾਂਚ ਕੀਤੇ ਜਾਣਗੇ। ਜਦੋਂ ਕਿ ਸੀਰੀਜ਼ ਦਾ ਬੇਸ ਵੇਰੀਐਂਟ Redmi Note-13 ਸਮਾਰਟਫੋਨ 6.67 ਇੰਚ AMOLED ਡਿਸਪਲੇਅ ਅਤੇ 100MP ਮੁੱਖ ਕੈਮਰਾ ਅਤੇ 16MP ਰੀਅਰ ਕੈਮਰੇ ਦੇ ਨਾਲ ਆ ਸਕਦਾ ਹੈ। ਫੋਨ ਦੀ ਸੰਭਾਵਿਤ ਕੀਮਤ ₹13,900 ਹੋ ਸਕਦੀ ਹੈ।
ਇਹ ਹਨ ਸਪੈਸੀਫਿਕੇਸ਼ਨਸ
Hold onto your excitement—it's the final 13 minutes!
— Xiaomi India (@XiaomiIndia) January 4, 2024
The grand reveal of the #RedmiNote13 5G Series is almost here. 🎉
Join us live for the unforgettable #SuperNote launch:
Xiaomi India: https://t.co/DBwAlisvW6
Redmi India: https://t.co/TTRpYACdaThttps://t.co/D3b3Qt4Ujl:… pic.twitter.com/hmmfdFBwWL