menu-icon
Punjabi Story Line
  • Home
  • News
  • National
  • ਗੈਸ ਸਿਲੰਡਰ ਖਰੀਦਣ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰ, ਕੀਮਤਾਂ 'ਚ ਹੋਇਆ ਵੱਡਾ ਅਪਡੇਟ

ਗੈਸ ਸਿਲੰਡਰ ਖਰੀਦਣ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰ, ਕੀਮਤਾਂ 'ਚ ਹੋਇਆ ਵੱਡਾ ਅਪਡੇਟ

ਇੱਕ ਵਾਰ ਫਿਰ ਤੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਇਸਦੇ ਨਾਲ ਹੀ ਲੋਕਾਂ ਦੀ ਪਰੇਸ਼ਾਨੀ ਵੀ  ਹੋਰ ਵੱਧ ਗਈ ਹੈ। 14.2 ਕਿਲੋਗ੍ਰਾਮ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਵਾਧਾ ਹੋਇਆ ਹੈ ਤੇ ਇਸਦੇ ਨਾਲ ਹੁਣ ਸਿਲੰਡਰ ਦੀ ਕੀਮਤ ਵੱਧ ਕੇ 969 ਰੁਪਏ ਹੋ ਗਈ ਹੈ।

Date Updated Last Updated : 07 June 2026, 03:03 PM IST
Share:

ਮੁੰਬਈ: ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਬਾਦ ਰਸੋਈ ਗੈਸ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗ ਪਈਆਂ ਹਨ। ਹਾਲ ਹੀ 'ਚ ਤੇਲ ਕੰਪਨੀਆਂ ਨੇ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਘਰੇਲੂ ਗੈਸ ਸਿਲੰਡਰ ਵਿੱਚ ਸਿੱਧਾ 29 ਰੁਪਏ ਦਾ ਵਾਧਾ ਹੋਇਆ ਹੈ। ਹੁਣ 14.2 ਕਿਲੋਗ੍ਰਾਮ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵੱਧ ਕੇ 969 ਰੁਪਏ ਹੋ ਗਈ ਹੈ। ਵਧੀਆਂ ਹੋਈਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ।

ਲੁਧਿਆਣਾ ਦੇ ਅਰੁਣ ਗੈਸ ਏਜੰਸੀ ਦੇ ਅਨੁਸਾਰ, ਘਰੇਲੂ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਸ਼ਹਿਰ ਭਰ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਖਪਤਕਾਰਾਂ ਨੂੰ ਝਟਕਾ ਲੱਗਿਆ ਹੈ।

ਜੇਕਰ ਘਰੇਲੂ ਗੈਸ ਸਿਲੰਡਰਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾ ਇਹ ਇਸ ਪ੍ਰਕਾਰ ਹਨ:-

ਕੋਲਕਾਤਾ 

ਪਹਿਲਾਂ- ₹939 ਰੁਪਏ
ਹੁਣ- 968 ਰੁਪਏ

ਮੋਹਾਲੀ 
ਪਹਿਲਾਂ- 951.50 ਰੁਪਏ
ਹੁਣ- : 922.50 ਰੁਪਏ

ਚੰਡੀਗੜ੍ਹ
ਨਵੀਂ ਦਰ: ₹951.50
ਪੁਰਾਣੀ ਦਰ: ₹922.50

ਮੁੰਬਈ 
ਪਹਿਲਾਂ- 912.50 ਰੁਪਏ 
ਹੁਣ- 941.50 ਰੁਪਏ

ਚੇਨਈ 
ਪਹਿਲਾਂ- 928.50 ਰੁਪਏ
ਹੁਣ- 957.50 ਰੁਪਏ


ਦੱਸ ਦੇਇਏ, ਇਸ ਤੋਂ ਪਹਿਲਾਂ, 7 ਮਾਰਚ ਨੂੰ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। 


ਰਸੋਈ ਦਾ ਬਜਟ ਪੂਰੀ ਤਰ੍ਹਾਂ ਗੜਬੜਾਇਆ!
ਘਰੇਲੂ ਰਸੋਈ ਗੈਸ ਦੀਆਂ ਇਹਨਾਂ ਕੀਮਤਾ ਨੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਗੜਬੜਾ ਦਿੱਤਾ ਹੈ। ਹਰ ਮਹੀਨੇ ਗੈਸ ਭਰਾਉਣ ਨਾਲ ਬਜਟ ਹਿਲਣ ਤੇ ਲੋਕਾਂ ਦੀ ਪਰਸ਼ਾਨੀ ਹੋਰ ਵੱਧ ਗਈ ਹੈ! ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਇਹਨਾਂ ਕੀਮਤਾਂ ਵਿੱਚ ਵਾਧੇ ਨੇ ਉਨ੍ਹਾਂ ਦੇ ਘਰੇਲੂ ਬਜਟ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
 

Recent News