menu-icon
Punjabi Story Line
  • Home
  • News
  • National
  • ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਬੁਲੇਟ ਟ੍ਰੇਨ ਦਾ ਕੀਤਾ ਐਲਾਨ, 18 ਤੋਂ 20 ਘੰਟਿਆ ਦੇ ਸਫ਼ਰ ਨੂੰ ਸਿਰਫ਼ 6 ਘੰਟਿਆ ਵਿੱਚ ਕਰੇਗੀ ਪੂਰਾ

ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਬੁਲੇਟ ਟ੍ਰੇਨ ਦਾ ਕੀਤਾ ਐਲਾਨ, 18 ਤੋਂ 20 ਘੰਟਿਆ ਦੇ ਸਫ਼ਰ ਨੂੰ ਸਿਰਫ਼ 6 ਘੰਟਿਆ ਵਿੱਚ ਕਰੇਗੀ ਪੂਰਾ

ਭਾਰਤੀ ਰੇਲਵੇ ਵੱਲੋਂ ਰਾਜਧਾਨੀ ਨੂੰ ਇੱਕ ਹੋਰ ਹਾਈ-ਸਪੀਡ ਰੇਲ ਪ੍ਰੋਜੈਕਟ ਦੀ ਸੌਗਾਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਦਿੱਲੀ ਤੋਂ ਨਵੇਂ ਬੁਲੇਟ ਟ੍ਰੇਨ ਕੋਰੀਡੋਰ ਦੀ ਯੋਜਨਾ ਦਾ ਐਲਾਨ ਕੀਤਾ ਹੈ।

Date Updated Last Updated : 07 June 2026, 12:40 PM IST
Share:

ਦਿੱਲੀ: ਰੇਲਵੇ ਵਲੋਂ ਦਿੱਲੀ ਵਾਸੀਆਂ ਨੂੰ ਇੱਕ ਨਵੀਂ ਸੌਗਾਤ ਮਿਲੀ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਹਾਲ ਹੀ 'ਚ ਦਿੱਲੀ ਤੋਂ ਇੱਕ ਹੋਰ ਬੁਲੇਟ ਟ੍ਰੇਲ ਚਲਾਉਣ ਦਾ ਐਲਾਨ ਕੀਤਾ ਹੈ। ਇਹ ਬੁਲੇਟ ਟ੍ਰੇਨ ਦਿੱਲੀ, ਯੂਪੀ, ਬਿਹਾਰ ਤੋਂ ਹੁੰਦੇ ਹੋਇਆਂ ਬੰਗਾਲ ਤੱਕ ਚੱਕਰ ਲਗਾਇਗੀ। ਮੁੰਬਈ-ਅਹਮਦਾਬਾਦ ਬੁਲੇਟ ਟ੍ਰੇਨ ਹਾਈਸਪੀਡ ਕਾਰੀਡੋਰ ਦੇ ਬਾਦ ਇਸ ਨਵੇਂ ਰੂਟ ਤੇ ਕੰਮ ਕੀਤਾ ਜਾਏਗਾ।

ਦੱਸ ਦੇਇਏ ਇਹ ਬੁਲੇਟ ਟ੍ਰੇਨ ਦੇ ਨਾਲ ਲਖਨਊ, ਵਾਰਾਣਸੀ, ਪਟਨਾ ਵਰਗੇ ਵੱਡੇ ਸ਼ਹਿਰਾਂ ਨੂੰ ਵੀ ਨਾਲ ਜੋੜੇਗੀ ਤੇ ਬੰਗਾਲ ਦੇ ਸਿਲਿਗੁੜੀ ਤਕ ਜਾਏਗੀ। ਇਸ ਨਾਲ ਲੋਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਰਾਜਧਾਨੀ, ਦੁਰੰਤੋ ਵਰਗੀਆਂ ਟ੍ਰੇਨਾਂ ਤੋਂ ਦਿੱਲੀ ਤੋ ਲੈਕੇ ਕੋਲਕਾਤਾ ਦਾ 20-22 ਘੰਟਿਆਂ ਦਾ ਸਫਰ ਸਿਰਫ 6-7 ਘੰਟਿਆਂ ਦਾ ਰਹਿ ਜਾਏਗਾ। 

ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਅਪਣੇ ਦਿੱਲੀ ਦੌਰੇ ਤੇ ਲੋਕਾਂ ਨੂੰ ਇਹ ਸੌਗਾਤ ਦਿਤੀ ਤੇ ਦਿੱਲੀ ਸਿਲੀਗੁੜੀ ਹਾਈਸਪੀਡ ਕੋਰੀਡੋਰ ਦੀ ਘੋਸ਼ਣਾ ਕੀਤੀ। ਇਸ ਦੌਰਾਨ ਵੈਸ਼ਣਵ ਨੇ ਪੱਛਮੀ ਬੰਗਾਲ 'ਚ 1 ਲੱਖ ਕਰੋੜ ਦੇ ਰੇਲਵੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ। ਇਸੇ ਕੜੀ ਵਿੱਚ ਜਾਣ ਲੈਂਦੇ ਹਾਂ ਇਸ ਨਵੀਂ ਟ੍ਰੇਨ ਦੇ ਸਟੇਸ਼ਨ ਕਿੱਥੇ-ਕਿੱਥੇ ਹੋਣਗੇ...
ਦਿੱਲੀ-ਸਿਲੀਗੁੜੀ ਬੁਲੇਟ ਟ੍ਰੇਨ
ਦਿੱਲੀ-ਸਿਲੀਗੁੜੀ ਬੁਲੇਟ ਟ੍ਰੇਨ ਕੋਰੀਡੋਰ ਚਾਰ ਪ੍ਰਮੁੱਖ ਰਾਜਾਂ ਨੂੰ ਜੋੜੇਗਾ- ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ। ਇਹ ਦੋ ਵੱਖ-ਵੱਖ ਹਾਈ-ਸਪੀਡ ਕੋਰੀਡੋਰਾਂ ਨੂੰ ਜੋੜੇਗਾ- ਦਿੱਲੀ-ਵਾਰਾਣਸੀ ਹਾਈ-ਸਪੀਡ ਕੋਰੀਡੋਰ ਅਤੇ ਵਾਰਾਣਸੀ-ਪਟਨਾ-ਸਿਲੀਗੁੜੀ ਹਾਈ-ਸਪੀਡ ਕੋਰੀਡੋਰ। ਮੋਦੀ ਸਰਕਾਰ ਨੇ ਬਜਟ ਵਿੱਚ ਇਨ੍ਹਾਂ ਬੁਲੇਟ ਟ੍ਰੇਨ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਹੈ।

ਦਿੱਲੀ-ਵਾਰਾਣਸੀ-ਸਿਲੀਗੁੜੀ ਬੁਲੇਟ ਟ੍ਰੇਨ ਰੂਟ 'ਤੇ ਸਟੇਸ਼ਨ
ਨਵੀਂ ਦਿੱਲੀ ਤੋਂ ਸ਼ੁਰੂ ਹੋ ਕੇ, ਇਹ ਟ੍ਰੇਨ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਜਿਵੇਂ ਕਿ ਨੋਇਡਾ, ਮਥੁਰਾ, ਆਗਰਾ, ਇਟਾਵਾ, ਲਖਨਊ, ਪ੍ਰਯਾਗਰਾਜ, ਵਾਰਾਣਸੀ ਅਤੇ ਗਾਜ਼ੀਪੁਰ ਨੂੰ ਜੋੜੇਗੀ। ਇਹ ਬਿਹਾਰ ਦੇ ਪਟਨਾ ਵਿੱਚੋਂ ਲੰਘੇਗੀ ਅਤੇ ਫਿਰ ਸਿਲੀਗੁੜੀ ਤੱਕ ਜਾਵੇਗੀ - ਪੱਛਮੀ ਬੰਗਾਲ ਦੇ ਉੱਤਰੀ ਖੇਤਰ ਵਿੱਚ ਇੱਕ ਸੈਲਾਨੀ ਸਥਾਨ।

ਬੁਲੇਟ ਟ੍ਰੇਨ ਸਟੇਸ਼ਨ
ਨਵੀਂ ਦਿੱਲੀ
ਨੋਇਡਾ (ਜੇਵਰ ਹਵਾਈ ਅੱਡਾ)
ਮਥੁਰਾ
ਆਗਰਾ
ਇਟਾਵਾ
ਲਖਨਊ
ਪ੍ਰਯਾਗਰਾਜ
ਵਾਰਾਣਸੀ
ਗਾਜ਼ੀਪੁਰ
ਪਟਨਾ
ਸਿਲੀਗੁੜੀ (ਨਵੀਂ ਜਲਪਾਈਗੁੜੀ ਦੇ ਨੇੜੇ)
ਗੁਹਾਟੀ, ਅਸਾਮ ਤੱਕ ਸੰਭਾਵੀ ਵਿਸਥਾਰ

 

ਸਫ਼ਰ ਨੂੰ ਬਣਾਇਗੀ ਛੋਟਾ
  
ਵਰਤਮਾਨ ਵਿੱਚ, ਰਾਜਧਾਨੀ ਐਕਸਪ੍ਰੈਸ ਜਾਂ ਦੁਰੰਤੋ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਰਾਹੀਂ ਦਿੱਲੀ ਤੋਂ ਸਿਲੀਗੁੜੀ ਤੱਕ ਦੀ ਯਾਤਰਾ ਵਿੱਚ 18 ਤੋਂ 20 ਘੰਟੇ ਲੱਗਦੇ ਹਨ। ਲੇਕਿਨ ਬੁਲੇਟ ਟ੍ਰੇਨ ਕੋਰੀਡੋਰ ਦੇ ਨਾਲ, ਦਿੱਲੀ ਤੋਂ ਸਿਲੀਗੁੜੀ ਤੱਕ 1,500 ਕਿਲੋਮੀਟਰ ਦੀ ਯਾਤਰਾ ਸਿਰਫ 6 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਬੁਲੇਟ ਟ੍ਰੇਨ 250 ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।

 

Recent News