#WATCH | Assam: At least 12 people died and 25 others injured after a bus collided with a truck in Golaghat district. The accident took place at around 5 am in Balijan area near Dergaon in Golaghat: Rajen Singh, Golaghat SP pic.twitter.com/1F9JavLkJh
— ANI (@ANI) January 3, 2024
ਮਿਲੀ ਜਾਣਕਾਰੀ ਦੇ ਅਨੁਸਾਰ ਬੱਸ 'ਚ 45 ਜਣੇ ਸਵਾਰ ਸਨ। ਜੋਰਹਾਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ 30 ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਇਹ ਬੱਸ ਗੋਲਾਘਾਟ ਦੇ ਕਮਰਗਾਂਵ ਤੋਂ ਤਿਨਸੁਕੀਆ ਜ਼ਿਲ੍ਹੇ ਦੇ ਤਿਲਿੰਗਾ ਮੰਦਿਰ ਵੱਲ ਪਿਕਨਿਕ ਲਈ ਜਾ ਰਹੀ ਸੀ। ਸਵੇਰੇ ਕਰੀਬ 5 ਵਜੇ ਸੜਕ 'ਤੇ ਇੱਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਪੁਲਿਸ ਅਨੁਸਾਰ ਟਰੱਕ ਜੋਰਹਾਟ ਤੋਂ ਗਲਤ ਦਿਸ਼ਾ 'ਚ ਆ ਰਿਹਾ ਸੀ। ਬੱਸ ਸਹੀ ਰਸਤੇ 'ਤੇ ਸੀ। ਦੋਵੇਂ ਵਾਹਨ ਤੇਜ਼ ਰਫਤਾਰ 'ਚ ਸਨ। ਜਿਸ ਕਾਰਨ ਦੋਵੇਂ ਟੱਕਰ ਮਗਰੋਂ ਚਕਨਾਚੂਰ ਹੋ ਗਏ ਤੇ 12 ਜਣਿਆਂ ਦੀ ਮੌਤ ਹੋ ਗਈ।