menu-icon
Punjabi Story Line
  • Home
  • News
  • National
  • 'ਪੁਸ਼ਪਾ ਨਹੀਂ ਝੁਕੇਗਾ' ਕਹਿਣ ਵਾਲਾ ਨੇਤਾ ਪੁਲਿਸ ਅੱਗੇ ਝੁਕਿਆ, ਨੇਪਾਲ ਭੱਜਦੇ ਸਮੇਂ ਅੜਿੱਕੇ ਆਇਆ ਜਹਾਂਗੀਰ ਖ਼ਾਨ

'ਪੁਸ਼ਪਾ ਨਹੀਂ ਝੁਕੇਗਾ' ਕਹਿਣ ਵਾਲਾ ਨੇਤਾ ਪੁਲਿਸ ਅੱਗੇ ਝੁਕਿਆ, ਨੇਪਾਲ ਭੱਜਦੇ ਸਮੇਂ ਅੜਿੱਕੇ ਆਇਆ ਜਹਾਂਗੀਰ ਖ਼ਾਨ

 ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਕਈ ਸਥਾਨਕ ਆਗੂਆਂ ਖ਼ਿਲਾਫ਼ ਲੋਕਾਂ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਹਿੱਸਿਆਂ ਤੋਂ ਪਾਰਟੀ ਆਗੂਆਂ ਖ਼ਿਲਾਫ਼ ਪੁਲਿਸ ਕਾਰਵਾਈ ਦੀਆਂ ਖ਼ਬਰਾਂ ਵਿਚਾਲੇ ਦੱਖਣੀ 24 ਪਰਗਨਾ ਦੇ ਫਾਲਤਾ ਇਲਾਕੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਟੀਐਮਸੀ ਆਗੂ ਜਹਾਂਗੀਰ ਖ਼ਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Date Updated Last Updated : 16 June 2026, 09:40 AM IST
Share:

ਕਲਕੱਤਾ:  ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਕਈ ਸਥਾਨਕ ਆਗੂਆਂ ਖ਼ਿਲਾਫ਼ ਲੋਕਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਾਰਟੀ ਆਗੂਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ, ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪੁਲਿਸ ਕਾਰਵਾਈਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਦੱਖਣੀ 24 ਪਰਗਨਾ ਦੇ ਫਾਲਤਾ ਇਲਾਕੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਟੀਐਮਸੀ ਆਗੂ ਜਹਾਂਗੀਰ ਖ਼ਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

'ਪੁਸ਼ਪਾ' ਸਟਾਈਲ ਵਾਲਾ ਨੇਤਾ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ

2026 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਹਾਂਗੀਰ ਖ਼ਾਨ ਨੇ ਆਪਣੇ ਆਪ ਨੂੰ ਫ਼ਿਲਮ ‘ਪੁਸ਼ਪਾ’ ਦੇ ਮੁੱਖ ਕਿਰਦਾਰ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੋਣ ਪ੍ਰਚਾਰ ਦੌਰਾਨ ਉਹ ਕਈ ਵਾਰ ਮਸ਼ਹੂਰ ਡਾਇਲਾਗ “ਪੁਸ਼ਪਾ ਝੁਕੇਗਾ ਨਹੀਂ” ਦੀ ਤਰਜ਼ 'ਤੇ ਆਪਣੀ ਮਜ਼ਬੂਤ ਛਵੀ ਬਣਾਉਂਦਾ ਨਜ਼ਰ ਆਇਆ ਸੀ। ਉਹ ਲੋਕਾਂ ਅੱਗੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਵਾਲਾ ਨਹੀਂ।

ਹਾਲਾਂਕਿ ਫਾਲਤਾ ਵਿਧਾਨ ਸਭਾ ਹਲਕੇ ਵਿੱਚ ਚੋਣਾਂ ਦੌਰਾਨ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਕਾਰਨ 21 ਮਈ 2026 ਨੂੰ ਮੁੜ ਵੋਟਿੰਗ ਕਰਵਾਈ ਗਈ ਸੀ। ਇਸ ਦੇ ਬਾਵਜੂਦ ਜਹਾਂਗੀਰ ਖ਼ਾਨ ਚੋਣਾਂ ਤੋਂ ਕਰੀਬ 48 ਘੰਟੇ ਪਹਿਲਾਂ ਹੀ ਸਿਆਸੀ ਮੈਦਾਨ ਤੋਂ ਗਾਇਬ ਹੋ ਗਿਆ ਸੀ। 24 ਮਈ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚਿਆ ਸੀ

ਚੋਣ ਹਾਰਨ ਤੋਂ ਬਾਅਦ ਜਹਾਂਗੀਰ ਖ਼ਾਨ ਜਨਤਕ ਤੌਰ 'ਤੇ ਨਜ਼ਰ ਨਹੀਂ ਆਇਆ। ਆਪਣੇ ਖ਼ਿਲਾਫ਼ ਦਰਜ ਮਾਮਲਿਆਂ ਕਾਰਨ ਉਸ ਨੇ ਮਈ ਦੇ ਅੰਤ ਵਿੱਚ ਕੋਲਕਾਤਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ। ਪਰ 8 ਜੂਨ ਨੂੰ ਪੱਛਮੀ ਬੰਗਾਲ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਉਸ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਕਥਿਤ ਤੌਰ 'ਤੇ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਫਾਲਤਾ ਥਾਣੇ ਵਿੱਚ ਉਸ ਦੇ ਖ਼ਿਲਾਫ਼ ਸੱਤ ਅਪਰਾਧਿਕ ਮਾਮਲੇ ਦਰਜ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਕੋਲਕਾਤਾ ਲਿਆਂਦਾ ਗਿਆ।

ਹੋਰ ਟੀਐਮਸੀ ਆਗੂ ਵੀ ਲੋਕਾਂ ਦੇ ਨਿਸ਼ਾਨੇ 'ਤੇ

ਜਹਾਂਗੀਰ ਖ਼ਾਨ ਹੀ ਨਹੀਂ, ਸਗੋਂ ਕਈ ਹੋਰ ਟੀਐਮਸੀ ਆਗੂ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ। 7 ਜੂਨ ਨੂੰ ਗ੍ਰਿਫ਼ਤਾਰ ਕੀਤੇ ਗਏ ਟੀਐਮਸੀ ਕੌਂਸਲਰ ਬੱਪਾਦਿੱਤਿਆ ਦਾਸਗੁਪਤਾ ਨੂੰ ਜਦੋਂ ਪੁਲਿਸ ਅਦਾਲਤ ਲੈ ਕੇ ਜਾ ਰਹੀ ਸੀ, ਤਾਂ ਰਸਤੇ ਵਿੱਚ ਮੌਜੂਦ ਗੁੱਸੇ ਭਰੇ ਲੋਕਾਂ ਨੇ ਉਸ ਦੀ ਗੱਡੀ 'ਤੇ ਅੰਡੇ ਸੁੱਟੇ।

ਇਸੇ ਤਰ੍ਹਾਂ ਹਾਵੜਾ ਤੋਂ ਸਾਹਮਣੇ ਆਈ ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ‘ਕੱਟ ਮਨੀ’ ਵਸੂਲਣ ਦੇ ਦੋਸ਼ੀ ਇੱਕ ਆਗੂ ਦਾ ਪਹਿਲਾਂ ਸਿਰ ਮੁੰਡਾਇਆ ਗਿਆ ਅਤੇ ਫਿਰ ਉਸ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਇਲਾਕੇ ਵਿੱਚ ਘੁਮਾਇਆ ਗਿਆ।

ਪੁਲਿਸ ਤੋਂ ਬਚਣ ਲਈ ਸਾੜੀਆਂ ਹੇਠ ਲੁਕਿਆ ਆਗੂ

ਇੱਕ ਹੋਰ ਵਾਇਰਲ ਵੀਡੀਓ ਵਿੱਚ ਇੱਕ ਸਥਾਨਕ ਆਗੂ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਸਾੜੀਆਂ ਦੇ ਢੇਰ ਹੇਠ ਲੁਕ ਗਿਆ ਸੀ। ਇਸ ਤੋਂ ਇਲਾਵਾ 4 ਜੂਨ ਨੂੰ ਕੂਚਬਿਹਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਟੀਐਮਸੀ ਆਗੂ ਸ਼ਾਹਿਦੁਲ ਮੀਆਂ ਦਾ ਵੀਡੀਓ ਵੀ ਚਰਚਾ ਵਿੱਚ ਰਿਹਾ।

ਲੋਕਾਂ ਨੂੰ ਵਾਪਸ ਕੀਤੇ ਜਾ ਰਹੇ ਪੈਸੇ

ਹਾਲੀਆ ਸਮੇਂ ਵਿੱਚ ਕਈ ਅਜਿਹੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸਥਾਨਕ ਆਗੂ ਲੋਕਾਂ ਤੋਂ ਲਏ ਗਏ ਪੈਸੇ ਵਾਪਸ ਕਰਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਤਾ ਦੇ ਵਧਦੇ ਗੁੱਸੇ ਅਤੇ ਰਾਜਨੀਤਿਕ ਦਬਾਅ ਕਾਰਨ ਕਈ ਆਗੂ ਹੁਣ ਆਪਣੀ ਛਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਸਬੰਧ ਵਿੱਚ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਨਾਮਖਾਨਾ ਖੇਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਉਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 45 ਲਾਭਪਾਤਰੀਆਂ ਤੋਂ ਲਏ ਗਏ ਪੰਜ-ਪੰਜ ਹਜ਼ਾਰ ਰੁਪਏ ਵਾਪਸ ਕੀਤੇ ਜਾ ਰਹੇ ਹਨ।

 
 

Recent News