ਏਕਤਾ ਦੀ ਲੋਹੀ ਮੂਰਤੀ: ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਤੇ ਏਕਤਾ ਦਾ ਸੰਦੇਸ਼

ਭਾਰਤ ਦਾ ਇਤਿਹਾਸ ਉਹਨਾਂ ਵਿਅਕਤੀਆਂ ਨਾਲ ਚਮਕਦਾ ਹੈ ਜਿਨ੍ਹਾਂ ਨੇ ਸ਼ਬਦਾਂ ਨਾਲ ਨਹੀਂ, ਕਰਮਾਂ ਨਾਲ ਰਾਸ਼ਟਰ ਨੂੰ ਜੋੜਿਆ। ਉਹਨਾਂ ਵਿੱਚ ਸਭ ਤੋਂ ਅਗਵਾਈ ਵਾਲਾ ਨਾਮ ਹੈ ਸਰਦਾਰ ਵੱਲਭਭਾਈ ਪਟੇਲ, ਜਿਸਨੇ ਆਜ਼ਾਦੀ ਦੇ ਬਾਅਦ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਇਕ ਵਿਖਰਿਆ ਹੋਇਆ ਦੇਸ਼ ਇਕਠਾ ਕੀਤਾ।

Courtesy: File Photo

Share:

ਭਾਰਤ ਦਾ ਇਤਿਹਾਸ ਉਹਨਾਂ ਵਿਅਕਤੀਆਂ ਨਾਲ ਚਮਕਦਾ ਹੈ ਜਿਨ੍ਹਾਂ ਨੇ ਸ਼ਬਦਾਂ ਨਾਲ ਨਹੀਂ, ਕਰਮਾਂ ਨਾਲ ਰਾਸ਼ਟਰ ਨੂੰ ਜੋੜਿਆ। ਉਹਨਾਂ ਵਿੱਚ ਸਭ ਤੋਂ ਅਗਵਾਈ ਵਾਲਾ ਨਾਮ ਹੈ ਸਰਦਾਰ ਵੱਲਭਭਾਈ ਪਟੇਲ, ਜਿਸਨੇ ਆਜ਼ਾਦੀ ਦੇ ਬਾਅਦ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਇਕ ਵਿਖਰਿਆ ਹੋਇਆ ਦੇਸ਼ ਇਕਠਾ ਕੀਤਾ। ਉਨ੍ਹਾਂ ਦੀ ਦੂਰਦਰਸ਼ਤਾ, ਰਾਸ਼ਟਰੀ ਸਮਰਪਣ ਤੇ ਅਟੱਲ ਮਨੋਬਲ ਨੇ ਇੱਕ ਐਸਾ ਭਾਰਤ ਤਿਆਰ ਕੀਤਾ ਜਿਸਦੀ ਬੁਨਿਆਦ ਏਕਤਾ ਅਤੇ ਵਿਸ਼ਵਾਸਤੇ ਟਿਕੀ ਹੈ। ਉਨ੍ਹਾਂ ਦੀ 150ਵੀਂ ਜਨਮ ਜਯੰਤੀ ਸਿਰਫ਼ ਇਤਿਹਾਸਕ ਯਾਦ ਨਹੀਂ, ਸਗੋਂ ਇੱਕ ਸੱਦਾ ਹੈ ਕਿ ਅਸੀਂ ਉਨ੍ਹਾਂ ਦੇ ਸੁਨੇਹੇ ਨੂੰ ਆਪਣੇ ਵਰਤਮਾਨ ਵਿੱਚ ਜੀਵੰਤ ਰੱਖੀਏ।

ਸਰਦਾਰ ਪਟੇਲ ਨੇ ਅਸੰਭਵ ਨੂੰ ਕਰ ਦਿੱਤਾ ਸੰਭਵ  

ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਰਾਸ਼ਟਰੀ ਏਕਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਦੀ ਅਸਲੀ ਤਾਕਤ ਇਸਦੀ ਏਕਤਾ ਵਿੱਚ ਹੈ। 1947 ਦੇ ਆਜ਼ਾਦੀ ਦੇ ਬਾਅਦ ਜਦੋਂ ਦੇਸ਼ ਵਿੱਚ 562 ਰਿਆਸਤਾਂ ਅਪਣੇ ਅਪਣੇ ਰਸਤੇ ਤਲਾਸ਼ ਰਹੀਆਂ ਸਨ, ਉਸ ਵੇਲੇ ਪਟੇਲ ਨੇ ਆਪਣੇ ਧੀਰਜ, ਬੁੱਧੀਮਾਨੀ ਅਤੇ ਰਾਜਨੀਤਿਕ ਪ੍ਰਬੰਧਨ ਨਾਲ ਉਹ ਕੀਤਾ ਜੋ ਅਸੰਭਵ ਜਾਪਦਾ ਸੀ। ਉਹ ਹਰ ਰਿਆਸਤ ਨਾਲ ਗੱਲਬਾਤ ਕਰਦੇ ਰਹੇ, ਕਈ ਥਾਵਾਂ ਤੇ ਕੂਟਨੀਤਿਕ ਦ੍ਰਿਸ਼ਟੀ ਨਾਲ ਅਤੇ ਕਈ ਥਾਵਾਂ ਤੇ ਦ੍ਰਿੜ੍ਹਤਾ ਨਾਲ। ਇਹ ਸਿਰਫ਼ ਇਕੀਕਰਨ ਨਹੀਂ ਸੀ, ਸਗੋਂ ਭਰੋਸੇ ਅਤੇ ਵਿਸ਼ਵਾਸ ਦੀ ਨਵੀਂ ਇਮਾਰਤ ਦਾ ਨਿਰਮਾਣ ਸੀ।

ਸੰਸਾਰ ਦਾ ਸਭ ਤੋਂ ਮਜਬੂਤ ਰਾਸ਼ਟਰ ਬਣ ਸਕਦਾ ਸੀ ਭਾਰਤ

ਅੱਜ ਜਦੋਂ ਅਸੀਂ ਪਟੇਲ ਜੀ ਨੂੰ ਯਾਦ ਕਰਦੇ ਹਾਂ, ਸਾਨੂੰ ਸਿਰਫ਼ ਉਨ੍ਹਾਂ ਦੇ ਕਾਰਜ ਨਹੀਂ, ਸਗੋਂ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਲਈ ਏਕਤਾ ਕਿਸੇ ਰਾਜਨੀਤਿਕ ਨੀਤੀ ਦਾ ਹਿੱਸਾ ਨਹੀਂ ਸੀ, ਸਗੋਂ ਰਾਸ਼ਟਰੀ ਆਤਮਾ ਦਾ ਮੂਲ ਤੱਤ ਸੀ। ਉਹ ਮੰਨਦੇ ਸਨ ਕਿ ਜੇਕਰ ਭਾਰਤ ਦੀ ਵਿਭਿੰਨਤਾ ਨੂੰ ਸਾਂਝੇ ਮੁੱਲਾਂ ਨਾਲ ਜੋੜ ਦਿੱਤਾ ਜਾਵੇ, ਤਾਂ ਇਹ ਸੰਸਾਰ ਵਿੱਚ ਸਭ ਤੋਂ ਮਜ਼ਬੂਤ ਰਾਸ਼ਟਰ ਬਣ ਸਕਦਾ ਹੈ।

ਸੰਸਾਰ ਦੀ ਸਭ ਤੋਂ ਉੱਚੀ ਪ੍ਰਤੀਮਾ

ਸਟੈਚੂ ਆਫ ਯੂਨਿਟੀ, ਜੋ ਅੱਜ ਸੰਸਾਰ ਦੀ ਸਭ ਤੋਂ ਉੱਚੀ ਪ੍ਰਤੀਮਾ ਹੈ, ਸਿਰਫ਼ ਇੱਕ ਧਾਤੂ ਸੰਰਚਨਾ ਨਹੀਂ। ਇਹ ਪਟੇਲ ਦੇ ਸੁਨੇਹੇ ਦਾ ਜੀਵੰਤ ਪ੍ਰਤੀਕ ਹੈ। ਗੁਜਰਾਤ ਦੀ ਨਰਮਦਾ ਨਦੀ ਦੇ ਕੰਢੇ ਤੇ ਖੜ੍ਹੀ ਇਹ ਮੂਰਤੀ ਸਾਨੂੰ ਹਰ ਰੋਜ਼ ਇਹ ਯਾਦ ਦਿਵਾਉਂਦੀ ਹੈ ਕਿ ਭਾਰਤ ਦੀ ਸ਼ਕਤੀ ਉਸਦੇ ਲੋਕਾਂ ਦੀ ਸਾਂਝ ਅਤੇ ਸਹਿਯੋਗ ਵਿੱਚ ਹੈ। ਇਹ ਮੂਰਤੀ ਪਿਛਲੇ ਸੌ ਸਾਲਾਂ ਦੇ ਸੁਪਨੇ ਨੂੰ ਮੂਰਤ ਰੂਪ ਦਿੰਦੀ ਹੈ ਅਤੇ ਭਵਿੱਖ ਲਈ ਪ੍ਰੇਰਣਾ ਬਣਦੀ ਹੈ।

150ਵੀਂ ਜਨਮ ਜਯੰਤੀ ਦੀ ਤਿਆਰੀ ਕਰ ਰਿਹਾ ਦੇਸ਼

ਜਿਵੇਂ ਦੇਸ਼ ਉਨ੍ਹਾਂ ਦੀ 150ਵੀਂ ਜਨਮ ਜਯੰਤੀ ਦੀ ਤਿਆਰੀ ਕਰ ਰਿਹਾ ਹੈ, ਇਹ ਸਿਰਫ਼ ਸਮਾਰਕਾਂ ਜਾਂ ਸਮਾਰੋਹਾਂ ਦਾ ਮੌਕਾ ਨਹੀਂ ਹੋਣਾ ਚਾਹੀਦਾ। ਇਹ ਸਮਾਂ ਹੈ ਉਹ ਧਾਰਨਾ ਦੁਬਾਰਾ ਜਾਗਰੂਕ ਕਰਨ ਦਾ ਕਿ ਭਾਰਤ ਦੀ ਅਸਲੀ ਤਾਕਤ ਇਸਦੀ ਵਿਭਿੰਨਤਾ ਵਿੱਚ ਏਕਤਾ ਹੈ। ਜਦੋਂ ਪੰਜਾਬ ਦਾ ਕਿਸਾਨ, ਦੱਖਣ ਦਾ ਮਜ਼ਦੂਰ, ਉੱਤਰ ਦਾ ਜਵਾਨ ਅਤੇ ਪੂਰਬ ਦਾ ਵਿਦਵਾਨ ਇੱਕ ਸਾਂਝੀ ਪਹਿਚਾਨ ਵਿੱਚ ਗੱਥੇ ਹੋਣ, ਤਦੋਂ ਹੀ ਇਹ ਰਾਸ਼ਟਰ ਅਖੰਡਤਾ ਦਾ ਪ੍ਰਤੀਕ ਬਣਦਾ ਹੈ।

ਸਰਦਾਰ ਪਟੇਲ ਦਾ ਸੁਨੇਹਾ ਦੁਆਉਂਦਾ ਹੈ ਇਸਦੀ ਯਾਦ

ਅੱਜ ਦਾ ਯੁਗ ਤੇਜ਼ੀ ਨਾਲ ਬਦਲਦਾ ਹੈ। ਤਕਨੀਕ, ਮੀਡੀਆ ਅਤੇ ਜਾਣਕਾਰੀ ਦੀ ਤਰੱਕੀ ਨਾਲ ਸੰਸਾਰ ਛੋਟਾ ਹੋ ਗਿਆ ਹੈ, ਪਰ ਮਨੁੱਖੀ ਦਿਲਾਂ ਵਿੱਚ ਦੂਰੀਆਂ ਕਈ ਵਾਰੀ ਵੱਧਦੀਆਂ ਜਾ ਰਹੀਆਂ ਹਨ। ਪਟੇਲ ਜੀ ਦਾ ਸੁਨੇਹਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਤਰੱਕੀ ਉਸੇ ਵੇਲੇ ਸਾਰਥਕ ਹੈ ਜਦੋਂ ਉਹ ਸਾਂਝੇ ਭਲਾਈ ਨਾਲ ਜੋੜੀ ਹੋਵੇ। ਇਕਤਾ ਦਾ ਅਰਥ ਸਿਰਫ਼ ਮਿਲ ਕੇ ਰਹਿਣਾ ਨਹੀਂ, ਸਗੋਂ ਇਕ ਦੂਜੇ ਨੂੰ ਸਮਝਣਾ, ਸਤਿਕਾਰਨਾ ਅਤੇ ਇਕੱਠੇ ਅੱਗੇ ਵਧਣਾ ਹੈ।

ਬਹੁਤ ਜ਼ਰੂਰੀ ਹੈ ਪਟੇਲ ਦੀ ਵਿਰਾਸਤ

ਜਵਾਨ ਪੀੜ੍ਹੀ ਲਈ ਇਹ ਸਮਾਂ ਹੈ ਕਿ ਉਹ ਏਕਤਾ ਨੂੰ ਇਕ ਜਜ਼ਬੇ ਵਜੋਂ ਅਪਣਾਵੇ। ਸਿੱਖਿਆ, ਤਕਨੀਕ ਅਤੇ ਵਿਗਿਆਨ ਦੀ ਤਰੱਕੀ ਦੇ ਨਾਲ ਜੇਕਰ ਸਮਾਜਿਕ ਸੰਵੇਦਨਾ ਅਤੇ ਸਾਂਝੀ ਜ਼ਿੰਮੇਵਾਰੀ ਦਾ ਭਾਵ ਨਾ ਹੋਵੇ, ਤਾਂ ਵਿਕਾਸ ਅਧੂਰਾ ਰਹਿੰਦਾ ਹੈ। ਪਟੇਲ ਦੀ ਵਿਰਾਸਤ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਰਾਸ਼ਟਰ ਬਣਾਉਣ ਲਈ ਸਭ ਤੋਂ ਵੱਡੀ ਸ਼ਕਤੀ ਕਿਸੇ ਹਥਿਆਰ ਜਾਂ ਧਨ ਵਿੱਚ ਨਹੀਂ, ਸਗੋਂ ਏਕਤਾ ਦੇ ਸੰਕਲਪ ਵਿੱਚ ਹੈ।

ਸਰਦਾਰ ਪਟੇਲ ਨੇ ਵੇਖਿਆ ਸੀ ਇਹ ਸੁਪਨਾ

ਏਕਤਾ ਦਿਵਸ ਸਿਰਫ਼ ਇੱਕ ਰਸਮੀ ਤਿਉਹਾਰ ਨਹੀਂ, ਇਹ ਸਾਡੀ ਸਾਂਝੀ ਚੇਤਨਾ ਦਾ ਪ੍ਰਤੀਕ ਹੈ। ਇਸ ਦਿਨ ਜਦੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕ ਇਕਤਾ ਦੌੜਾਂ ਵਿੱਚ ਸ਼ਾਮਲ ਹੁੰਦੇ ਹਨ ਜਾਂ ਇਕਤਾ ਦੀ ਸ਼ਪਥ ਲੈਂਦੇ ਹਨ, ਉਹ ਇੱਕ ਅਜਿਹੇ ਸੁਪਨੇ ਨੂੰ ਜੀਉਂਦੇ ਹਨ ਜੋ ਸਰਦਾਰ ਪਟੇਲ ਨੇ ਦੇਖਿਆ ਸੀ। ਉਹ ਸੁਪਨਾ ਜਿਸ ਵਿੱਚ ਹਰੇਕ ਭਾਰਤੀ ਆਪਣੀ ਪਹਿਚਾਨ ਤੋਂ ਵੱਧ ਭਾਰਤ ਦੀ ਪਹਿਚਾਨ ਨੂੰ ਮਾਣਦਾ ਹੈ।

ਏਕਤਾ, ਵਿਰਾਸਤ ਤੇ ਪਟੇਲ

ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਸਾਡੇ ਲਈ ਸਿਰਫ਼ ਯਾਦ ਦਾ ਮੌਕਾ ਨਹੀਂ, ਸਗੋਂ ਕਰਮ ਦਾ ਸੱਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਏਕਤਾ ਨੂੰ ਸਿਰਫ਼ ਭੂਤਕਾਲ ਦੀ ਕਹਾਣੀ ਨਹੀਂ, ਸਗੋਂ ਵਰਤਮਾਨ ਦੀ ਜੀਵੰਤ ਤਾਕਤ ਬਣਾਈਏ। ਜਦੋਂ ਭਾਰਤ ਦੇ ਲੋਕ ਇਕ ਦੂਜੇ ਨਾਲ ਮਿਲ ਕੇ ਚੱਲਦੇ ਹਨ, ਤਦੋਂ ਇਹ ਦੇਸ਼ ਨਾ ਸਿਰਫ਼ ਮਜ਼ਬੂਤ ਹੁੰਦਾ ਹੈ, ਸਗੋਂ ਸੰਸਾਰ ਲਈ ਪ੍ਰੇਰਣਾ ਦਾ ਸਰੋਤ ਬਣਦਾ ਹੈ। ਭਾਰਤ ਦੀ ਤਾਕਤ ਉਸਦੀ ਭੂਗੋਲਿਕ ਹੱਦਾਂ ਜਾਂ ਪ੍ਰਾਕ੍ਰਿਤਿਕ ਸੰਸਾਧਨਾਂ ਵਿੱਚ ਨਹੀਂ, ਸਗੋਂ ਉਸ ਜਜ਼ਬੇ ਵਿੱਚ ਹੈ ਜੋ ਕਹਿੰਦਾ ਹੈ, “ਅਸੀਂ ਇਕ ਹਾਂ, ਅਸੀਂ ਭਾਰਤ ਹਾਂ।ਇਹੀ ਹੈ ਸਰਦਾਰ ਪਟੇਲ ਦੀ ਵਿਰਾਸਤ ਅਤੇ ਏਕਤਾ ਦਿਵਸ ਦਾ ਅਸਲੀ ਸੰਦੇਸ਼।

ਇਹ ਵੀ ਪੜ੍ਹੋ

Tags :