Courtesy: ai image
ਹਾਵੜਾ. ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਇੱਕ ਨੇਤਾ ਦੀ ਗ੍ਰਿਫ਼ਤਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟੀਐਮਸੀ ਨੇਤਾ ਪੁਲਿਸ ਤੋਂ ਬਚਣ ਲਈ ਇੱਕ ਕੱਪੜੇ ਦੀ ਦੁਕਾਨ ਦੇ ਸਟੋਰਰੂਮ ਵਿੱਚ ਸਾੜੀਆਂ ਦੇ ਢੇਰ ਹੇਠ ਲੁੱਕਦੇ ਨਜ਼ਰ ਆਏ, ਪਰ ਉਹ ਕਾਨੂੰਨ ਦੀ ਨਜ਼ਰ ਤੋਂ ਨਹੀਂ ਬਚ ਸਕਿਆ। ਪੁਲਿਸ ਨੇ ਸਾੜੀਆਂ ਦੇ ਬੰਡਲ ਹਟਾਏ ਕੇ ਨੇਤਾ ਨੂੰ ਲੱਭ ਲਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਸਾੜੀਆਂ ਦੇ ਢੇਰ ਹੇਠ ਲੁੱਕਦੇ ਨਜ਼ਰ ਆਏ TMC ਨੇਤਾ
ਇਹ ਮਾਮਲਾ ਹਾਵੜਾ ਦੇ ਉਦੈਨਾਰਾਇਣਪੁਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਬਿਲਾਸਪੁਰ ਖੇਤਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਬ੍ਰਹਮਾਨੰਦ ਚੱਕਰਵਰਤੀ ਸਾੜੀਆਂ ਦੇ ਢੇਰ ਵਿੱਚ ਲੁੱਕਦੇ ਨਜ਼ਰ ਆਏ, ਜੋ ਕਿ ਇੱਕ ਸਥਾਨਕ ਤ੍ਰਿਣਮੂਲ ਕਾਂਗਰਸ ਨੇਤਾ ਦੱਸੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਉਸ 'ਤੇ ਜਬਰੀ ਵਸੂਲੀ ਅਤੇ ਸਰਕਾਰੀ ਰਿਹਾਇਸ਼ ਯੋਜਨਾ ਫੰਡਾਂ ਤੋਂ ਕਥਿਤ ਤੌਰ 'ਤੇ 'ਕੱਟ ਮਨੀ' ਮੰਗਣ ਵਰਗੀਆਂ ਗਤੀਵਿਧੀਆਂ ਦਾ ਦੋਸ਼ ਲਗਾਇਆ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਬ੍ਰਹਮਾਨੰਦ ਦੀ ਭਾਲ ਵਿੱਚ ਜੁੱਟ ਗਈ ਤੇ ਠਿਕਾਣੇ ਤੇ ਜਾ ਪਹੁੰਚੀ।
ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ, ਉਸ ਦੌਰਾਨ ਟੀਐਮਸੀ ਨੇਤਾ ਸਾੜੀਆਂ ਦੇ ਢੇਰ ਦੇ ਥੱਲੇ ਲੁਕ ਗਏ। ਪੁਲਿਸ ਨੇ ਜਦੋਂ ਸਾੜੀਆਂ ਦਾ ਢੇਰ ਹਟਾਇਆ ਤਾਂ ਬ੍ਰਹਮਾਨੰਦ ਚੱਕਰਵਰਤੀ ਮੌਕੇ ਤੇ ਫੜੇ ਗਏ। ਇਸ ਦੌਰਾਨ ਪੁਲਿਸ ਨੇ ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਪੂਰੀ ਕਾਰਵਾਈ ਦਾ ਵੀਡਿਓ ਹੁਣ ਸੋਸ਼ਲ ਮੀਡਿਆ ਤੇ ਦੱਬ ਕੇ ਵਾਇਰਲ ਹੋ ਰਿਹਾ ਹੈ।
ਸੂਤਰਾਂ ਦੇ ਮੁਤਾਬਿਕ, ਬ੍ਰਹਮਾਨੰਦ ਚੱਕਰਵਰਤੀ ਨੂੰ ਸਾਲ 2021 ਦੇ ਪੱਛਮੀ ਬੰਗਾਲ ਵਿਧਾਨਸਭਾ ਤੋਂ ਬਾਦ ਹੋਈ ਰਾਜਨੀਤਿਕ ਹਿੰਸਾ ਨਾਲ ਜੁੜੇ ਦੋਸ਼ਾਂ ਦਾ ਵੀ ਸਾਮਹਣਾ ਕਰਨਾ ਪੈ ਰਿਹਾ ਹੈ।
ਪੁਲਿਸ ਇਸ ਮਾਮਲੇ 'ਚ ਵੀ ਬ੍ਰਹਮਾਨੰਦ ਚੱਕਰਵਰਤੀ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਨਿਵਾਸੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ, 'ਕੱਟ ਮਨੀ' ਸਵੀਕਾਰ ਕਰਨ ਸੰਬੰਧੀ ਬ੍ਰਹਮਾਨੰਦ ਚੱਕਰਵਰਤੀ ਵਿਰੁੱਧ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਨਾਲ ਜੁੜੇ ਸਾਰੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।