menu-icon
Punjabi Story Line
  • Home
  • News
  • National
  • ਬੰਗਾਲ 'ਚ ਹਲਚਲ: ਟੀਐਮਸੀ ਦੇ ਬਾਗੀਆਂ ਨੇ ਰਿਤਾਬ੍ਰਤ ਨੂੰ ਬਣਾਇਆ ਵਿਰੋਧੀ ਧਿਰ ਆਗੂ

ਬੰਗਾਲ 'ਚ ਹਲਚਲ: ਟੀਐਮਸੀ ਦੇ ਬਾਗੀਆਂ ਨੇ ਰਿਤਾਬ੍ਰਤ ਨੂੰ ਬਣਾਇਆ ਵਿਰੋਧੀ ਧਿਰ ਆਗੂ

ਟੀਐਮਸੀ ਦੇ ਬਾਗੀ ਆਗੂ ਰਿਤਾਬ੍ਰਤ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਦੇ 58 ਵਿਧਾਇਕਾਂ ਵਾਲੇ ਬਾਗੀ ਗਰੁੱਪ ਨੂੰ ਮਾਨਤਾ ਦੇ ਦਿੱਤੀ ਹੈ। ਇਸ ਗਰੁੱਪ ਨੇ ਰਿਤਾਬ੍ਰਤ ਨੂੰ ਆਪਣਾ ਵਿਰੋਧੀ ਧਿਰ ਆਗੂ ਚੁਣ ਲਿਆ ਹੈ। ਰਿਤਾਬ੍ਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਰੁੱਪ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਆਪਣੇ ਧੜੇ ਦਾ ਮੁੱਖ ਸਲਾਹਕਾਰ ਬਣਨ ਦੀ ਪੇਸ਼ਕਸ਼ ਕਰੇਗਾ, ਤਾਂ ਜੋ ਉਹ ਪਾਰਟੀ ਨੂੰ ਮਾਰਗਦਰਸ਼ਨ ਦਿੰਦੀਆਂ ਰਹਿਣ।

Date Updated Last Updated : 03 June 2026, 07:45 PM IST
Share:

ਪੱਛਮੀ ਬੰਗਾਲ ਦੀ ਸਿਆਸਤ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਅੰਦਰ ਚੱਲ ਰਹੀ ਅੰਦਰੂਨੀ ਕਲੇਸ਼ ਹੁਣ ਸਿਰ ਚੜ੍ਹ ਕੇ ਬੋਲ ਰਹੀ ਹੈ। ਪਾਰਟੀ ਤੋਂ ਬਰਖਾਸਤ ਅਤੇ ਮੁਅੱਤਲ ਆਗੂਆਂ ਦੇ ਬਿਆਨਾਂ ਨੇ ਸਾਫ ਕਰ ਦਿੱਤਾ ਹੈ ਕਿ ਪਾਰਟੀ ਵਿੱਚ ਵੱਡੀ ਵੰਡ ਹੋ ਚੁੱਕੀ ਹੈ।
ਟੀਐਮਸੀ ਦੇ ਬਾਗੀ ਆਗੂ ਰਿਤਾਬ੍ਰਤ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਦੇ 58 ਵਿਧਾਇਕਾਂ ਵਾਲੇ ਬਾਗੀ ਗਰੁੱਪ ਨੂੰ ਮਾਨਤਾ ਦੇ ਦਿੱਤੀ ਹੈ। ਇਸ ਗਰੁੱਪ ਨੇ ਰਿਤਾਬ੍ਰਤ ਨੂੰ ਆਪਣਾ ਵਿਰੋਧੀ ਧਿਰ ਆਗੂ ਚੁਣ ਲਿਆ ਹੈ। ਰਿਤਾਬ੍ਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਰੁੱਪ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਆਪਣੇ ਧੜੇ ਦਾ ਮੁੱਖ ਸਲਾਹਕਾਰ ਬਣਨ ਦੀ ਪੇਸ਼ਕਸ਼ ਕਰੇਗਾ, ਤਾਂ ਜੋ ਉਹ ਪਾਰਟੀ ਨੂੰ ਮਾਰਗਦਰਸ਼ਨ ਦਿੰਦੀਆਂ ਰਹਿਣ।
ਦੂਜੇ ਪਾਸੇ, ਪਾਰਟੀ ਤੋਂ ਕੱਢੇ ਗਏ ਆਗੂ ਸੰਦੀਪਨ ਸਾਹਾ ਨੇ ਵੀ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਆਗੂ ਦਾ ਕਮਰਾ ਅਧਿਕਾਰਤ ਤੌਰ 'ਤੇ ਅਲਾਟ ਕੀਤਾ ਜਾ ਚੁੱਕਾ ਹੈ। ਇਸ ਤੋਂ ਸਾਫ ਹੈ ਕਿ ਬਾਗੀ ਗਰੁੱਪ ਆਪਣੇ ਆਪ ਨੂੰ ਵਿਧਾਨ ਸਭਾ ਵਿੱਚ ਅਸਲੀ ਟੀਐਮਸੀ ਵਿਧਾਇਕ ਦਲ ਵਜੋਂ ਪੇਸ਼ ਕਰ ਰਿਹਾ ਹੈ।

ਆਪਣੀ ਗੱਲ ਰੱਖਦੇ ਹੋਏ ਰਿਤਾਬ੍ਰਤ ਨੇ ਕਿਹਾ, "ਮੈਂ ਪਾਰਟੀ ਅੰਦਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲੇ ਤਿੰਨ ਦਿਨ ਮੈਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ। ਭ੍ਰਿਸ਼ਟਾਚਾਰ ਇਸ ਚੋਣ ਦਾ ਵੱਡਾ ਮੁੱਦਾ ਸੀ। ਕਈ ਵਾਰ ਬੋਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਹਾਲਾਂਕਿ ਸਾਡੇ ਕੋਲ ਸਬੂਤ ਸਨ। ਕਿਹਾ ਗਿਆ ਸੀ ਕਿ ਚੋਣਾਂ ਮਗਰੋਂ ਕੁਝ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"
ਉਨ੍ਹਾਂ ਅਭਿਸ਼ੇਕ ਬੈਨਰਜੀ 'ਤੇ ਵੀ ਨਿਸ਼ਾਨਾ ਸਾਧਿਆ, "ਜਦੋਂ ਉਹ ਚੋਰਾਂ ਵਾਂਗ ਕੁੱਟੇ ਗਏ, ਉਦੋਂ ਕਿਹਾ ਕਿ 'ਆਵਾਮ' ਉਨ੍ਹਾਂ ਦੀ ਰੱਖਿਆ ਕਰੇਗੀ, ਪਰ ਬਾਅਦ ਵਿੱਚ ਖੁਦ ਸੁਰੱਖਿਆ ਲਈ ਚਿੱਠੀ ਲਿਖਵਾਈ।"

ਟੀਐਮਸੀ ਦੋ ਧੜਿਆਂ ਵਿੱਚ ਵੰਡੀ ਗਈ

ਜੀ ਹਾਂ, ਹੁਣ ਟੀਐਮਸੀ ਦੇ ਦੋ ਧੜੇ ਸਾਫ਼ ਨਜ਼ਰ ਆ ਰਹੇ ਹਨ। ਇੱਕ ਪਾਸੇ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੀ ਅਗਵਾਈ ਵਾਲਾ ਅਧਿਕਾਰਤ ਧੜਾ ਹੈ, ਤਾਂ ਦੂਜੇ ਪਾਸੇ ਰਿਤਾਬ੍ਰਤ ਦੀ ਅਗਵਾਈ ਵਾਲੇ ਬਾਗੀ ਵਿਧਾਇਕ ਹਨ, ਜਿਨ੍ਹਾਂ ਦੀ ਗਿਣਤੀ 58 ਦੱਸੀ ਜਾ ਰਹੀ ਹੈ। ਰਿਤਾਬ੍ਰਤ ਦਾ ਦਾਅਵਾ ਹੈ ਕਿ ਦੋ ਹੋਰ ਵਿਧਾਇਕ ਵੀ ਜਲਦੀ ਹੀ ਉਨ੍ਹਾਂ ਨਾਲ ਆ ਮਿਲਣਗੇ।

ਪਾਰਟੀ ਦੀ ਮੌਜੂਦਾ ਬੁਰੀ ਹਾਲਤ ਲਈ ਅਭਿਸ਼ੇਕ ਬੈਨਰਜੀ ਦੀ ਕਾਰਜਸ਼ੈਲੀ ਜ਼ਿੰਮੇਵਾਰ 

ਸੰਦੀਪਨ ਸਾਹਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਦੀ ਮੌਜੂਦਾ ਬੁਰੀ ਹਾਲਤ ਲਈ ਅਭਿਸ਼ੇਕ ਬੈਨਰਜੀ ਦੀ ਕਾਰਜਸ਼ੈਲੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, "ਜੇਕਰ ਕੋਈ ਆਗੂ ਸਫਲਤਾ ਦਾ ਸਿਹਰਾ ਲੈਂਦਾ ਹੈ, ਤਾਂ ਉਸਨੂੰ ਹਾਰ ਅਤੇ ਸੰਕਟ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।" ਇਸ ਤੋਂ ਪਹਿਲਾਂ ਵੀ ਕਈ ਹੋਰ ਬਾਗੀ ਨੇਤਾ ਅਭਿਸ਼ੇਕ ਦੀ ਰਣਨੀਤੀ ਅਤੇ ਸੰਗਠਨ ਚਲਾਉਣ ਦੇ ਤਰੀਕੇ 'ਤੇ ਸਵਾਲ ਉਠਾ ਚੁੱਕੇ ਹਨ।

ਕੁਣਾਲ ਘੋਸ਼ ਨੇ ਬਾਗੀਆਂ ਦੇ ਸਾਰੇ ਦਾਅਵਿਆਂ ਨੂੰ ਰੱਦ ਕੀਤਾ

ਟੀਐਮਸੀ ਆਗੂ ਕੁਣਾਲ ਘੋਸ਼ ਨੇ ਬਾਗੀਆਂ ਦੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਬਰਖਾਸਤ ਵਿਧਾਇਕ ਵਿਰੋਧੀ ਧਿਰ ਦਾ ਆਗੂ ਨਹੀਂ ਬਣ ਸਕਦਾ।" ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਪੱਤਰ ਦਿੱਤੇ ਗਏ ਹਨ ਅਤੇ ਕਈ ਵਿਧਾਇਕਾਂ ਦੇ ਦਸਤਖਤ ਦੋਵੇਂ ਪੱਤਰਾਂ 'ਤੇ ਹਨ। ਇਸ ਮਾਮਲੇ ਦੀ ਕਾਨੂੰਨੀ ਅਤੇ ਸੰਸਦੀ ਜਾਂਚ ਕਰਵਾਈ ਜਾਵੇਗੀ, ਪਰ ਅੰਤਿਮ ਫੈਸਲਾ ਪਾਰਟੀ ਆਗੂਆਂ ਦਾ ਹੀ ਹੋਵੇਗਾ।

ਕੀ ਬਦਲਣਗੇ ਬੰਗਾਲ ਦੇ ਸਿਆਸੀ ਸਮੀਕਰਨ?

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਾਗੀ ਗਰੁੱਪ ਮਜ਼ਬੂਤ ਹੁੰਦਾ ਹੈ, ਤਾਂ ਬੰਗਾਲ ਵਿਧਾਨ ਸਭਾ ਵਿੱਚ ਸ਼ਕਤੀ ਸੰਤੁਲਨ ਬਦਲ ਸਕਦਾ ਹੈ। ਟੀਐਮਸੀ ਦੇ ਅੰਦਰ ਇਹ ਟਕਰਾਅ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗੰਭੀਰ ਰੂਪ ਲੈ ਸਕਦਾ ਹੈ। ਭਾਜਪਾ ਵੀ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖੇ ਹੋਏ ਹੈ ਅਤੇ ਇਸ ਨੂੰ ਟੀਐਮਸੀ ਦੀ ਅੰਦਰੂਨੀ ਕਮਜ਼ੋਰੀ ਵਜੋਂ ਭਾਣਜ ਰਹੀ ਹੈ।

Tags :

Recent News