"Insta Queen" ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਕੋਰਟ ਤੋਂ ਮਿਲੀ ਜ਼ਮਾਨਤ

ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਤਿੰਨ ਹਫ਼ਤੇ ਬਾਅਦ ਰਿਹਾਈ ਮਿਲੀ। ਵਕੀਲ ਨੇ ਦੱਸਿਆ ਕਿ ਪੁਲਿਸ ਵੱਲੋਂ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ। 

Courtesy: ਇੰਸਟਾ ਕੁਇਨ ਦੀਆਂ ਫਾਇਲ ਫੋਟੋਆਂ

Share:

ਬਠਿੰਡਾ ਦੇ ਇੱਕ ਚਰਚਿਤ ਮਾਮਲੇ ਵਿੱਚ "Insta Queen" ਦੇ ਨਾਂਅ ਨਾਲ ਜਾਣੀ ਜਾਂਦੀ ਬਰਖਾਸਤ  ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ 2 ਅਪ੍ਰੈਲ ਨੂੰ ਅਮਨਦੀਪ ਕੌਰ ਨੂੰ ਬਾਦਲ ਰੋਡ, ਨੰਨੀ ਛਾਂ ਚੌਗ ਨੇੜੇ ਕਾਲੀ ਥਾਰ ਗੱਡੀ 'ਚੋਂ 17.71 ਗ੍ਰਾਮ ਹੀਰੋਇਨ (ਚਿੱਟਾ) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਤੋਂ ਅਮਨਦੀਪ ਕੌਰ ਬਠਿੰਡਾ ਕੇਂਦਰੀ ਜੇਲ ਵਿੱਚ ਬੰਦ ਸੀ। ਅੱਜ ਕੋਰਟ 'ਚ ਲੰਬੀ ਬਹਿਸ ਤੋਂ ਬਾਅਦ, ਉਨ੍ਹਾਂ ਦੇ ਵਕੀਲ ਵਿਸ਼ਵਦੀਪ ਸਿੰਘ ਵੱਲੋਂ ਪੇਸ਼ ਕੀਤੇ ਤਰਕਾਂ ਅਤੇ ਸਬੂਤਾਂ ਦੀ ਰੋਸ਼ਨੀ ਵਿੱਚ ਜੱਜ ਸਾਹਿਬ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਪੁਲਿਸ ਵੱਲੋਂ ਪੂਰੀ ਤਰ੍ਹਾਂ ਪੱਖ ਮਜ਼ਬੂਤ ਨਹੀਂ ਕੀਤਾ ਗਿਆ। ਜੱਜ ਨੇ ਇਸ ਗੱਲ ਨੂੰ ਵੀ ਧਿਆਨ ਵਿੱਚ ਲਿਆ ਕਿ ਇਹ ਮਾਮਲਾ ਸੰਭਵਤ ਤੌਰ 'ਤੇ ਨਿਜੀ ਦੁਸ਼ਮਣੀ ਜਾਂ ਅੰਦਰੂਨੀ ਵਿਵਾਦ ਦਾ ਨਤੀਜਾ ਹੋ ਸਕਦਾ ਹੈ। ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਅਧੂਰਾ ਅਤੇ ਅਣਪੁਖਤਾ ਕਰਾਰ ਦਿੱਤਾ। ਇਸ ਤਰ੍ਹਾਂ, ਤਿੰਨ ਹਫ਼ਤਿਆਂ ਤੋਂ ਜੇਲ ਵਿੱਚ ਬੰਦ ਅਮਨਦੀਪ ਕੌਰ ਨੂੰ ਹੁਣ ਰਿਹਾਈ ਮਿਲਣ ਦੀ ਸੰਭਾਵਨਾ ਹੈ।

ਪੁਰਾਣਾ ਰਿਕਾਰਡ ਦੇਖਿਆ ਗਿਆ

ਵਕੀਲ ਵਿਸ਼ਵਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਨਦੀਪ ਕੌਰ ਇੱਕ ਲੰਬੇ ਸਮੇਂ ਤੋਂ ਪੁਲਿਸ ਵਿਭਾਗ ਵਿੱਚ ਸੇਵਾ ਕਰ ਰਹੀ ਸੀ ਅਤੇ ਉਸਦਾ ਇਤਿਹਾਸ ਕਦੇ ਵੀ ਨਸ਼ੇ ਜਾਂ ਗੈਰ ਕਾਨੂੰਨੀ ਕੰਮਾਂ ਨਾਲ ਨਹੀਂ ਜੁੜਿਆ। ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀ ਸ਼ਾਇਦ ਕਿਸੇ ਅੰਦਰੂਨੀ ਰੰਜਿਸ਼ ਜਾਂ ਸਾਜ਼ਿਸ਼ ਦਾ ਹਿੱਸਾ ਸੀ। ਇਹ ਮਾਮਲਾ ਅਸਲ ਵਿੱਚ ਚਰਚਾ ਵਿੱਚ ਇਸ ਵੇਲੇ ਵੀ ਆਇਆ ਸੀ ਕਿ ਅਮਨਦੀਪ ਕੌਰ ਸੋਸ਼ਲ ਮੀਡੀਆ 'ਤੇ "Insta Queen" ਵਜੋਂ ਕਾਫ਼ੀ ਮਸ਼ਹੂਰ ਸੀ, ਅਤੇ ਨਸ਼ਾ-ਮਾਮਲੇ ਨਾਲ ਉਸਦੀ ਗ੍ਰਿਫਤਾਰੀ ਨੇ ਲੋਕਾਂ ਵਿੱਚ ਹੈਰਾਨੀ ਦੀ ਲਹਿਰ ਦੌੜਾ ਦਿੱਤੀ ਸੀ। ਹੁਣ ਜਦੋਂ ਕਿ ਉਸਨੂੰ ਅਸਥਾਈ ਰਾਹਤ ਮਿਲੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅੱਗੇ ਪੂਰੀ ਜਾਂਚ 'ਚ ਕੀ ਨਤੀਜੇ ਨਿਕਲਦੇ ਹਨ ਅਤੇ ਕੀ ਪੁਲਿਸ ਵੱਲੋਂ ਮੁਕਦਮੇ ਦੀ ਪੇਸ਼ਕਾਰੀ ਮਜ਼ਬੂਤ ਕੀਤੀ ਜਾਂਦੀ ਹੈ ਜਾਂ ਨਹੀਂ।

ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਮੁਹਿੰਮ ਨੇ ਪਕੜੀ ਰਫਤਾਰ

ਪੰਜਾਬ ਸਰਕਾਰ ਵੱਲੋਂ ਚੱਲਾਈ ਜਾ ਰਹੀ ਬੁਲਡੋਜ਼ਰ ਕਾਰਵਾਈ ਮੁਹਿੰਮ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਫਤਾਰ ਫੜ ਲਈ ਹੈ। ਇਸ ਮੁਹਿੰਮ ਤਹਿਤ ਸਰਕਾਰੀ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਚੱਲ ਰਹੀ ਇਸ ਮੁਹਿੰਮ ਦਾ ਉਦੇਸ਼ ਹੈ ਕਿ ਲੋਕੀ ਜਾਇਜ਼ ਹੱਕ ਹਾਸਲ ਕਰ ਸਕਣ ਅਤੇ ਬੇਈਮਾਨੀ ਨਾਲ ਹੜਪ ਕੀਤੀਆਂ ਜ਼ਮੀਨਾਂ ਦੀ ਵਾਪਸੀ ਕਰਵਾਈ ਜਾਵੇ। ਇਸ ਕਾਰਵਾਈ ਦੌਰਾਨ ਕਈ ਅਮੀਰ ਜਮੀਨਦਾਰਾਂ, ਸਾਬਕਾ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਕਬਜ਼ਾਈ ਗਈਆਂ ਸੈਂਕੜਿਆਂ ਏਕੜ ਜ਼ਮੀਨਾਂ ਨੂੰ ਛੁਡਾਇਆ ਗਿਆ ਹੈ। ਬੁਲਡੋਜ਼ਰ ਲੈ ਕੇ ਪਹੁੰਚ ਰਹੀ ਟੀਮਾਂ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰ ਰਹੀਆਂ ਹਨ ਅਤੇ ਜ਼ਮੀਨਾਂ ਨੂੰ ਰਿਕਵਰ ਕਰ ਰਹੀਆਂ ਹਨ।

 

ਇਹ ਵੀ ਪੜ੍ਹੋ