ਪੰਜਾਬ ‘ਚ ਸ਼ੁਰੂ ਹੋਇਆ ਨਵੇਂ ਬਿੱਲਾਂ ਦਾ ਮੈਦਾਨ, ਵਿਰੋਧੀਆਂ ਨੂੰ ਚੀਮਾ ਦੀ ਸਿੱਧੀ ਸਲਾਹ!

ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਭਾਵੁਕ ਮਾਹੌਲ ਵਿੱਚ ਹੋਈ। ਪਹਿਲੇ ਦਿਨ ਸਦਨ 'ਚ ਡਾ. ਕਸ਼ਮੀਰ ਸਿੰਘ ਸੋਹਲ, ਸੁਖਦੇਵ ਢਿੰਡਸਾ ਅਤੇ ਅਹਿਮਦਾਬਾਦ ਪਲੇਨ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਵੀ ਯਾਦ ਕੀਤਾ ਗਿਆ। ਇਸ ਤੋਂ ਬਾਅਦ ਸਪੀਕਰ ਨੇ ਕਾਰਵਾਈ ਨੂੰ ਅਗਲੇ ਦਿਨ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ।

Share:

ਪੰਜਾਬ ਨਿਊਜ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਮੀਦ ਜਤਾਈ ਕਿ ਵਿਰੋਧੀ ਧਿਰ ਵਿਵਾਦਿਤ ਰਵੱਈਆ ਨਹੀਂ ਅਪਣਾਏਗੀ। ਉਨ੍ਹਾਂ ਕਿਹਾ ਕਿ ਕੱਲ੍ਹ ਸਦਨ 'ਚ ਕਈ ਬਿੱਲ ਤੇ ਪ੍ਰਸਤਾਵ ਪੇਸ਼ ਕੀਤੇ ਜਾਣਗੇ। "ਉਮੀਦ ਕਰਦਾ ਹਾਂ ਕਿ ਵਿਰੋਧੀ ਧਿਰ ਵਿਚਾਰ ਕਰੇਗੀ, ਨਾ ਕਿ ਸਿਰਫ ਸੁਰਖੀਆਂ ਬਣਾਏਗੀ।" ਹਰਪਾਲ ਚੀਮਾ ਨੇ ਅਬੋਹਰ ਦੇ ਵਪਾਰੀ ਦੀ ਹੱਤਿਆ ਨੂੰ ਗੁਜਰਾਤ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਦੀ ਰਚੀ ਸਾਜਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਬਿਸ਼ਨੋਈ ਨੂੰ ਗੁਜਰਾਤ ਦੀ ਭਾਜਪਾ ਸਰਕਾਰ ਦੀ ਛੱਤਰਛਾਇਆ ਮਿਲੀ ਹੋਈ ਹੈ। ਉਨ੍ਹਾਂ ਨੇ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਂ ਵੀ ਲਏ।

ਭਾਜਪਾ 'ਤੇ ਖੁੱਲ੍ਹਾ ਹਮਲਾ

ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਵੇਖ ਰਹੇ ਹਨ ਕਿ ਬਿਸ਼ਨੋਈ ਕਿਵੇਂ ਜੇਲ੍ਹ ਦੇ ਅੰਦਰੋਂ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਝੁੰਝੋੜ ਰਿਹਾ ਹੈ। "ਭਾਜਪਾ ਦੀ ਚੁੱਪ ਸਿੱਧਾ ਇਸ਼ਾਰਾ ਕਰਦੀ ਹੈ ਕਿ ਇਹ ਸਿਆਸੀ ਹਮਾਇਤ ਨਾਲ ਹੋ ਰਿਹਾ ਹੈ।" ਵਿੱਤ ਮੰਤਰੀ ਨੇ ਕਿਹਾ ਕਿ ਡਰੱਗ ਮਾਫੀਆ ਖਿਲਾਫ ਕਾਰਵਾਈ ਵਿਚ ਕਿਸੇ ਦੀ ਰਿਆਇਤ ਨਹੀਂ ਹੋ ਰਹੀ। ਜਦੋਂ ਵੱਡੇ ਮਗਰਮੱਛ ਫੜੇ ਗਏ, ਤਾਂ ਕਾਂਗਰਸ ਅਤੇ ਅਕਾਲੀ ਦਲ ਦੇ ਚਿਹਰੇ ਉੱਤੇ ਚਿੰਤਾ ਨਜ਼ਰ ਆਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੀ ਡਰੱਗ ਨਾਲ ਸਬੰਧਤ ਹਨ, ਉਨ੍ਹਾਂ 'ਤੇ ਸਰਕਾਰ ਸਖ਼ਤ ਹੈ।

ਕੱਲ੍ਹ ਫਿਰ ਹੋਵੇਗੀ ਚਰਚਾ

ਚੀਮਾ ਨੇ ਦੱਸਿਆ ਕਿ ਵਿਧਾਨ ਸਭਾ ਦੀ ਕਾਰਵਾਈ ਅਗਲੇ ਦਿਨ ਸਵੇਰੇ 10 ਵਜੇ ਤੋਂ ਦੁਬਾਰਾ ਚੱਲੇਗੀ। ਕਈ ਨਵੇਂ ਬਿੱਲ ਤੇ ਪਰਸਤਾਵਾਂ 'ਤੇ ਵਿਚਾਰ ਹੋਵੇਗਾ। "ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਧਿਰ ਸੱਦੀ ਗੱਲ ਸੁਣੇ ਤੇ ਸੰਵਿਧਾਨਕ ਭੂਮਿਕਾ ਨਿਭਾਏ," ਉਨ੍ਹਾਂ ਆਖਿਆ। ਹੁਣ ਪੂਰੇ ਸੂਬੇ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾਏਗੀ ਜਾਂ ਬਾਹਰਲਾ ਰਾਹ ਫੜੇਗੀ। ਚੀਮਾ ਦੇ ਬਿਆਨ, ਭਾਜਪਾ 'ਤੇ ਹਮਲੇ ਅਤੇ ਨਸ਼ਿਆਂ ਖਿਲਾਫ ਲੜਾਈ ਨੇ ਸਦਨ ਦੀ ਹਵਾ ਗਰਮ ਕਰ ਦਿੱਤੀ ਹੈ।

ਇਹ ਵੀ ਪੜ੍ਹੋ