menu-icon
Punjabi Story Line
  • Home
  • News
  • Punjab
  • Republic Day Ceremony: ਪੰਜਾਬ ਪੁਲਿਸ ਦੇ 14 ਅਫਸਰਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮਿਲੇਗਾ ਵਿਸ਼ੇਸ਼ ਸਨਮਾਨ

Republic Day Ceremony: ਪੰਜਾਬ ਪੁਲਿਸ ਦੇ 14 ਅਫਸਰਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮਿਲੇਗਾ ਵਿਸ਼ੇਸ਼ ਸਨਮਾਨ

Republic Day Ceremony: ਸਨਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਦਾਨ ਕਰਨਗੇ। ਇਸ ਵਿੱਚ ਮੁਹਾਲੀ ਦੇ ਡੀਐਸਪੀ ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਅਤੇ ਐਂਟੀ ਗੈਂਗਸਟਰ ਟੀਮ ਦੇ ਮੈਂਬਰ ਸਿਮਰਜੀਤ ਸਿੰਘ ਸਮੇਤ ਕੁੱਲ 14 ਅਫਸਰ ਸ਼ਾਮਲ ਹਨ।

Date Updated Last Updated : 20 January 2024, 04:10 PM IST
Share:

Republic Day Ceremony: ਪਟਿਆਲਾ ਵਿਖੇ ਰਾਜ ਪੱਧਰੀ ਗਣਤੰਤਰ ਦਿਵਸ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banvari Lal Purohit) ਇਸ ਵਿੱਚ ਸ਼ਿਰਕਤ ਕਰਨਗੇ। ਇਸ ਸਮਾਰੋਹ ਵਿੱਚ ਪੰਜਾਬ ਪੁਲਿਸ (Punjab Police) ਦੇ 14 ਅਫਸਰਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਦਾਨ ਕਰਨਗੇ। ਇਸ ਵਿੱਚ ਮੁਹਾਲੀ ਦੇ ਡੀਐਸਪੀ ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਅਤੇ ਐਂਟੀ ਗੈਂਗਸਟਰ ਟੀਮ ਦੇ ਮੈਂਬਰ ਸਿਮਰਜੀਤ ਸਿੰਘ ਸਮੇਤ ਕੁੱਲ 14 ਅਫਸਰ ਸ਼ਾਮਲ ਹਨ। ਪੰਜਾਬ ਸਰਕਾਰ (Punjab Government) ਨੇ ਪੱਤਰ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸਾਰੇ ਪੁਲਿਸ ਮੁਲਾਜ਼ਮਾਂ ਨੂੰ 26 ਜਨਵਰੀ ਨੂੰ ਪਟਿਆਲਾ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਨ੍ਹਾਂ ਪੁਲਿਸ ਮੁਲਾਜਿਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਸੂਚੀ ਅਨੁਸਾਰ ਜਲੰਧਰ ਦਿਹਾਤ ਦੇ SSP ਮੁਖਵਿੰਦਰ ਸਿੰਘ ਭੁੱਲਰ, ਕਮਾਂਡੈਂਟ ਆਰਟੀਸੀ ਜਲੰਧਰ ਮਨਦੀਪ ਸਿੰਘ, ਕਮਾਂਡੈਂਟ ਆਰਟੀਸੀ ਜਲੰਧਰ, ਡੀਐਸਪੀ ਡਿਟੈਕਟਿਵ ਮੁਹਾਲੀ ਗੁਰਸ਼ੇਰ ਸਿੰਘ ਸੰਧੂ, ਇੰਸਪੈਕਟਰ ਹਰਵਿੰਦਰ ਸਿੰਘ ਰੀਡਰ ਡੀਜੀਪੀ, ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ, ਸਬ ਇੰਸਪੈਕਟਰ ਸ. ਸੁਖਵਿੰਦਰ ਸਿੰਘ ਸਪੈਸ਼ਲ ਸੈੱਲ ਮੋਹਾਲੀ, ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀ.ਆਈ.ਅੰਮ੍ਰਿਤਸਰ, ਸਬ-ਇੰਸਪੈਕਟਰ ਮੇਜਰ ਸਿੰਘ ਸਪੈਸ਼ਲ ਸੈੱਲ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ, ਜਸਜੀਤ ਸਿੰਘ ਸਬ-ਇੰਸਪੈਕਟਰ ਜਹਾਨ ਕਾਲਾ, ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਸਪੈਸ਼ਲ ਸੈੱਲ ਹੈੱਡ ਕੁਆਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁੱਖ ਸਿੰਘ ਸਪੈਸ਼ਲ ਸੈੱਲ ਹੈਡਕੁਆਰਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁਖ ਸਿੰਘ ਸਪੈਸ਼ਲ ਸੈੱਲ ਹੈੱਡਕੁਆਰਟਰ ਮੋਹਾਲੀ, ਸਬ ਇੰਸਪੈਕਟਰ ਅਮਨਦੀਪ ਵਰਮਾ ਮੁਹਾਲੀ, ਮਹਿੰਦਰਪਾਲ ਸਿੰਘ ਏ.ਐਸ.ਆਈ ਇੰਟੈਲੀਜੈਂਸ ਵਿੰਗ, ਕਾਂਸਟੇਬਲ ਪ੍ਰਦੀਪ ਸਿੰਘ ਐਸ.ਐਸ.ਓ.ਸੀ ਅੰਮ੍ਰਿਤਸਰ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ।

Tags :

Recent News