menu-icon
Punjabi Story Line
  • Home
  • News
  • Punjab
  • ਜੇਲ੍ਹ ਚੋਂ 25 ਕਰੋੜ ਦੀ ਹੈਰੋਇਨ ਤਸਕਰੀ ਦਾ ਸੁਨੇਹਾ,  STF ਨੇ ਫੜਿਆ ਮੁਲਜ਼ਮ 

ਜੇਲ੍ਹ ਚੋਂ 25 ਕਰੋੜ ਦੀ ਹੈਰੋਇਨ ਤਸਕਰੀ ਦਾ ਸੁਨੇਹਾ,  STF ਨੇ ਫੜਿਆ ਮੁਲਜ਼ਮ 

ਸਾਢੇ 4 ਕਿੱਲੋ ਹੈਰੋਇਨ ਹੌਂਡਾ ਸਿਟੀ ਕਾਰ 'ਚ ਸਪਲਾਈ ਕਰਨ ਜਾ ਰਿਹਾ ਸੀ ਮੁਲਜ਼ਮ। ਲੁਧਿਆਣਾ ਵਿਖੇ ਐਸਟੀਐਫ ਨੇ ਟ੍ਰੈਪ ਲਗਾ ਕੇ ਫੜਿਆ। ਅਗਲੇਰੀ ਪੁੱਛਗਿੱਛ ਆਰੰਭ ਕਰ ਦਿੱਤੀ ਗਈ। 

Date Updated Last Updated : 08 December 2023, 03:50 PM IST
Share:

ਹਾਈਲਾਈਟਸ

  • 25 ਕਰੋੜ ਰੁਪਏ
  • ਹੈਰੋਇਨ ਸਪਲਾਈ

ਐਸਟੀਐਫ ਲੁਧਿਆਣਾ ਨੇ 25 ਕਰੋੜ ਰੁਪਏ ਕੀਮਤ ਦੀ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਇਸ ਬਾਰੇ ਪੱਤਰਕਾਰ ਵਾਰਤਾ ਦੌਰਾਨ ਐਸਟੀਐਫ ਲੁਧਿਆਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਸਰੀਹ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਉਰਫ ਦੀਪ ਵਜੋਂ ਹੋਈ।  ਮੁਲਜ਼ਮ ਜੇਲ੍ਹ 'ਚ ਬੈਠੇ ਆਪਣੇ ਆਕਾਵਾਂ ਦੇ ਕਹਿਣ 'ਤੇ ਹੈਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਧੋਖਾ ਦੇਣ ਲਈ ਵੇਚਦਾ ਸੀ ਕਾਰਾਂ 

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਾਫੀ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ l ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਆਪਣੀ ਹੌਂਡਾ ਸਿਟੀ ਕਾਰ ਵਿੱਚ ਸਵਾਰ ਹੋ ਕੇ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਦੇਣ ਲਈ ਭਾਰਤ ਨਗਰ ਚੌਂਕ ਵੱਲ ਆ ਰਿਹਾ ਹੈl ਪੁਲਿਸ ਪਾਰਟੀ ਨੇ ਲਵਲੀ ਆਟੋ ਦੇ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ l ਪੁਲਿਸ ਨੇ ਜਦ ਉਸਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਚੋਂ 4 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ l ਪੁਲਿਸ ਨੇ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਉਹ ਕਾਰਾਂ ਦੀ ਆਨਲਾਈਨ ਸੇਲ ਪਰਚੇਸ ਕਰਦਾ ਸੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਜੇਲ ਵਿੱਚ ਬੈਠੇ ਹਵਾਲਾਤੀ ਗੋਲਡੀ ਅਤੇ ਅਮਨਦੀਪ ਦੇ ਕਹਿਣ 'ਤੇ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ l ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿਛ ਕਰਕੇ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਣਗੀਆਂl

Recent News